ਟੇਸਟੀ ਮਲਾਈ ਸੋਇਆ ਚਾਪ

Thursday, Jul 14, 2016 - 04:06 PM (IST)

 ਟੇਸਟੀ ਮਲਾਈ ਸੋਇਆ ਚਾਪ

ਜਲੰਧਰ — ਸੋਇਆ ਚਾਪ ਬਹੁਤ ਲੋਕਾਂ ਦੀ ਮਨਪਸੰਦ ਡਿਸ਼ ਹੈ। ਸਿਹਤ ਦੇ ਹਿਸਾਬ ਨਾਲ ਦੇਖਿਆ ਜਾਏ ਤਾਂ ਇਹ ਹੈਲਦੀ ਵੀ ਹੁੰਦੀ ਹੈ। ਇਸ ''ਚ ਪ੍ਰੋਟੀਨ ਭਰਪੂਰ ਮਾਤਰਾ ''ਚ ਹੁੰਦੇ ਹਨ। ਬਾਜ਼ਾਰ ''ਚ ਤਾਂ ਬਹੁਤ ਸਾਰੇ ਫਲੇਵਰਸ ''ਚ ਚਾਪ ਮਿਲਦੀ ਹੈ, ਜਿਵੇਂ ਤੰਦੂਰੀ, ਗ੍ਰੇਵੀ, ਪੁਦੀਨਾ, ਮਸਾਲਾ, ਮਲਾਈ ਚਾਪ ਆਦਿ। ਮਲਾਈ ਚਾਪ ਹਰ ਕੋਈ ਬੜੇ ਚਾਅ ਨਾਲ ਖਾਂਦਾ ਹੈ।
ਬਣਾਉਣ ਲਈ ਸਮੱਗਰੀ :
5-6 ਸੋਇਆ ਚਾਪ ਸਟਿਕ
3 ਚਮਚ ਮਲਾਈ
2 ਪਿਆਜ਼ ਮੋਟੇ ਕੱਟੇ
2 ਹਰੀਆਂ ਮਿਰਚਾਂ 
1/2 ਚਮਚ ਹਲਦੀ ਪਾਊਡਰ
1/2 ਲਾਲ ਮਿਰਚ
1/2 ਗਰਮ ਮਸਾਲਾ
1 ਛੋਟਾ ਚਮਚ ਅਦਰਕ(ਬਰੀਕ ਕੱਟਿਆ ਹੋਇਆ)
ਨਮਕ ਸੁਆਦ ਅਨੁਸਾਰ
2 ਚਮਚ ਤੇਲ
ਬਣਾਉਣ ਦਾ ਤਰੀਕਾ :
ਚਾਪ ਬਜ਼ਾਰ ''ਚ ਸੁੱਕੀ ਅਤੇ ਫ੍ਰੋਜ਼ਨ ਅਸਾਨੀ ਨਾਲ ਮਿਲ ਜਾਂਦੀ ਹੈ। ਫ੍ਰੋਜ਼ਨ ਚਾਪ ਨੂੰ ਕੁਝ ਦੇਰ ਪਾਣੀ ''ਚ ਭਿਓਂ ਕੇ ਰੱਖ ਦਿਓ ਤਾਂ ਕਿ ਇਸ ਉੱਪਰ ਜੰਮੀ ਹੋਈ ਬਰਫ ਪਿਘਲ ਜਾਏ। ਜੇਕਰ ਚਾਪ ਸੁੱਕੀ ਹੈ ਤਾਂ 2-3 ਘੰਟੇ ਪਹਿਲਾਂ ਕੋਸੇ ਪਾਣੀ ''ਚ ਭਿਓਂ ਕੇ ਰੱਖ ਦਿਓ। ਹੁਣ ਇਸ ਨੂੰ ਦੋ-ਤਿੰਨ ਮਿੰਟ ਲਈ ਉਬਾਲ ਲਓ। ਇਸ ਤੋਂ ਬਾਅਦ ਇਸ ਚੋਂ ਪਾਣੀ ਕੱਢ ਕੇ ਇਸ ਦੀ ਸਟਿਕ ਵੱਖਰੀ ਕਰ ਕੇ ਇਸ ਦੇ ਪੀਸ ਕੱਟ ਲਓ। 
ਹੁਣ ਇਕ ਪੈਨ ''ਚ ਤੇਲ ਪਾ ਕੇ ਉਸ ਵਿਚ ਅਦਰਕ,ਪਿਆਜ਼ ਅਤੇ ਹਰੀ ਮਿਰਚ ਪਾ ਕੇ ਹਲਕਾ ਗੁਲਾਬੀ ਹੋਣ ਤੱਕ ਭੁੰਨੋ। ਫਿਰ ਸੋਇਆ ਚਾਪ ਪਾਓ ਅਤੇ 3-4 ਮਿੰਟ ਤੱਕ ਚੰਗੀ ਤਰ੍ਹਾਂ ਭੁੰਨ ਲਓ। ਜੇਕਰ ਤੁਸੀਂ ਚਾਪ ਨੂੰ ਕ੍ਰਿਸਪੀ ਕਰਨਾ ਚਾਹੁੰਦੇ ਹੋ ਤਾਂ ਇਸਨੂੰ 5-6 ਮਿੰਟ ਤੱਕ ਭੁੰਨੋ। ਹੁਣ ਇਸ ''ਚ ਨਮਕ,ਹਲਦੀ, ਮਸਾਲਾ, ਲਾਲ ਮਿਰਚ ਪਾ ਕੇ ਚੰਗੀ ਤਰ੍ਹਾਂ ਮਿਕਸ ਕਰਦੇ ਹੋਏ ਹਿਲਾਓ। ਜਦੋਂ ਸੋਇਆ ਚਾਪ ''ਚ ਮਸਾਲੇ ਚੰਗੀ ਤਰ੍ਹਾਂ ਮਿਕਸ ਹੋ ਜਾਣ ਉਦੋਂ ਇਸ ਵਿਚ ਮਲਾਈ ਮਿਕਸ ਕਰੋ ਅਤੇ ਇਕ ਮਿੰਟ ਲਈ ਪਕਾਓ। ਤੁਹਾਡੀ ਮਲਾਈ ਸੋਈਆ ਚਾਪ ਤਿਆਰ ਹੈ। ਇਸ ਨੂੰ ਪਲੇਟ ''ਚ ਸਰਵ ਕਰੋ। ਪੁਦੀਨੇ ਦੀ ਚਟਨੀ, ਪਿਆਜ਼ ਅਤੇ ਟੋਮੈਟੋ ਸੌਸ ਨਾਲ ਚਾਪ ਦਾ ਸੁਆਦ ਦੁੱਗਣਾ ਹੋ ਜਾਂਦਾ ਹੈ।

 


Related News