ਗੰਨੇ ਨਾਲ ਭਰਿਆ ਟਰਾਲਾ ਪਲਟਿਆ, ਡਰਾਈਵਰ ਵਾਲ-ਵਾਲ ਬਚਿਆ
Monday, Feb 03, 2025 - 04:43 PM (IST)
ਅਬੋਹਰ (ਸੁਨੀਲ) : ਅੱਜ ਦੁਪਹਿਰ ਨੂੰ ਅਬੋਹਰ ਫਾਜ਼ਿਲਕਾ ਰਾਸ਼ਟਰੀ ਰਾਜਮਾਰਗ ’ਤੇ ਗੰਨੇ ਨਾਲ ਭਰਿਆ ਇਕ ਟਰਾਲਾ ਨੱਟ ਖੁਲ੍ਹਣ ਕਾਰਨ ਸੜਕ ਦੇ ਵਿਚਕਾਰ ਪਲਟ ਗਿਆ। ਚੰਗੀ ਗੱਲ ਇਹ ਰਹੀ ਕਿ ਕੋਈ ਇਸਦੀ ਲਪੇਟ ਵਿਚ ਨਹੀਂ ਆਇਆ। ਜਾਣਕਾਰੀ ਅਨੁਸਾਰ ਅੱਜ ਦੁਪਹਿਰ ਗੰਨੇ ਨਾਲ ਭਰਿਆ ਇਕ ਵੱਡਾ ਟਰੈਕਟਰ ਟਰਾਲਾ ਫਾਜ਼ਿਲਕਾ ਰੋਡ ਸ਼ੂਗਰ ਮਿੱਲ ਵੱਲ ਜਾ ਰਿਹਾ ਸੀ, ਜਦੋਂ ਇਹ ਫਾਜ਼ਿਲਕਾ ਰੋਡ ’ਤੇ ਮਿਲਟਰੀ ਸਟੇਸ਼ਨ ਦੇ ਨੇੜੇ ਪਹੁੰਚਿਆ ਤਾਂ ਅਚਾਨਕ ਟਰਾਲੇ ਦੇ ਟਾਇਰ ਦੇ ਨੱਟ ਖੁੱਲ੍ਹ ਗਏ। ਇਸ ਕਾਰਨ ਟਰਾਲਾ ਕੰਟਰੋਲ ਤੋਂ ਬਾਹਰ ਹੋ ਗਿਆ ਅਤੇ ਸੜਕ ਕਿਨਾਰੇ ਪਲਟ ਗਿਆ। ਜਿਸ ਕਾਰਨ ਟਰਾਲੇ ਨੂੰ ਕਾਫ਼ੀ ਨੁਕਸਾਨ ਪਹੁੰਚਿਆ ਪਰ ਟਰਾਲਾ ਚਾਲਕ ਵਾਲ-ਵਾਲ ਬਚ ਗਿਆ।
ਦੱਸਿਆ ਜਾ ਰਿਹਾ ਹੈ ਕਿ ਇਹ ਟਰਾਲਾ ਮੁੱਖ ਸੜਕ ’ਤੇ ਸਪੀਡ ਬ੍ਰੇਕਰਾਂ ਤੋਂ ਬਚਣ ਲਈ ਸੜਕ ਦੇ ਗਲਤ ਪਾਸੇ ਜਾ ਰਿਹਾ ਸੀ ਪਰ ਹਾਦਸੇ ਦਾ ਸ਼ਿਕਾਰ ਹੋ ਗਿਆ। ਚੰਗੀ ਗੱਲ ਇਹ ਸੀ ਕਿ ਇਸ ਦੌਰਾਨ ਕੋਈ ਵੀ ਵਾਹਨ ਡਰਾਈਵਰ ਇਸਦੀ ਲਪੇਟ ਵਿਚ ਨਹੀਂ ਆਇਆ।