11 ਬੋਤਲਾਂ ਨਾਜਾਇਜ਼ ਸ਼ਰਾਬ ਸਮੇਤ ਇਕ ਕਾਬੂ
Sunday, Oct 20, 2024 - 04:55 AM (IST)
ਜਲਾਲਾਬਾਦ (ਬੰਟੀ ਦਹੂਜਾ)-ਥਾਣਾ ਅਮੀਰਖਾਸ ਪੁਲਸ ਨੇ ਸਵਾ 11 ਬੋਤਲਾਂ ਨਾਜਾਇਜ਼ ਸ਼ਰਾਬ ਸਮੇਤ ਇਕ ਵਿਅਕਤੀ ਨੂੰ ਕਾਬੂ ਕੀਤਾ ਹੈ। ਜਾਂਚ ਅਧਿਕਾਰੀ ਮੁਖਤਿਆਰ ਸਿੰਘ ਨੇ ਦੱਸਿਆ ਕਿ ਉਹ ਪੁਲਸ ਪਾਰਟੀ ਸਮੇਤ ਪਿੰਡ ਚੱਕ ਰੱਖ ਅਮੀਰ ਪਾਸ ਮੌਜੂਦ ਸਨ ਤਾਂ ਮੁੱਖਬਰ ਖਾਸ ਨੇ ਇਤਲਾਹ ਦਿੱਤੀ ਕਿ ਹਰਬੰਸ ਲਾਲ ਪੁੱਤਰ ਹਰਦਿੱਤਰ ਸਿੰਘ ਵਾਸੀ ਚੱਕ ਕਾਠਗੜ ਉਰਫ ਦਰੋਗਾ ਨਾਜਾਇਜ਼ ਸ਼ਰਾਬ ਕੱਢਣ ਅਤੇ ਵੇਚਣ ਦਾ ਆਦੀ ਹੈ। ਜੋ ਆਪਣੇ ਖੇਤ ਵਿੱਚ ਸ਼ਰਾਬ ਕੱਢ ਰਿਹਾ ਹੈ ਅਤੇ ਰੰਗੇ ਹੱਥੀ ਕਾਬੂ ਆ ਸਕਦਾ ਹੈ । ਜਿਸਤੇ ਪੁਲਸ ਨੇ ਰੇਡ ਕਰਕੇ ਉਸਨੂੰ ਸਵਾ 11 ਬੋਤਲਾਂ ਨਾਜਾਇਜ਼ ਸ਼ਰਾਬ ਸਮੇਤ ਕਾਬੂ ਕਰ ਲਿਆ। ਜਿਸ ਤੇ ਧਾਰਾ 61/1/14 ਐਕਸਾਈਜ਼ ਐਕਟ ਦੇ ਅਧੀਨ ਪਰਚਾ ਦਰਜ ਕੀਤਾ ਗਿਆ ਹੈ।