ਪਿਆਰ 'ਚ ਅੰਨ੍ਹੀ ਹੋਈ 3 ਬੱਚਿਆਂ ਦੀ ਮਾਂ ਨੇ ਕਰ ਦਿੱਤਾ ਅਜਿਹਾ ਕਾਰਾ, ਸੁਣ ਉੱਡ ਜਾਣਗੇ ਹੋਸ਼

Thursday, Sep 29, 2022 - 02:27 PM (IST)

ਪਿਆਰ 'ਚ ਅੰਨ੍ਹੀ ਹੋਈ 3 ਬੱਚਿਆਂ ਦੀ ਮਾਂ ਨੇ ਕਰ ਦਿੱਤਾ ਅਜਿਹਾ ਕਾਰਾ, ਸੁਣ ਉੱਡ ਜਾਣਗੇ ਹੋਸ਼

ਜਲਾਲਾਬਾਦ (ਨਾਗਪਾਲ) : ਜਲਾਲਾਬਾਦ ਦੇ ਪਿੰਡ ਮੌਲਵੀਵਾਲਾ ਦੀ ਰਹਿਣ ਵਾਲੀ 3 ਬੱਚਿਆਂ ਦੀ ਮਾਂ ਸੁਹਰਾ ਪਰਿਵਾਰ ਨੂੰ ਨਸ਼ੀਲਾ ਪਦਾਰਥ ਦੇ ਕੇ ਆਪਣੇ ਪ੍ਰੇਮੀ ਨਾਲ ਫ਼ਰਾਰ ਹੋ ਗਈ। ਜਾਣਕਾਰੀ ਦਿੰਦਿਆਂ ਸਹੁਰਾ ਪਰਿਵਾਰ ਨੇ ਦੱਸਿਆ ਕਿ ਬੀਤੇ ਦਿਨੀਂ ਉਨ੍ਹਾਂ ਦੀ ਨੂੰਹ ਨੇ ਸਵੇਰੇ 10 ਦੇ ਵਜੇ ਕਰੀਬ ਉਨ੍ਹਾਂ ਨੂੰ ਪੀਣ ਲਈ ਚਾਹ ਦਿੱਤੀ, ਜਿਸ ਵਿੱਚ ਉਸ ਨੇ ਕੋਈ ਨਸ਼ੀਲੀ ਚੀਜ਼ ਪਾਈ ਹੋਈ ਸੀ। ਚਾਹ ਪੀਣ ਤੋਂ ਬਾਅਦ ਸਾਰਾ ਪਰਿਵਾਰ ਬੇਹੋਸ਼ ਹੋ ਗਿਆ। ਇਸ ਦੌਰਾਨ ਉਹ ਆਪਣੇ 2 ਬੱਚਿਆਂ ਨੂੰ ਨਾਲ ਲੈ ਕੇ ਪ੍ਰੇਮੀ ਨਾਲ ਫ਼ਰਾਰ ਹੋ ਗਈ।

ਇਹ ਵੀ ਪੜ੍ਹੋ- ਬਿਜਲੀ ਬਿੱਲ ਨਾ ਦੇਣ 'ਤੇ ਕੱਟਿਆ ਕਾਂਗਰਸ ਭਵਨ ਦਾ ਕੁਨੈਕਸ਼ਨ, ਕਾਂਗਰਸੀਆਂ ਨੇ ਲਾਇਆ ਇਹ ਜੁਗਾੜ

ਪਰਿਵਾਰ ਨੇ ਨੂੰਹ 'ਤੇ ਇਲਜ਼ਾਮ ਲਾਉਂਦਿਆਂ ਕਿਹਾ ਕਿ ਉਸ ਦੇ ਪਿੰਡ ਬੂਗੀ ਦੇ ਰਹਿਣ ਵਾਲਾ ਪ੍ਰੇਮ ਸਿੰਘ ਉਰਫ਼ ਸੋਨੂੰ ਨਾਲ ਨਾਜਾਇਜ਼ ਸੰਬੰਧ ਹਨ। ਉਕਤ ਦੋਸ਼ੀ ਪਿਛਲੇ ਇਕ ਸਾਲ ਤੋਂ ਮੌਲਵੀਵਾਲਾ ਵਿਖੇ ਜ਼ਿਮੀਂਦਾਰਾਂ ਦੇ ਘਰ ਡਰਾਈਵਰੀ ਕਰ ਰਿਹਾ ਸੀ। ਦੱਸ ਦੇਈਏ ਕਿ ਦੋਸ਼ੀ ਸੋਨੂੰ ਵੀ ਵਿਆਹਿਆ ਹੋਇਆ ਹੈ ਅਤੇ ਇਕ ਬੱਚੇ ਦਾ ਪਿਓ ਹੈ। ਇਸ ਤੋਂ ਪਹਿਲਾਂ ਵੀ ਉਹ ਉਨ੍ਹਾਂ ਦੀ ਨੂੰਹ ਨੂੰ ਘਰ ਮਿਲਣ ਆਇਆ ਸੀ ਅਤੇ ਉਸ ਨੂੰ ਕਾਬੂ ਵੀ ਕੀਤਾ ਗਿਆ ਸੀ ਪਰ ਫਿਰ ਵੀ ਇਹ ਬਾਜ਼ ਨਹੀਂ ਆਏ। ਉਨ੍ਹਾਂ ਦੱਸਿਆ ਕਿ ਫ਼ਰਾਰ ਹੋਈ ਨੂੰਹ ਨੇ ਚੋਰੀ ਫੋਨ ਵੀ ਰੱਖਿਆ ਹੋਇਆ ਸੀ। ਪੀੜਤ ਪਰਿਵਾਰ ਨੇ ਇਸ ਦੀ ਜਾਣਕਾਰੀ ਥਾਣਾ ਵੈਰੋਕੇ ਵਿਖੇ ਦਿੱਤੀ ਹੈ। ਸ਼ਿਕਾਇਤ ਮਿਲਣ 'ਤੇ ਐੱਸ.ਐੱਚ.ਓ. ਗੁਰਚਰਨ ਸਿੰਘ ਦੀ ਅਗਵਾਈ ਹੇਠਾਂ ਪੁਲਸ ਪਾਰਟੀ ਨੇ ਇਸ ਮਾਮਲੇ ਸੰਬੰਧੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ ਅਤੇ ਉਨ੍ਹਾਂ ਦੀ ਭਾਲ ਵੀ ਕੀਤੀ ਜਾ ਰਹੀ ਹੈ। 

ਨੋਟ- ਇਸ ਖ਼ਬਰ ਸੰਬੰਧੀ ਆਪਣੇ ਵਿਚਾਰ ਕੁਮੈਂਟ ਬਾਕਸ 'ਚ ਸਾਂਝੇ ਕਰੋ। 


author

Simran Bhutto

Content Editor

Related News