ਨਾਜਾਇਜ਼ ਹਥਿਆਰਾਂ ਸਮੇਤ ਦੋ ਕਾਬੂ

Sunday, Nov 24, 2024 - 05:08 PM (IST)

ਨਾਜਾਇਜ਼ ਹਥਿਆਰਾਂ ਸਮੇਤ ਦੋ ਕਾਬੂ

ਜਲਾਲਾਬਾਦ (ਬੰਟੀ ਦਹੂਜਾ) : ਥਾਣਾ ਅਰਨੀ ਵਾਲਾ ਪੁਲਸ ਨੇ ਨਾਜਾਇਜ਼ ਹਥਿਆਰਾਂ ਸਮੇਤ ਦੋ ਵਿਅਕਤੀਆਂ ਨੂੰ ਕਾਬੂ ਕੀਤਾ ਹੈ। ਜਾਂਚ ਅਧਿਕਾਰੀ ਚੰਦਰਸ਼ੇਖਰ ਨੇ ਦੱਸਿਆ ਕਿ ਉਨ੍ਹਾਂ ਨੂੰ ਮੁਖਬਰ ਖਾਸ ਨੇ ਇਤਲਾਹ ਦਿੱਤੀ ਕਿ ਸ਼ੈਂਪੀ ਪੁੱਤਰ ਸੁਨਿਲ ਮਸੀਹ ਅਤੇ ਸ਼ੰਟੀ ਪੁੱਤਰ ਗੁਗਨ ਕੁਮਾਰ ਵਾਸੀ ਮੁਹੱਲਾ ਆਰੀਆ ਨਗਰ ਨਸ਼ਾ ਕਰਨ ਦੇ ਆਦੀ ਹਨ। ਜਿਨ੍ਹਾਂ ਕੋਲ ਨਾਜਾਇਜ਼ ਅਸਲਾ ਹੈ। ਜੋ ਮੋਟਰਸਾਈਕਲ ਨੰਬਰੀ ਪੀ.ਬੀ. 15 ਵਾਏ 4231 ਸਪਲੈਂਡਰ 'ਤੇ ਸਵਾਰ ਹੋ ਕੇ ਪਿੰਡ ਮੀਨਿਆਂ ਵਾਲੀ ਤਰਫੋਂ ਆ ਰਹੇ ਹਨ। ਜੇਕਰ ਰਸਤੇ ਵਿਚ ਨਾਕਾਬੰਦੀ ਕੀਤੀ ਜਾਵੇ ਤਾਂ ਉਹ ਨਾਜਾਇਜ਼ ਅਸਲੇ ਸਮੇਤ ਕਾਬੂ ਆ ਸਕਦੇ ਹਨ। 

ਇਸ ਦੌਰਾਨ ਮੌਕੇ 'ਤੇ ਨਾਕਾਬੰਦੀ ਕਰਕੇ ਦੋਵਾਂ ਨੂੰ ਇਕ ਨਾਜਾਇਜ਼ ਦੇਸੀ ਪਿਸਟਲ ਸਮੇਤ ਮੈਗਜ਼ੀਨ ਅਤੇ ਇਕ ਜਿੰਦਾ ਕਾਰਤੂਸ ਐੱਮ. ਐੱਮ. ਅਤੇ ਇਕ ਮੋਟਰਸਾਈਕਲ ਸਪਲੈਂਡਰ ਨੰਬਰੀ ਪੀ.ਬੀ. 15 ਵਾਏ 4231 ਬਰਾਮਦ ਕੀਤੇ ਗਏ। ਜਿੰਨ੍ਹਾਂ 'ਤੇ ਧਾਰਾ 25/54/59 ਆਸਲਾ ਐਕਟ ਦੇ ਅਧੀਨ ਪਰਚਾ ਦਰਜ ਕੀਤਾ ਗਿਆ ਹੈ।


author

Gurminder Singh

Content Editor

Related News