ਗੌਰਮਿੰਟ ਟੀਚਰਜ਼ ਯੂਨੀਅਨ ਪੰਜਾਬ (ਵਿਗਿਆਨਕ) ਦੀ ਹੋਈ ਚੋਣ

08/21/2018 9:27:52 AM

ਜਲਾਲਾਬਾਦ, (ਬਜਾਜ)—ਗੌਰਮਿੰਟ ਟੀਚਰਜ਼ ਯੂਨੀਅਨ ਪੰਜਾਬ (ਵਿਗਿਆਨਕ) ਸਬੰਧਤ ਸਕੂਲ ਟੀਚਰਜ਼ ਫੈੱਡਰੇਸ਼ਨ ਆਫ ਇੰਡੀਆ (ਐੱਸ. ਟੀ. ਐੱਫ. ਆਈ.) ਦੇ ਅਹੁਦੇਦਾਰਾਂ ਦੀ ਚੋਣ ਕਰਨ ਲਈ ਜਲੰਧਰ ਦੇਸ਼ ਭਗਤ ਯਾਦਗਾਰੀ ਹਾਲ ਵਿਖੇ ਮੀਟਿੰਗ ਕੀਤੀ ਗਈ, ਜਿਸ 'ਚ ਸਰਬਸੰਮਤੀ ਨਾਲ ਸਟੇਟ ਕਮੇਟੀ ਦੀ ਚੋਣ ਕੀਤੀ ਗਈ।
ਇਸ ਦੌਰਾਨ ਹਰਜੀਤ ਸਿੰਘ ਬਸੋਤਾ ਮੋਹਾਲੀ ਸਰਬਸੰਮਤੀ ਨਾਲ ਸੂਬਾ ਪ੍ਰਧਾਨ ਅਤੇ ਸੁਰਿੰਦਰ ਕੰਬੋਜ ਫਾਜ਼ਿਲਕਾ ਸੂਬਾ ਜਨਰਲ ਸਕੱਤਰ ਚੁਣੇ ਗਏ, ਜਦਕਿ ਸੂਬਾ ਵਿੱਤ ਸਕੱਤਰ ਨਵਪ੍ਰੀਤ ਬੱਲੀ ਜਲੰਧਰ, ਸੀਨੀਅਰ ਮੀਤ ਪ੍ਰਧਾਨ ਬਿਕਰਮਜੀਤ ਸਿੰਘ ਅੰਮ੍ਰਿਤਸਰ, ਸੂਬਾ ਮੀਤ ਪ੍ਰਧਾਨ ਸੋਮ ਸਿੰਘ ਗੁਰਦਾਸਪੁਰ, ਪ੍ਰਗਟ ਸਿੰਘ ਜੰਬਰ ਸ੍ਰੀ ਮੁਕਤਸਰ ਸਾਹਿਬ ਅਤੇ ਜਤਿੰਦਰ ਸਿੰਘ ਸੋਨੀ ਹੁਸ਼ਿਆਰਪੁਰ, ਜੁਆਇੰਟ ਸਕੱਤਰ ਜਰਨੈਲ ਸਿੰਘ ਮਿੱਠੇਵਾਲ ਸੰਗਰੂਰ, ਜੁਆਇੰਟ ਸਕੱਤਰ ਅਸ਼ਵਨੀ ਕੁਮਾਰ ਨਵਾਂ ਸ਼ਹਿਰ, ਜਥੇਬੰਦਕ ਸਕੱਤਰ ਕੰਵਲਜੀਤ ਸਿੰਘ ਜਲੰਧਰ, ਪ੍ਰੈੱਸ ਸਕੱਤਰ ਐੱਨ. ਡੀ. ਤਿਵਾੜੀ ਮੋਹਾਲੀ, ਸਹਾਇਕ ਪ੍ਰੈੱਸ ਸਕੱਤਰ ਸਾਧੂ ਸਿੰਘ ਜੱਸਲ ਕਪੂਰਥਲਾ, ਦਫਤਰੀ ਸਕੱਤਰ ਅਮਰਜੀਤ ਕੁਮਾਰ ਪਠਾਨਕੋਟ ਨੂੰ ਚੁਣਿਆ ਗਿਆ ਹੈ।
ਇਸ ਮੌਕੇ ਨਵ-ਨਿਯੁਕਤ ਸੂਬਾ ਪ੍ਰਧਾਨ ਹਰਜੀਤ ਬਸੋਤਾ ਨੇ ਪੂਰਨ ਵਿਸ਼ਵਾਸ ਦਿੱਤਾ ਕਿ ਉਹ ਤੇ ਉਨ੍ਹਾਂ ਦੀ ਸੰਪੂਰਨ ਟੀਮ ਅਧਿਆਪਕ ਹਿੱਤਾਂ ਲਈ ਡੱਟ ਕੇ ਕਾਰਜ ਕਰੇਗੀ। ਮੀਟਿੰਗ 'ਚ ਮੁਰਾਰੀ ਲਾਲ ਸ਼ਰਮਾ, ਸੁਲੱਖਣ ਸਿੰਘ, ਲਲਿਤ ਕੁਮਾਰ ਸਿੰਗਲਾ, ਮੇਜਰ ਸਿੰਘ, ਰਸਪਿੰਦਰ ਸੋਨੂੰ, ਗੁਰਜੀਤ ਸਿੰਘ ਕੁੰਭੜਾ, ਧਰਮਿੰਦਰ ਠਾਕਰੇ, ਨਰੇਸ਼ ਗਰਗ ਆਦਿ ਹਾਜ਼ਰ ਸਨ।


Related News