ਨਸ਼ੀਲੀਆਂ ਗੋਲ਼ੀਆਂ ਵੇਚਣ ਵਾਲੇ ਗਿਰੋਹ ਦੇ 4 ਮੈਂਬਰ ਗ੍ਰਿਫ਼ਤਾਰ, ਬਰਾਮਦ ਹੋਈ ਡਰੱਗ ਮਨੀ

05/09/2023 12:26:12 PM

ਜਲਾਲਾਬਾਦ (ਬਜਾਜ, ਨਿਖੰਜ, ਜਤਿੰਦਰ, ਬੰਟੀ) : ਥਾਣਾ ਸਦਰ ਦੀ ਪੁਲਸ ਵੱਲੋਂ 1 ਲੱਖ 12 ਹਜ਼ਾਰ ਨਸ਼ੇ ਵਾਲੀਆਂ ਗੋਲੀਆਂ, 2 ਕਾਰਾਂ ਅਤੇ 53 ਹਜ਼ਾਰ ਰੁਪਏ ਡਰੱਗ ਮਨੀ ਸਣੇ ਗਿਰੋਹ ਦੇ 4 ਵਿਅਕਤੀਆਂ ਨੂੰ ਕਾਬੂ ਕੀਤਾ ਗਿਆ ਹੈ। ਐੱਸ. ਐੱਸ. ਪੀ. ਅਵਨੀਤ ਕੌਰ ਨੇ ਦੱਸਿਆ ਕਿ ਪਰਮਜੀਤ ਸਿੰਘ ਪੁੱਤਰ ਕਸ਼ਮੀਰ ਸਿੰਘ ਵਾਸੀ ਹਜਾਰਾ ਰਾਮ ਸਿੰਘ ਵਾਲਾ ਨੂੰ 720 ਨਸ਼ੇ ਵਾਲੀਆਂ ਗੋਲੀਆਂ ਬਰਾਮਦ ਹੋਣ ’ਤੇ ਥਾਣਾ ਸਦਰ ਜਲਾਲਾਬਾਦ ਵਿਖੇ ਮੁਕੱਦਮਾ ਦਰਜ ਕੀਤਾ ਗਿਆ ਸੀ। ਕਾਬੂ ਕੀਤੇ ਗਏ ਇਸ ਵਿਅਕਤੀ ਨੇ ਪੁੱਛਗਿੱਛ ਦੌਰਾਨ ਮੰਨਿਆ ਕਿ ਉਸਨੇ ਇਹ ਗੋਲੀਆਂ ਰਮੇਸ਼ ਕੁਮਾਰ ਉਰਫ ਮੇਸ਼ੀ ਪੁੱਤਰ ਸ਼ਾਮ ਲਾਲ ਪੁੱਤਰ ਜੈ ਲਾਲ ਵਾਸੀ ਵਾਰਡ ਨੰਬਰ 5 ਦਸਮੇਸ਼ ਨਗਰ ਜਲਾਲਾਬਾਦ ਪਾਸੋ ਖ਼ਰੀਦੀਆਂ ਸਨ, ਜਿਸਦੇ ਬਾਅਦ ਪੁਲਸ ਨੇ ਰਮੇਸ਼ ਕੁਮਾਰ ਨੂੰ ਕਾਬੂ ਕਰ ਕੇ ਪੁੱਛਗਿੱਛ ਕੀਤੀ ਗਈ ਤਾਂ ਖ਼ੁਲਾਸਾ ਹੋਇਆ ਕਿ ਉਸਦਾ ਰਿਸ਼ਤੇਦਾਰ ਪ੍ਰਦੀਪ ਕੁਮਾਰ ਉਰਫ ਪੱਪੀ ਪੁੱਤਰ ਬਾਬੂ ਰਾਮ ਵਾਸੀ ਦਸਮੇਸ਼ ਨਗਰ ਵਾਰਡ ਨੰਬਰ-5 ਜਲਾਲਾਬਾਦ ਅਤੇ ਸਤਪਾਲ ਸਿੰਘ ਪੁੱਤਰ ਅਜਮੇਰ ਸਿੰਘ ਵਾਸੀ ਪਿੰਡ ਫੱਤਣ ਵਾਲਾ ਜੋ ਕਿ ਰਾਜਸਥਾਨ ਵਿਖੇ ਬੀਕਾਨੇਰ ਤੋਂ ਅੱਗੇ ਬਾਪਰੇ ਨਾਮ ਦੀ ਜਗਾ ਢਾਬੇ ਤੋਂ ਨਸ਼ੇ ਵਾਲੀਆਂ ਗੋਲੀਆ ਲੈ ਕੇ ਆਉਂਦੇ ਹਨ।

ਇਹ ਵੀ ਪੜ੍ਹੋ- ਮਾਲੇਰਕੋਟਲਾ 'ਚ ਵਾਪਰਿਆ ਰੂਹ ਕੰਬਾਊ ਹਾਦਸਾ, 8 ਮਹੀਨਿਆਂ ਦੀ ਗਰਭਵਤੀ ਔਰਤ ਨੂੰ ਟਿੱਪਰ ਨੇ ਦਰੜਿਆ

ਪ੍ਰਦੀਪ ਕੁਮਾਰ ਦੀਆਂ ਦੋ ਕਾਰਾਂ ਹਨ। ਇਕ ਕਾਰ ਸਤਪਾਲ ਸਿੰਘ ਅੱਗੇ ਲੈ ਕੇ ਆਉਂਦਾ ਹੈ ਅਤੇ ਪ੍ਰਦੀਪ ਕੁਮਾਰ ਉਸਦੇ ਪਿੱਛੇ ਨਸ਼ੇ ਵਾਲੀਆਂ ਗੋਲੀਆਂ ਆਪਣੀ ਕਾਰ ’ਚ ਰੱਖ ਕੇ ਲਿਆਂਉਦਾ ਹੈ। ਇਥੇ ਜਲਾਲਾਬਾਦ ਆ ਕੇ ਇਹ ਨਸ਼ੇ ਵਾਲੀਆ ਗੋਲੀਆਂ ਰਜਿੰਦਰ ਕੁਮਾਰ ਉਰਫ ਕਾਲਾ ਪੁੱਤਰ ਹਰਭਜਨ ਸਿੰਘ ਵਾਸੀ ਅਰਨੀਵਾਲਾ ਹਾਲ ਵਾਸੀ ਜਲਾਲਾਬਾਦ ਦੇ ਘਰ ਰੱਖਦੇ ਹਨ।

ਇਹ ਵੀ ਪੜ੍ਹੋ- ਪੈਦਲ ਜਾ ਰਹੇ 25 ਸਾਲਾ ਨੌਜਵਾਨ ਨੂੰ ਕਾਲ ਨੇ ਪਾਇਆ ਘੇਰਾ, ਇੰਝ ਆਵੇਗੀ ਮੌਤ ਕਦੇ ਸੋਚਿਆ ਨਾ ਸੀ

ਇਸੇ ਤਰ੍ਹਾਂ ਹੀ 6 ਮਈ ਨੂੰ ਪ੍ਰਦੀਪ ਕੁਮਾਰ ਅਤੇ ਸਤਪਾਲ ਸਿੰਘ ਰਾਜਸਥਾਨ ਬਾਪਰੇ ਤੋਂ 1 ਲੱਖ 12 ਹਜ਼ਾਰ ਨਸ਼ੇ ਵਾਲੀਆਂ ਗੋਲੀਆਂ ਲੈ ਕੇ ਆਏ ਸੀ, ਜਿਸ ਤੋਂ ਬਾਅਦ ਰਮੇਸ਼ ਕੁਮਾਰ ਅਤੇ ਰਜਿੰਦਰ ਸਿੰਘ ਨੇ ਪ੍ਰਦੀਪ ਕੁਮਾਰ ਦੇ ਘਰ ਤੋਂ ਇਹ ਨਸ਼ੇ ਵਾਲੀਆਂ ਗੋਲੀਆਂ ਲਿਆ ਕੇ ਰਜਿੰਦਰ ਸਿੰਘ ਦੇ ਘਰ ਲੋਹੇ ਦੀ ਪੇਟੀ ’ਚ ਰੱਖ ਦਿੱਤੀਆ। ਪੁਲਸ ਪਾਰਟੀ ਵਲੋਂ ਰਮੇਸ਼ ਕੁਮਾਰ, ਪ੍ਰਦੀਪ ਕੁਮਾਰ ਅਤੇ ਸਤਪਾਲ ਸਿੰਘ ਨੂੰ ਕਾਬੂ ਕਰ ਕੇ ਉਨ੍ਹਾਂ ਦੀ ਨਿਸ਼ਾਨਦੇਹੀ 'ਤੇ ਰਜਿੰਦਰ ਉਰਫ ਕਾਲਾ ਦੇ ਘਰੋਂ ਇਹ ਨਸ਼ੇ ਵਾਲੀਆਂ ਗੋਲੀਆਂ ਬਰਾਮਦ ਕੀਤੀਆਂ ਹਨ, ਜੋ ਕਿ ਇਹ ਗੋਲੀਆਂ ਵੱਖ-ਵੱਖ ਲੋਕਾਂ ਨੂੰ ਵੇਚੀਆ ਜਾਣੀਆਂ ਸਨ। ਪੁਲਸ ਵਲੋਂ ਉਕਤ ਵਿਅਕਤੀਆਂ ਨੂੰ ਕਾਬੂ ਕਰ ਕੇ ਪੁੱਛਗਿੱਛ ਕੀਤੀ ਜਾ ਰਹੀ ਹੈ।

ਨੋਟ- ਇਸ ਖ਼ਬਰ ਸਬੰਧੀ ਆਪਣੇ ਵਿਚਾਰ ਕੁਮੈਂਟ ਬਾਕਸ 'ਚ ਸਾਂਝੇ ਕਰੋ। 


Simran Bhutto

Content Editor

Related News