ਫਰੀਦਕੋਟ ਦੇ ਪਿੰਡ ਸਰਾਵਾਂ ਨੇ ਪਾਸ ਕੀਤਾ ਖ਼ਾਸ ਮਤਾ, ਪਿੰਡ ''ਚ ਨਸ਼ੇ ਦੀ ਵਿਕਰੀ ''ਤੇ ਲਗਾਈ ਪੂਰਨ ਰੋਕ

Friday, Jan 13, 2023 - 01:55 PM (IST)

ਫਰੀਦਕੋਟ ਦੇ ਪਿੰਡ ਸਰਾਵਾਂ ਨੇ ਪਾਸ ਕੀਤਾ ਖ਼ਾਸ ਮਤਾ, ਪਿੰਡ ''ਚ ਨਸ਼ੇ ਦੀ ਵਿਕਰੀ ''ਤੇ ਲਗਾਈ ਪੂਰਨ ਰੋਕ

ਫਰੀਦਕੋਟ (ਜਗਤਾਰ) : ਫਰੀਦਕੋਟ ਦੇ ਪਿੰਡ ਸਰਾਵਾਂ ਦੀ ਪੰਚਾਇਤ ਵੱਲੋਂ ਨਸ਼ਿਆਂ ਖ਼ਿਲਾਫ਼ ਮੁਹਿੰਮ ਵਿੰਢਦਿਆਂ ਇਕ ਮਤਾ ਪਾਸ ਕੀਤਾ ਗਿਆ ਹੈ। ਜਿਸ ਵਿੱਤ ਪਿੰਡ 'ਚ ਤੰਬਾਕੂ ਪਦਾਰਥਾਂ ਨੂੰ ਵੇਚਣ ਅਤੇ ਉਸਦੀ ਵਰਤੋਂ ਕਰਨ 'ਤੇ ਪੂਰਨ ਤੌਰ 'ਤੇ ਪਾਬੰਦੀ ਲਗਾ ਦਿੱਤੀ ਗਈ ਹੈ। ਜਾਣਕਾਰੀ ਮੁਤਾਬਕ ਪਿੰਡ ਸਰਾਵਾਂ ਦੀ ਪੰਚਾਇਤ ਨੇ ਪਿਛਲੀ 30 ਦਸੰਬਰ 2022 ਨੂੰ ਇਹ ਮਤਾ ਪਾਇਆ ਸੀ ਅਤੇ ਜੋ ਦੁਕਾਨਦਾਰ ਚੋਰੀ ਨਸ਼ੀਲੇ ਪਦਾਰਥ ਵੇਚਦੇ ਸਨ, ਨੂੰ 30 ਦਸੰਬਰ ਤੱਕ ਦਾ ਟਾਈਮ ਦਿੱਤੀ ਸੀ। ਜਿਸ ਤੋਂ ਬਾਅਦ ਹੁਣ ਪੰਚਾਇਤ ਨੇ ਸਭ ਦੀ ਸਹਿਮਤੀ ਨਾਲ 5 ਦਸੰਬਰ ਨੂੰ ਇਹ ਮਤਾ ਪਾਸ ਕਰਕੇ ਲਾਗੂ ਕਰ ਦਿੱਤਾ ਹੈ। ਅੱਜ ਪੰਚਾਇਤ ਵੱਲੋਂ ਪਿੰਡ ਵਾਸੀਆਂ ਨੂੰ ਸਹੁੰ ਚੁੱਕਵਾ ਕੇ ਲੋਕਂ ਦਾ ਸਮਰਥਨ ਮੰਗਿਆ। ਇਸ ਤੋਂ ਇਲਾਵਾ ਪੰਚਾਇਤ ਨੇ ਚਿਤਾਵਨੀ ਦਿੰਦਿਆਂ ਕਿਹਾ ਕਿ ਜੇਕਰ ਕੋਈ ਵੀ ਵਿਅਕਤੀ ਨਸ਼ਾ ਵੇਚਦਾ ਕਾਬੂ ਹੁੰਦਾ ਹੈ ਤਾਂ ਉਸ ਦੇ ਖ਼ਿਲਾਫ਼ ਸਖ਼ਤ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ ਅਤੇ ਉਕਤ ਵਿਅਕਤੀ ਨੂੰ 5000 ਰੁਪਏ ਜ਼ੁਰਮਾਨਾ ਦੇਣਾ ਪਵੇਗਾ।

ਇਹ ਵੀ ਪੜ੍ਹੋ- 2 ਬੱਚਿਆਂ ਦੇ ਪਿਓ ਨੇ ਕੀਤੀ ਸ਼ਰਮਨਾਕ ਕਰਤੂਤ, ਕੜਾਕੇ ਦੀ ਠੰਡ 'ਚ ਬੱਚਿਆਂ ਸਮੇਤ ਥਾਣੇ ਅੱਗੇ ਮਾਂ ਨੇ ਲਾਇਆ ਧਰਨਾ

ਇਸ ਮੌਕੇ ਗੱਲਬਾਤ ਕਰਦਿਆਂ ਪਿੰਡ ਦੇ ਸਰਪੰਚ ਗੁਰਮੀਤ ਸਿੰਘ ਨੇ ਦੱਸਿਆ ਕਿ ਪਿੰਡ 'ਚੋਂ ਨਸ਼ਾ ਖ਼ਤਮ ਕਰਨ ਲਈ ਬਹੁਤ ਸਮੇਂ ਤੋਂ ਲੜਦੇ ਆ ਰਹੇ ਹਾਂ, ਜਿਸ ਤਹਿਤ ਉਨ੍ਹਾਂ ਨੇ ਪਿੰਡ ਦੇ ਪੂਰਨ ਸਹਿਯੋਗ ਨਾਲ ਇਕ ਮਤਾ ਪਾਸ ਕੀਤਾ ਹੈ। ਜਿਸ ਰਾਹੀਂ ਅਸੀਂ ਪਿੰਡ ਨੂੰ ਪੂਰਨ ਤੌਰ 'ਤੇ ਨਸ਼ਾ ਮੁਕਤ ਬਣਾਉਣ ਦੀ ਕੋਸ਼ਿਸ਼ ਕੀਤੀ ਹੈ। ਉਨ੍ਹਾਂ ਕਿਹਾ ਕਿ ਇਸ ਮਤੇ ਦੀਆਂ ਕਾਪੀਆਂ ਫਰੀਦਕੋਟ ਦੇ ਪ੍ਰਸ਼ਾਸ਼ਨ ਨੂੰ ਵੀ ਦੇ ਦਿੱਤੀਆਂ ਗਈਆਂ ਹਨ। ਸਰਪੰਚ ਨੇ ਕਿਹਾ ਕਿ ਉਹ ਪੂਰਨ ਤੌਰ 'ਤੇ ਸੁਹਿਰਦ ਹਨ ਕਿ ਉਨ੍ਹਾਂ ਦੇ ਪਿੰਡ ਵਿੱਚ ਕੋਈ ਨਾ ਨਸ਼ਾ ਵੇਚ ਸਕੇ ਨਾ ਹੀ ਕੋਈ ਕਰ ਸਕੇ ਪਰ ਜੇਕਰ ਫਿਰ ਵੀ ਕੋਈ ਨਸ਼ਾ ਵੇਚਦਾ ਜਾਂ ਕਰਦਾ ਹੈ ਤਾਂ ਪਹਿਲਾਂ ਉਸ ਨੂੰ ਸਮਝਾਇਆ ਜਾਵੇਗੇ ਨਹੀਂ ਤਾਂ ਫਿਰ ਉਸਦੇ ਖ਼ਿਲਾਫ਼ ਕਾਨੂੰਨੀ ਕਾਰਵਾਈ ਕਰਦਿਆਂ ਜ਼ੁਰਮਾਨਾ ਲਾਇਆ ਜਾਵੇਗਾ। 

ਇਹ ਵੀ ਪੜ੍ਹੋ- ਲੋਹੜੀ ਮੌਕੇ ਗੋਲ਼ੀਆਂ ਦੀਆਂ ਆਵਾਜ਼ਾਂ ਨਾਲ ਕੰਬਿਆ ਫਿਰੋਜ਼ਪੁਰ, ਪੁਲਸ ਤੇ ਗੈਂਗਸਟਰ ਵਿਚਾਲੇ ਜ਼ਬਰਦਸਤ ਝੜਪ

ਨੋਟ- ਇਸ ਖ਼ਬਰ ਸਬੰਧੀ ਆਪਣੇ ਵਿਚਾਰ ਕੁਮੈਂਟ ਬਾਕਸ 'ਚ ਸਾਂਝੇ ਕਰੋ। 


author

Simran Bhutto

Content Editor

Related News