ਵੱਖ-ਵੱਖ ਜਥੇਬੰਦੀਆਂ ਪੈਦਲ ਮਾਰਚ ਦਾ ਹਿੱਸਾ ਬਣੀਆਂ : ਔਲਖ

Thursday, Jan 01, 2026 - 07:43 PM (IST)

ਵੱਖ-ਵੱਖ ਜਥੇਬੰਦੀਆਂ ਪੈਦਲ ਮਾਰਚ ਦਾ ਹਿੱਸਾ ਬਣੀਆਂ : ਔਲਖ

ਜੈਤੋ ( ਰਘੂਨੰਦਨ ਪਰਾਸ਼ਰ ) : ਬੀਕੇਈ ਦੇ ਸੂਬਾ ਪ੍ਰਧਾਨ ਲਖਵਿੰਦਰ ਸਿੰਘ ਔਲਖ ਨੇ ਟਾਵਰ ਮੋਰਚਾ ਸਮਾਣਾ ਤੋਂ ਜਾਣਕਾਰੀ ਦਿੰਦੇ ਹੋਏ ਕਿਹਾ ਕਿ 12 ਅਕਤੂਬਰ, 2024 ਤੋਂ ਸਮਾਣਾ (ਪੰਜਾਬ) ਵਿਖੇ ਸਰਬ ਧਰਮ ਬੇਅਦਬੀ ਰੋਕੋ ਕਾਨੂੰਨ ਬਣਵਾਉਣ ਲਈ ਟਾਵਰ ਮੋਰਚਾ ਲੱਗਿਆ ਹੋਇਆ ਹੈ, ਜਿਸ ਵਿੱਚ ਵੀਰਵਾਰ ਨੂੰ ਕਿਸਾਨ ਸੰਘਰਸ਼ ਕਮੇਟੀ ਪੰਜਾਬ ਕੋਟ ਬੁੱਢਾ ਅਤੇ ਭਾਰਤੀ ਕਿਸਾਨ ਏਕਤਾ (ਬੀਕੇਯੂ) ਵੱਲੋ ਵੀ ਆਪਣੀ ਹਾਜ਼ਰੀ ਲਗਵਾਈ ਗਈ। 
ਔਲਖ ਨੇ ਅੱਗੇ ਕਿਹਾ ਕਿ ਭਾਈ ਗੁਰਜੀਤ ਸਿੰਘ ਖਾਲਸਾ ਪਿਛਲੇ 448 ਦਿਨਾਂ ਤੋਂ 400 ਫੁੱਟ ਉੱਚੇ ਟਾਵਰ ਉੱਪਰ 4x6 ਫੁੱਟ ਦੀ ਜਗ੍ਹਾ ਵਿੱਚ ਧਰਨਾ ਦੇ ਰਹੇ ਹਨ, ਪਰ ਪੰਜਾਬ ਦੀ ਭਗਵੰਤ ਮਾਨ ਸਰਕਾਰ ਗੂੜ੍ਹੀ ਕੁੰਭਕਰਨੀ ਨੀਂਦ ਸੁੱਤੀ ਪਈ ਹੈ ਅਤੇ ਇੰਨੇ ਲੰਮੇ ਸੰਘਰਸ਼ ਦੌਰਾਨ ਭਾਈ ਗੁਰਜੀਤ ਸਿੰਘ ਖਾਲਸਾ ਜੀ ਦੀ ਸਿਹਤ ਵੀ ਕਈ ਵਾਰ ਨਾਜ਼ੁਕ ਹੋ ਗਈ ਸੀ, ਟਾਵਰ ਮੋਰਚਾ ਕਮੇਟੀ ਅਤੇ ਸਮੂਹ ਸੰਗਤ ਦੇ ਸਹਿਯੋਗ ਨਾਲ ਪਰਸੋਂ ਤੋਂ ਚੱਲ ਰਹੇ ਸ਼੍ਰੀ ਅਖੰਡ ਪਾਠ ਸਾਹਿਬ ਜੀ ਦੇ ਅੱਜ ਭੋਗ ਪਾਏ ਗਏ। ਅੱਜ ਪੈਦਲ ਯਾਤਰਾ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਅਗਵਾਈ ਵਿੱਚ ਇੱਕ ਨਗਰ ਕੀਰਤਨ ਨਾਲ ਸ਼ੁਰੂ ਹੋਈ, ਅਤੇ 15 ਜਨਵਰੀ, 2026 ਨੂੰ ਸ੍ਰੀ ਅਕਾਲ ਤਖ਼ਤ ਸਾਹਿਬ, ਸ਼੍ਰੀ ਅੰਮ੍ਰਿਤਸਰ ਸਾਹਿਬ ਪਹੁੰਚੇਗੀ ਅਤੇ ਇਸ ਲਈ ਸਫਰ ਸਮੇਂ ਪੈਦਲ ਯਾਤਰਾ ਵਾਲੇ ਸ਼ਰਧਾਲੂਆਂ ਲਈ ਰਾਤ ਦੇ ਸਮੇ ਠਹਿਰਾਅ ਦਾ ਸ਼ਡਿਊਲ ਵੀ ਜਾਰੀ ਕਰ ਦਿੱਤੀ ਗਈ ਹੈ। ਔਲਖ ਨੇ ਸ਼੍ਰੀ ਗੁਰੂ ਗ੍ਰੰਥ ਸਾਹਿਬ ਵਿੱਚ ਵਿਸ਼ਵਾਸ ਰੱਖਣ ਵਾਲੇ ਸਾਰੇ ਲੋਕਾਂ ਨੂੰ ਇਸ ਯਾਤਰਾ ਵਿੱਚ ਵੱਡੀ ਗਿਣਤੀ ਵਿੱਚ ਹਿੱਸਾ ਲੈਣ ਦੀ ਅਪੀਲ ਕੀਤੀ ਜਿਆਦਾ ਤੋਂ ਜਿਆਦਾ ਇਸ ਯਾਤਰਾ ਦਾ ਹਿੱਸਾ ਬਣੀਏ ਅਤੇ ਦਰਬਾਰ ਸਾਹਿਬ, ਸ਼੍ਰੀ ਅੰਮ੍ਰਿਤਸਰ ਸਾਹਿਬ ਵਿਖੇ ਇਕੱਠੇ ਹੋ ਕੇ ਅਰਦਾਸ ਕਰੀਏ ਕਿ ਵਾਹਿਗੁਰੂ ਸਰਕਾਰ ਨੂੰ ਸੁਮੱਤ ਬਖਸ਼ਣ। ਸਰਕਾਰ ਵੱਲੋਂ ਸਖਤ ਤੋਂ ਸਖਤ ਸਰਬ ਧਰਮ ਬੇਅਦਬੀ ਕਾਨੂੰਨ ਬਣਾਇਆ ਜਾਵੇ ਤਾਂ ਜੋ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਸਮੇਤ ਸਾਰੇ ਧਾਰਮਿਕ ਗ੍ਰੰਥਾਂ ਦੀ ਹੋ ਰਹੀ ਬੇਅਦਬੀ ਨੂੰ ਰੋਕਿਆ ਜਾ ਸਕੇ। ਇਸ ਮੌਕੇ ਤ੍ਰਿਲੋਕ ਸਿੰਘ, ਅਮਰੀਕ ਸਿੰਘ, ਸਾਹਿਬ ਸਿੰਘ, ਅੰਗਰੇਜ਼ ਸਿੰਘ ਕੋਟਲੀ, ਜੀਤ ਸਿੰਘ, ਦਿਲਬਾਗ ਸਿੰਘ, ਗੁਰਪ੍ਰੀਤ ਸੰਧੂ, ਦਲਜੀਤ ਸਿੰਘ ਵਿਰਕ, ਸੁਖਵੰਤ ਸਿੰਘ, ਭੁਪਿੰਦਰ ਸਿੰਘ, ਤੇਜਾ ਸਿੰਘ, ਨਰਿੰਦਰ ਸਿੰਘ, ਬਾਪੂ ਹਰਚਰਨ ਸਿੰਘ, ਬਲਵੰਤ ਸਿੰਘ, ਹਰਦੀਪ ਸਿੰਘ, ਮੁਕੇਸ਼ ਸਿੰਘ, ਹਰਪਾਲ ਸਿੰਘ, ਸਤਪਾਲ ਸਿੰਘ, ਕਰਮਜੀਤ ਸਿੰਘ, ਬਲਦੇਵ ਸਿੰਘ, ਤਾਰਾ ਸਿੰਘ, ਗੁਰਜੀਤ ਮਾਨ, ਰਾਜੂ ਫੂਲਕਾਂ ਆਦਿ ਹਾਜਰ ਸਨ।
 


author

Aarti dhillon

Content Editor

Related News