ਦਰੱਖਤ ਨਾਲ ਲਟਕਦੀ ਲਾਸ਼ ਦੇਖ ਹੈਰਾਨ ਰਹਿ ਗਏ ਲੋਕ

Friday, Nov 29, 2024 - 06:02 PM (IST)

ਦਰੱਖਤ ਨਾਲ ਲਟਕਦੀ ਲਾਸ਼ ਦੇਖ ਹੈਰਾਨ ਰਹਿ ਗਏ ਲੋਕ

ਜੈਤੋ (ਜਿੰਦਲ) : ਚੜ੍ਹਦੀ ਕਲ੍ਹਾ ਵੈੱਲਫੇਅਰ ਸੇਵਾ ਸੁਸਾਇਟੀ ਗੰਗਸਰ ਰਜਿ ਜੈਤੋ ਦੇ ਪ੍ਰਧਾਨ ਮੀਤ ਸਿੰਘ ਮੀਤਾ ਨੂੰ ਥਾਣਾ ਬਾਜਾਖਾਨਾ ਦੇ ਐੱਸ ਐੱਚ ਓ ਬਲਰਾਜ ਸਿੰਘ ਅਤੇ ਪੁਲਸ ਕਰਮਚਾਰੀ ਅਵਤਾਰ ਸਿੰਘ ਨੇ ਸੂਚਨਾ ਦਿੱਤੀ ਕਿ ਨੈਸ਼ਨਲ ਹਾਈਵੇਅ ਦੇ ਨਜ਼ਦੀਕ ਪਿੰਡ ਲੰਬ ਵਾਲੀ ਵਿਖੇ ਡਰੇਨ ਦੇ ਪੁਲ ਕੋਲ ਟਾਹਲੀ ਦੇ ਦਰੱਖਤ ਤੇ ਇਕ ਅਣਪਛਾਤੇ ਵਿਕਤੀ ਦੀ ਲਾਸ਼ ਲਟਕ ਰਹੀ ਹੈ। ਇਸ 'ਤੇ ਤਰੁੰਤ ਮੀਤ ਸਿੰਘ ਮੀਤਾ, ਗੋਰਾ ਅੋਲਖ, ਸਤੀਸ਼, ਕੁਲਵਿੰਦਰ, ਜਸਪਾਲ ਸਿੰਘ ਮਿੰਟਾਂ ਘਟਨਾ ਵਾਲੀ ਥਾਂ 'ਤੇ ਐਬੂਲੈਂਸ ਲੈ ਕੇ ਪਹੁੰਚੇ। ਡੀ.ਐੱਸ.ਪੀ ਸੁਖਦੀਪ ਸਿੰਘ, ਬਾਜਾਖਾਨਾ ਦੇ ਐੱਸ.ਐੱਚ.ਓ. ਬਲਰਾਜ ਸਿੰਘ, ਏ. ਐੱਸ. ਆਈ. ਕਾਹਨ ਸਿੰਘ, ਪੁਲਸ ਮੁਲਾਜ਼ਮ ਅਵਤਾਰ ਸਿੰਘ, ਸੁਮਨ ਸਿੰਘ ਆਦਿ ਦੀ ਨਿਗਰਾਨੀ ਹੇਠ ਲਾਸ਼ ਨੂੰ ਹੇਠਾਂ ਉਤਾਰਿਆ।

ਪੁਲਸ ਪ੍ਰਸ਼ਾਸਨ ਨੇ ਲਾਸ਼ ਨੂੰ ਸ਼ਨਾਖਤ ਲਈ 72 ਘੰਟਿਆਂ ਲਈ ਕੋਟਕਪੂਰਾ ਦੇ ਸਿਵਲ ਹਸਪਤਾਲ ਵਿਖੇ ਰੱਖ ਦਿੱਤਾ ਹੈ। ਜੇਕਰ ਇਸ ਦੀ ਸ਼ਨਾਖਤ ਨਹੀਂ ਹੁੰਦੀ ਹੈ ਤਾਂ ਪੁਲਸ ਕਰਮਚਾਰੀਆਂ ਦੀ ਨਿਗਰਾਨੀ ਹੇਠ ਇਸ ਦਾ ਪੋਸਟਮਾਰਟਮ ਕਰ ਦਿੱਤਾ ਜਾਵੇਗਾ।


author

Gurminder Singh

Content Editor

Related News