ਜੇਲ੍ਹ ’ਚੋਂ ਮੋਬਾਈਲ ਬਰਾਮਦ, ਮਾਮਲਾ ਦਰਜ
Thursday, Dec 19, 2024 - 04:55 PM (IST)
ਫਰੀਦਕੋਟ (ਰਾਜਨ) : ਜੇਲ੍ਹਾਂ ਵਿਚੋਂ ਮੋਬਾਇਲ ਬਰਾਮਦ ਹੋਣ ਦਾ ਸਿਲਸਿਲਾ ਜਾਰੀ ਹੈ। ਹੁਣ ਮੁੜ ਸਥਾਨਕ ਜੇਲ੍ਹ ’ਚੋਂ 2 ਮੋਬਾਈਲ ਬਰਾਮਦ ਹੋਣ ’ਤੇ ਜੇਲ੍ਹ ਦੇ ਸਹਾਇਕ ਸੁਪਰਡੈਂਟ ਗੁਲਾਬ ਸਿੰਘ ਦੀ ਸ਼ਿਕਾਇਤ ’ਤੇ ਜੇਲ੍ਹ ਦੇ ਬੰਦੀ ਜਸਪ੍ਰੀਤ ਸਿੰਘ ਅਤੇ ਅੰਗਰੇਜ ਸਿੰਘ ਖ਼ਿਲਾਫ ਮੁਕੱਦਮਾ ਦਰਜ ਕਰ ਲਿਆ ਗਿਆ ਹੈ। ਸਹਾਇਕ ਸੁਪਰਡੈਂਟ ਅਨੁਸਾਰ ਜਦੋਂ ਜੇਲ੍ਹ ਦੇ ਸੁਰੱਖਿਆ ਕਰਮਚਾਰੀਆਂ ਨੇ ਜੇਲ੍ਹ ਦੇ ਬਲਾਕ-10 ਦੀ ਬੈਰਕ-7 ਦੀ ਅਚਾਨਕ ਚੈਕਿੰਗ ਕੀਤੀ ਤਾਂ ਉਕਤ ਬੰਦੀਆਂ ਕੋਲੋਂ ਇਕ-ਇਕ ਮੋਬਾਈਲ ਬਰਾਮਦ ਹੋਇਆ।