ਸੈਣ ਭਗਤ ਜੀ ਦਾ ਜਨਮ ਦਿਨ ਮਨਾਇਆ
Sunday, Nov 11, 2018 - 03:19 PM (IST)

ਫਰੀਦਕੋਟ (ਪਵਨ, ਖੁਰਾਣਾ)- ਸ੍ਰੀ ਮੁਕਤਸਰ ਸਾਹਿਬ ਵਿਖੇ ਸੈਣ ਭਗਤ ਜੀ ਦਾ ਜਨਮ ਦਿਹਾਡ਼ਾ ਮਨਾਇਆ ਗਿਆ। ਇਸ ਸਬੰਧ ’ਚ ਰਾਮਬਾਡ਼ਾ ਬਾਜ਼ਾਰ ਨੇਡ਼ੇ ਜਨਮ ਦਿਨ ਦੀ ਖੁਸ਼ੀ ਵਿਚ ਬਿਸਕੁੱਟ ਵੰਡੇ ਗਏ। ਇਸ ਸਮੇਂ ਪਵਨ ਕੁਮਾਰ ਸੈਣ ਨੇ ਕਿਹਾ ਕਿ ਸਾਨੂੰ ਬੁਰਾਈਆਂ ਦਾ ਤਿਆਗ ਕਰ ਕੇ ਉਨ੍ਹਾਂ ਵੱਲੋਂ ਦਿਖਾਏ ਸੱਚੇ ਮਾਰਗ ’ਤੇ ਚੱਲਣਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਸੈਣ ਪਰਿਵਾਰਾਂ ਨੂੰ ਆਪਣੇ ਖ਼ਰਚੇ ਘਟਾਉਣੇ ਚਾਹੀਦੇ ਹਨ ਅਤੇ ਵਿਆਹ ਤੇ ਗ਼ਮੀ ਦੇ ਭੋਗ ਮੌਕੇ ਸਾਦਾ ਸਮਾਗਮ ਹੋਣੇ ਚਾਹੀਦੇ ਹਨ। ਉਨ੍ਹਾਂ ਕਿਹਾ ਕਿ ਸਮਾਜ ਵੱਲੋਂ ਆਪਣੇ ਬੱਚਿਆਂ ਨੂੰ ਵੱਧ ਤੋਂ ਵੱਧ ਪਡ਼੍ਹਾਉਣਾ ਚਾਹੀਦਾ ਹੈ, ਤਾਂ ਜੋ ਉਹ ਆਪਣੇ ਪੈਰਾਂ ਸਿਰ ਖਡ਼੍ਹੇ ਹੋ ਸਕਣ। ਉਨ੍ਹਾਂ ਭਗਤ ਸੈਣ ਜੀ ਦੇ ਜਨਮ ਦਿਨ ’ਤੇ ਸਮੂਹ ਸੰਗਤ ਨੂੰ ਵਧਾਈ ਦਿੱਤੀ। ਇਸ ਮੌਕੇ ਲਵਲੋਹਿਤ ਸੈਣ, ਓਮ ਪ੍ਰਕਾਸ਼ ਸੈਣ, ਸੋਨੂੰ ਸੈਣ, ਮਾਨਵ ਸੈਣ, ਛਿੰਭੂ ਸੈਣ ਆਦਿ ਹਾਜ਼ਰ ਸਨ।