ਬਠਿੰਡਾ ਰੋਸ ਰੈਲੀ ਲਈ ਪੈਨਸ਼ਨਰਾਂ ਦਾ ਵੱਡਾ ਕਾਫਿਲਾ ਰਵਾਨਾ
Sunday, Nov 11, 2018 - 03:21 PM (IST)

ਫਰੀਦਕੋਟ (ਪਵਨ, ਖੁਰਾਣਾ, ਦਰਦੀ)- ਪੰਜਾਬ ਗੌਰਮਿੰਟ ਪੈਨਸ਼ਨਰਜ਼ ਜੁਆਇੰਟ ਫਰੰਟ ਦੇ ਸੱਦੇ ’ਤੇ ਅੱਜ ਇੱਥੋਂ ਬਠਿੰਡਾ ਰੋਸ ਰੈਲੀ ਵਿਚ ਸ਼ਾਮਲ ਹੋਣ ਲਈ ਸੇਵਾ ਮੁਕਤ ਮੁਲਾਜ਼ਮਾਂ ਅਤੇ ਫੈਮਿਲੀ ਪੈਨਸ਼ਨਰਾਂ ਦਾ ਵੱਡਾ ਕਾਫਿਲਾ ਰਵਾਨਾ ਹੋਇਆ। ਪੰਜਾਬ ਗੌਰਮਿੰਟ ਪੈਨਸ਼ਨਰਜ਼ ਐਸੋਸੀਏਸ਼ਨ ਦੇ ਜ਼ਿਲਾ ਪ੍ਰਧਾਨ ਨੱਥਾ ਸਿੰਘ ਸੇਵਾ ਮੁਕਤ ਮੁੱਖ ਅਧਿਆਪਕ ਵੱਲੋਂ ਰਵਾਨਾ ਕੀਤੇ ਗਏ ਇਸ ਕਾਫਿਲੇ ’ਚ ਪੰਜਾਬ ਰੋਡਵੇਜ਼ ਪੈਨਸ਼ਨਰਜ਼ ਵੈੱਲਫੇਅਰ ਐਸੋਸੀਏਸ਼ਨ ਦੇ ਪ੍ਰਧਾਨ ਮੱਖਣ ਸਿੰਘ ਰਹੂਡ਼ਿਆਂਵਾਲੀ, ਪੰਜਾਬ ਜਨ ਸਿਹਤ ਐਂਡ ਅਲਾਈਡ ਪੈਨਸ਼ਨਰਜ਼ ਵੈੱਲਫੇਅਰ ਐਸੋਸੀਏਸ਼ਨ ਦੇ ਪ੍ਰਧਾਨ ਗੁਰਦੇਵ ਸਿੰਘ ਜੌਹਲ, ਪ੍ਰਧਾਨ ਸੋਮ ਪ੍ਰਕਾਸ਼ ਗੁਪਤਾ ਆਦਿ ਮੌਜੂਦ ਸਨ ਇਸ ਸਮੇਂ ਪ੍ਰਧਾਨ ਨੱਥਾ ਸਿੰਘ ਅਤੇ ਹੋਰ ਆਗੂਅਾਂ ਨੇ ਸਰਕਾਰ ਵੱਲੋਂ ਪੈਨਸ਼ਨਰਾਂ ਦੀਆਂ ਮੰਗਾਂ ਪ੍ਰਤੀ ਉਦਾਸੀਨਤਾ ਵਾਲੀ ਨੀਤੀ ਦੀ ਨਿੰਦਾ ਕਰਦਿਅਾਂ ਸਰਕਾਰ ਵਿਰੁੱਧ ਨਾਅਰੇਬਾਜ਼ੀ ਕੀਤੀ। ਇਸ ਦੌਰਾਨ ਗਿਆਨੀ ਹਰਮੰਦਰ ਸਿੰਘ, ਬਖਸ਼ੀਸ਼ ਸਿੰਘ ਲਾਹੌਰੀਆ, ਭੰਵਰ ਲਾਲ ਸ਼ਰਮਾ, ਚੌ. ਬਲਬੀਰ ਸਿੰਘ, ਦਰਸ਼ਨ ਸਿੰਘ ਈਨਾ ਖੇਡ਼ਾ, ਮੇਜਰ ਸਿੰਘ ਚੌਂਤਰਾ, ਖੇਮਾ ਨੰਦ ਮਹਿੰਦਰਾ ਆਦਿ ਮੌਜੂਦ ਸਨ।