ਰੁੱਖ ਸਾਡੇ ਜੀਵਨ ਦਾ ਅਾਧਾਰ ਹਨ : ਸਾਧਵੀ ਰਿਤੂ ਭਾਰਤੀ

Sunday, Nov 11, 2018 - 03:36 PM (IST)

ਰੁੱਖ ਸਾਡੇ ਜੀਵਨ ਦਾ ਅਾਧਾਰ ਹਨ : ਸਾਧਵੀ ਰਿਤੂ ਭਾਰਤੀ

ਫਰੀਦਕੋਟ (ਨਰਿੰਦਰ)- ਦਿਵਯ ਜੋਤੀ ਜਾਗਰਤੀ ਸੰਸਥਾਨ ਵੱਲੋਂ ਸ਼ਹਿਰ ਦੀਆਂ ਵੱਖ-ਵੱਖ ਥਾਵਾਂ ’ਤੇ ਗਲੋਅ, ਤੁਲਸੀ, ਨਿੰਮ ਆਦਿ ਦੇ ਬੂਟੇ ਲਾਏ ਗਏ। ਇਸ ਸਮੇਂ ਸਾਧਵੀ ਰਿਤੂ ਭਾਰਤੀ ਨੇ ਲੋਕਾਂ ਨੂੰ ਜਾਗਰੂਕ ਕਰਦਿਆਂ ਕਿਹਾ ਕਿ ਰੁੱਖ ਸਾਡੇ ਜੀਵਨ ਦਾ ਅਾਧਾਰ ਹਨ ਅਤੇ ਇਨ੍ਹਾਂ ਦੀ ਰੱਖਿਆ ਕਰਨਾ ਸਾਡਾ ਮੁੱਢਲਾ ਫਰਜ਼ ਹੈ। ਉਨ੍ਹਾਂ ਕਿਹਾ ਕਿ ਅੱਜ ਦਾ ਮਨੁੱਖ ਆਪਣੀਅਾਂ ਜ਼ਰੂਰਤਾਂ ਨੂੰ ਪੂਰਾ ਕਰਨ ਲਈ ਰੁੱਖਾਂ ਦੀ ਲਗਾਤਾਰ ਕਟਾਈ ਕਰਦਾ ਜਾ ਰਿਹਾ ਹੈ। ਇਸ ਕਰ ਕੇ ਸਾਨੂੰ ਕਈ ਤਰ੍ਹਾਂ ਦੀਆਂ ਕੁਦਰਤੀ ਕਰੋਪੀਅਾਂ ਨੂੰ ਸਹਿਣਾ ਪੈ ਰਿਹਾ ਹੈ ਕਿਉਂਕਿ ਕੁਦਰਤ ਦਾ ਨਿਯਮ ਹੈ ਕਿ ਜਿਸ ਤਰ੍ਹਾਂ ਅਸੀਂ ਕੁਦਰਤ ਦੇ ਨਾਲ ਕਰਾਂਗੇ, ਉਸ ਤਰ੍ਹਾਂ ਹੀ ਬਦਲੇ ਵਿਚ ਸਾਨੂੰ ਉਸ ਦਾ ਫਲ ਮਿਲੇਗਾ। ਇਸ ਦੌਰਾਨ ਉਨ੍ਹਾਂ ਨੇ ਤੁਲਸੀ, ਨਿੰਮ ਅਤੇ ਪਿੱਪਲ ਦੀ ਮਹੱਤਤਾ ਬਾਰੇ ਦੱਸਦੇ ਹੋਏ ਕਿਹਾ ਕਿ ਤੁਲਸੀ ਦਾ ਬੂਟਾ ਹਰ ਘਰ ਵਿਚ ਹੋਣਾ ਚਾਹੀਦਾ ਹੈ ਕਿਉਂਕਿ ਇਸ ਨਾਲ ਮਨੁੱਖ ਦੀਅਾਂ ਅਨੇਕਾਂ ਬੀਮਾਰੀਆਂ ਦਾ ਇਲਾਜ ਘਰ ਬੈਠੇ ਹੀ ਹੋ ਜਾਂਦਾ ਹੈ। ਪਿੱਪਲ ਦਾ ਰੁੱਖ 24 ਘੰਟੇ ਸਾਨੂੰ ਆਕਸੀਜਨ ਪ੍ਰਦਾਨ ਕਰਦਾ ਹੈ ਅਤੇ ਨਿੰਮ ਚਮਡ਼ੀ ਦੇ ਰੋਗਾਂ ਲਈ ਲਾਭਕਾਰੀ ਹੈ।


Related News