ਕਾਰ ਹਾਦਸੇ ਦਾ ਸ਼ਿਕਾਰ ਹੋਏ ਯੂਟਿਊਬਰ ਅਰਮਾਨ ਮਲਿਕ ਤੇ ਪਤਨੀ ਕ੍ਰਿਤਿਕਾ

Friday, Oct 18, 2024 - 02:20 PM (IST)

ਕਾਰ ਹਾਦਸੇ ਦਾ ਸ਼ਿਕਾਰ ਹੋਏ ਯੂਟਿਊਬਰ ਅਰਮਾਨ ਮਲਿਕ ਤੇ ਪਤਨੀ ਕ੍ਰਿਤਿਕਾ

ਮੁੰਬਈ- ਯੂਟਿਊਬਰ ਅਰਮਾਨ ਮਲਿਕ ਅਤੇ ਉਨ੍ਹਾਂ ਦੀ ਦੂਜੀ ਪਤਨੀ ਕ੍ਰਿਤਿਕਾ ਮਲਿਕ ਨਾਲ ਇੱਕ ਭਿਆਨਕ ਹਾਦਸਾ ਹੋਇਆ ਹੈ। ‘ਬਿੱਗ ਬੌਸ ਓਟੀਟੀ 3’ ਫੇਮ ਇਸ ਜੋੜੀ ਦੀ ਕਾਰ ਭਿਆਨਕ ਹਾਦਸੇ ਦਾ ਸ਼ਿਕਾਰ ਹੋ ਗਈ। ਇਸ ਹਾਦਸੇ ਤੋਂ ਬਾਅਦ ਹੁਣ ਉਨ੍ਹਾਂ ਦਾ ਇੱਕ ਵੀਡੀਓ ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਰਿਹਾ ਹੈ। ਵੀਡੀਓ ‘ਚ ਇਕ ਵਾਹਨ ਦਿਖਾਈ ਦੇ ਰਿਹਾ ਹੈ, ਜਿਸ ਦੀ ਹਾਲਤ ਠੀਕ ਨਹੀਂ ਹੈ। ਇਹ ਹਾਦਸਾ ਰਾਤ ਦੇ ਸਮੇਂ ਵਾਪਰਿਆ, ਜਿਸ ਵਿੱਚ ਅਰਮਾਨ ਮਲਿਕ ਅਤੇ ਉਸ ਦੀ ਪਤਨੀ ਕ੍ਰਿਤਿਕਾ ਮਲਿਕ ਵਾਲ-ਵਾਲ ਬਚੇ।

ਇਹ ਖ਼ਬਰ ਵੀ ਪੜ੍ਹੋ -ਇਸ ਮਸ਼ਹੂਰ ਅਦਾਕਾਰਾ ਦਾ ਹੋਇਆ ਦਿਹਾਂਤ

ਤੁਹਾਨੂੰ ਦੱਸ ਦੇਈਏ ਕਿ  ਅਰਮਾਨ ਮਲਿਕ ਅਤੇ ਕ੍ਰਿਤਿਕਾ ਮਲਿਕ ਨੇ ਖੁਦ ਆਪਣੇ ਸੋਸ਼ਲ ਮੀਡੀਆ ਹੈਂਡਲ ਤੇ ਵੀਡੀਓ ਸਾਂਝਾ ਕੀਤੀ ਹੈ। ਅਰਮਾਨ ਮਲਿਕ ਨੇ ਖੁਦ ਵੀਡੀਓ ‘ਚ ਖੁਲਾਸਾ ਕੀਤਾ ਹੈ ਕਿ ਉਨ੍ਹਾਂ ਨਾਲ ਕੀ ਘਟਨਾ ਵਾਪਰੀ ਅਤੇ ਇਹ ਹਾਦਸਾ ਕਦੋਂ ਅਤੇ ਕਿਵੇਂ ਵਾਪਰਿਆ। ਉਸ ਨੇ ਕਾਰ ਦੀਆਂ ਸਾਰੀਆਂ ਕਮੀਆਂ ਨੂੰ ਗਿਣਾਇਆ ਅਤੇ ਹਾਦਸੇ ਲਈ ਕਾਰ ਨੂੰ ਜ਼ਿੰਮੇਵਾਰ ਦੱਸਿਆ। ਅਰਮਾਨ ਮਲਿਕ ਨੇ ਇਹ ਵੀ ਖੁਲਾਸਾ ਕੀਤਾ ਕਿ ਉਹ ਮਨਾਲੀ ਤੋਂ ਵਾਪਸ ਆ ਰਿਹਾ ਸੀ ਜਦੋਂ ਇਹ ਹਾਦਸਾ ਉਸ ਨਾਲ ਅਤੇ ਕ੍ਰਿਤਿਕਾ ਮਲਿਕ ਨਾਲ ਵਾਪਰਿਆ।ਅਰਮਾਨ ਮਲਿਕ ਅਤੇ ਕ੍ਰਿਤਿਕਾ ਮਲਿਕ ਨੂੰ ਕੋਈ ਨੁਕਸਾਨ ਨਹੀਂ ਹੋਇਆ ਹੈ। ਉਨ੍ਹਾਂ ਦੀ ਕਾਰ ਬੇਸ਼ੱਕ ਦੁਰਘਟਨਾ ਦਾ ਸ਼ਿਕਾਰ ਹੋਈ ਪਰ ਦੋਵੇਂ ਸੁਰੱਖਿਅਤ ਹਨ। ਇਸੇ ਲਈ ਹੁਣ ਅਰਮਾਨ ਮਲਿਕ ਨੇ ਇੱਕ ਵੀਡੀਓ ਸਾਂਝਾ ਕਰਕੇ ਸਭ ਨੂੰ ਇਸ ਹਾਦਸੇ ਬਾਰੇ ਦੱਸਿਆ ਹੈ। ਇਸ ਦੌਰਾਨ ਕ੍ਰਿਤਿਕਾ ਮਲਿਕ ਵੀ ਉਸ ਨਾਲ ਖੜ੍ਹੀ ਨਜ਼ਰ ਆ ਰਹੀ ਹੈ।

ਇਹ ਖ਼ਬਰ ਵੀ ਪੜ੍ਹੋ -ਗਾਇਕ ਗੁਰਨਾਮ ਭੁੱਲਰ ਫੈਨਜ਼ ਲਈ ਲੈ ਕੇ ਆ ਰਹੇ ਹਨ ਖ਼ਾਸ ਤੋਹਫ਼ਾ

ਵੀਡੀਓ ‘ਚ ਅਰਮਾਨ ਮਲਿਕ ਕਹਿੰਦਾ ਹੈ, ‘ਅੱਜ ਤੋਂ ਇਕ ਹਫ਼ਤਾ ਪਹਿਲਾਂ ਮੈਂ ਇਸ ਕਾਰ ਬਾਰੇ ਸ਼ਿਕਾਇਤ ਕੀਤੀ ਸੀ, ਇਸ ਦਾ ਮਤਲਬ ਹੈ ਕਿ ਇਹ ਇੰਨੀ ਖ਼ਰਾਬ ਕਾਰ ਹੈ। ਅਸੀਂ ਗੀਤ ਦੀ ਸ਼ੂਟਿੰਗ ਕਰਕੇ ਮਨਾਲੀ ਤੋਂ ਆ ਰਹੇ ਸੀ ਕਿ ਕਾਰ ਦਾ ਪੂਰਾ ਟਾਇਰ ਫੱਟ ਗਿਆ ਅਤੇ ਕਾਰ ਅਸੰਤੁਲਿਤ ਹੋ ਗਈ ਤੇ ਰਸਤੇ ਵਿੱਚ ਇੱਕ ਥਾਂ ਉੱਤੇ ਜਾ ਕੇ ਫਸ ਗਈ। ਮੈਂ ਕਾਰ ਵਿੱਚ ਸੌਂ ਰਿਹਾ ਸੀ, ਯੋਗੇਸ਼ ਗੱਡੀ ਚਲਾ ਰਿਹਾ ਸੀ, ਕ੍ਰਿਤਿਕਾ ਮਲਿਕ ਅਤੇ ਲਕਸ਼ ਪਿੱਛੇ ਸਨ। ਮੈਂ ਸਾਰਿਆਂ ਨੂੰ ਬੇਨਤੀ ਕਰਨਾ ਚਾਹੁੰਦਾ ਹਾਂ ਕਿ ਇਸ ਕਾਰ ਨੂੰ ਬਿਲਕੁਲ ਨਾ ਖਰੀਦੋ।’ ਇਸ ਤੋਂ ਬਾਅਦ ਅਰਮਾਨ ਮਲਿਕ ਨੇ ਇਸ ਕਾਰ ਦਾ ਨਾਂ ਦੱਸਦੇ ਹੋਏ ਅਖੀਰ ਵਿੱਚ ਕਿਹਾ ਕਿ ‘ਉੱਪਰ ਵਾਲੇ ਦੀ ਕਿਰਪਾ ਕਰਕੇ ਅਸੀਂ ਬਚੇ ਹਾਂ।’

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8

ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।


author

Priyanka

Content Editor

Related News