ਮੁੜ ਚਰਚਾ 'ਚ ਆਇਆ ਯੂਟਿਊਬਰ ਅਰਮਾਨ ਮਲਿਕ ; ਆਪਣੀ ਹੀ ਪਤਨੀ ਬਾਰੇ ਦੇ'ਤਾ ਵਿਵਾਦਤ ਬਿਆਨ

Wednesday, Jun 10, 2026 - 01:47 PM (IST)

ਮੁੜ ਚਰਚਾ 'ਚ ਆਇਆ ਯੂਟਿਊਬਰ ਅਰਮਾਨ ਮਲਿਕ ; ਆਪਣੀ ਹੀ ਪਤਨੀ ਬਾਰੇ ਦੇ'ਤਾ ਵਿਵਾਦਤ ਬਿਆਨ

ਐਂਟਰਟੇਨਮੈਂਟ ਡੈਸਕ - ਯੂਟਿਊਬਰ ਅਰਮਾਨ ਮਲਿਕ ਆਪਣੀਆਂ ਦੋ ਪਤਨੀਆਂ ਪਾਇਲ ਅਤੇ ਕ੍ਰਿਤਿਕਾ ਮਲਿਕ ਨਾਲ ਆਪਣੀ ਨਿੱਜੀ ਜ਼ਿੰਦਗੀ ਨੂੰ ਲੈ ਕੇ ਹਮੇਸ਼ਾ ਸੁਰਖੀਆਂ ਵਿੱਚ ਰਹਿੰਦਾ ਹੈ। ਹੁਣ ਚਰਚਾ ਵਿਚ ਆਉਣ ਦਾ ਕਾਰਨ ਅਰਮਾਨ ਵੱਲੋਂ ਆਪਣੀ ਪਹਿਲੀ ਪਤਨੀ ਪਾਇਲ ਨੂੰ ਲੈ ਕੇ ਕੀਤੀਆਂ ਗਈਆਂ ਟਿੱਪਣੀਆਂ ਹਨ, ਜਿਸ ਕਾਰਨ ਉਸ ਨੂੰ ਅਲੋਚਨਾਵਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ।

ਇਹ ਵੀ ਪੜ੍ਹੋ: ਗਾਇਕਾ ਕੈਟੀ ਪੈਰੀ ਨੂੰ ਮਿਲਿਆ ਜ਼ਿੰਦਗੀ ਦਾ ਸੱਚਾ ਪਿਆਰ; ਜਸਟਿਨ ਟਰੂਡੋ ਬਾਰੇ ਕਹੀ ਇਹ ਵੱਡੀ ਗੱਲ

PunjabKesari

ਦਰਅਸਲ ਅਰਮਾਨ ਦੇ ਵਲੌਗ ਦੀ ਇਕ ਵੀਡੀਓ ਸੋਸ਼ਲ ਮੀਡੀਆ 'ਤੇ ਤੇਜੀ ਨਾਲ ਵਾਇਰਲ ਹੋ ਰਹੀ ਹੈ, ਜਿਸ ਵਿਚ ਉਹ ਆਪਣੀ ਦੂਜੀ ਪਤਨੀ ਕ੍ਰਿਤਿਕਾ ਦੇ ਸਾਹਮਣੇ ਪਹਿਲੀ ਪਤਨੀ ਪਾਇਲ ਦੇ ਕੱਪੜਿਆਂ ਨੂੰ ਲੈ ਕੇ ਟਿੱਪਣੀਆਂ ਕਰ ਰਿਹਾ ਹੈ। ਵੀਡੀਓ ਵਿਚ ਅਰਮਾਨ ਨੇ ਪਾਇਲ ਵੱਲੋਂ ਸਵੇਰ ਦੇ ਸਮੇਂ ਪਹਿਨੀ ਟੀ-ਸ਼ਰਟ ਅਤੇ ਹਾਫ ਪੈਂਟ ਪਹਿਨਣ 'ਤੇ ਨਿਰਾਸ਼ਾ ਜ਼ਾਹਰ ਕੀਤੀ। ਅਰਮਾਨ ਨੇ ਕਿਹਾ ਕਿ ਉਹ ਉਸ ਲਈ ਨਵਾਂ ਨਾਈਟ ਸੂਟ ਲੈ ਕੇ ਆਇਆ ਸੀ, ਫਿਰ ਵੀ ਉਹ ਇਨ੍ਹਾਂ ਕੱਪੜਿਆਂ ਵਿੱਚ ਕਿਉਂ ਘੁੰਮ ਰਹੀ ਹੈ। ਫਿਰ ਅਰਮਾਨ ਕਹਿੰਦਾ ਹੈ ਕਿ ਔਰਤਾਂ ਅਕਸਰ ਸ਼ਿਕਾਇਤ ਕਰਦੀਆਂ ਹਨ ਕਿ ਉਨ੍ਹਾਂ ਦੇ ਪਤੀ ਉਨ੍ਹਾਂ ਨੂੰ ਪਿਆਰ ਨਹੀਂ ਕਰਦੇ ਅਤੇ ਤਲਾਕ ਲੈ ਲੈਂਦੇ ਹਨ ਪਰ ਅਜਿਹਾ ਇਨ੍ਹਾਂ ਕਾਰਨਾਂ ਕਰਕੇ ਹੀ ਹੁੰਦਾ ਹੈ।

ਇਹ ਵੀ ਪੜ੍ਹੋ: ਸ਼੍ਰੀਦੇਵੀ ਨਾਲ ਕੰਮ ਕਰ ਚੁੱਕੇ ਦਿੱਗਜ ਫਿਲਮ ਨਿਰਦੇਸ਼ਕ ਦਾ ਦੇਹਾਂਤ, ਇੰਡਸਟਰੀ 'ਚ ਪਸਰਿਆ ਮਾਤਮ

 
 
 
 
 
 
 
 
 
 
 
 
 
 
 
 

A post shared by mahek🌻 (@mahek_dhameja)

ਅਰਮਾਨ ਨੇ ਅੱਗੇ ਕਿਹਾ, "ਜੇਕਰ ਤੁਸੀਂ ਲੋਅਰ ਅਤੇ ਟੀ-ਸ਼ਰਟ ਵਿੱਚ ਘੁੰਮੋਗੇ ਤਾਂ ਪਤੀ ਕਿੱਥੋਂ ਪਿਆਰ ਕਰੇਗਾ? ਉਹ ਦੋ ਮਹੀਨਿਆਂ ਵਿੱਚ ਤੁਹਾਨੂੰ ਤਲਾਕ ਦੇ ਦੇਵੇਗਾ। ਆਪਣੇ ਆਪ ਨੂੰ ਜਿੰਨਾ ਗਰੂਮ (groom) ਰੱਖ ਸਕਦੇ ਹੋ, ਰੱਖੋ"। ਉਥੇ ਹੀ ਪਾਇਲ ਨੇ ਅਰਮਾਨ ਦੀਆਂ ਗੱਲਾਂ ਦਾ ਜਵਾਬ ਦਿੰਦਿਆਂ ਕਿਹਾ ਕਿ ਉਹ ਬੱਚੇ ਦੀ ਦੇਖਭਾਲ ਵਿੱਚ ਰੁੱਝੀ ਹੋਈ ਸੀ, ਜੋ ਕਿ ਉਸ ਲਈ ਸਭ ਤੋਂ ਪਹਿਲੀ ਤਰਜੀਹ ਹੈ। ਜਿਵੇਂ ਹੀ ਇਹ ਵੀਡੀਓ ਸੋਸ਼ਲ ਮੀਡੀਆ 'ਤੇ ਵਾਇਰਲ ਹੋਈ, ਲੋਕਾਂ ਨੇ ਅਰਮਾਨ ਮਲਿਕ ਦੀ ਜੰਮ ਕੇ ਕਲਾਸ ਲਗਾਈ।

ਇਹ ਵੀ ਪੜ੍ਹੋ: ਮਸ਼ਹੂਰ ਲੋਕ ਗਾਇਕ ਦਾ ਦਿਹਾਂਤ, ਛਾਤੀ 'ਚ ਉੱਠਿਆ ਤੇਜ਼ ਦਰਦ, ਹਸਪਤਾਲ ਜਾਂਦੇ ਹੀ ਤੋੜਿਆ ਦਮ

ਇੱਕ ਯੂਜ਼ਰ ਨੇ ਲਿਖਿਆ, "ਉਹ ਹਮੇਸ਼ਾ ਪਾਇਲ ਬਾਰੇ ਬੁਰਾ ਬੋਲਦਾ ਹੈ ਅਤੇ ਕ੍ਰਿਤਿਕਾ ਦਾ ਪੱਖ ਲੈਂਦਾ ਹੈ।" ਇੱਕ ਹੋਰ ਨੇ ਲਿਖਿਆ, "ਤਾਂ ਕੀ ਪਿਆਰ ਸਿਰਫ਼ ਦਿੱਖ ਅਤੇ ਕੱਪੜਿਆਂ 'ਤੇ ਨਿਰਭਰ ਕਰਦਾ ਹੈ?" ਇੱਕ ਕਮੈਂਟ ਵਿੱਚ ਲਿਖਿਆ ਸੀ, "ਉਸਦੀ ਸੋਚ ਇੰਨੀ ਮਾੜੀ ਹੈ, ਉਹ ਕਿਹੋ ਜਿਹਾ ਪਤੀ ਹੈ?" 

ਇਹ ਵੀ ਪੜ੍ਹੋ: YouTuber ਅਰਮਾਨ ਮਲਿਕ ਨੇ ਸੁਣਾਈ Good News ! ਘਰ 'ਚ 6ਵੇਂ ਬੱਚੇ ਦਾ ਕਰਨ ਵਾਲੇ ਨੇ ਸਵਾਗਤ

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8

For Whatsapp:- https://whatsapp.com/channel/0029Va94hsaHAdNVur4L170e

 


author

cherry

Content Editor

Related News