ਅੱਜ ਹੋਵੇਗਾ "ਆਜ਼ਾਦ" ਫਿਲਮ ਦਾ ਵਰਲਡ ਟੈਲੀਵਿਜ਼ਨ ਪ੍ਰੀਮੀਅਰ

Sunday, Jul 26, 2026 - 04:06 PM (IST)

ਅੱਜ ਹੋਵੇਗਾ "ਆਜ਼ਾਦ" ਫਿਲਮ ਦਾ ਵਰਲਡ ਟੈਲੀਵਿਜ਼ਨ ਪ੍ਰੀਮੀਅਰ

ਮੁੰਬਈ (ਏਜੰਸੀ)- ਫਿਲਮ "ਆਜ਼ਾਦ" ਦਾ ਵਰਲਡ ਟੈਲੀਵਿਜ਼ਨ ਪ੍ਰੀਮੀਅਰ 26 ਜੁਲਾਈ ਯਾਨੀ ਅੱਜ ਰਾਤ 9 ਵਜੇ ਜ਼ੀ ਸਿਨੇਮਾ 'ਤੇ ਪ੍ਰਸਾਰਿਤ ਕੀਤਾ ਜਾਵੇਗਾ। ਅਭਿਸ਼ੇਕ ਕਪੂਰ ਦੁਆਰਾ ਨਿਰਦੇਸ਼ਤ, ਇਹ ਐਕਸ਼ਨ-ਡਰਾਮਾ 1920 ਦੇ ਦਹਾਕੇ ਦੇ ਭਾਰਤ ਦੀ ਪਿੱਠਭੂਮੀ 'ਤੇ ਆਧਾਰਿਤ ਹੈ। ਫਿਲਮ ਦੀ ਕਹਾਣੀ ਗੋਵਿੰਦ ਨਾਮ ਦੇ ਇੱਕ ਨੌਜਵਾਨ ਤਬੇਲੇ ਵਾਲੇ ਮਜ਼ਦੂਰ ਦੇ ਆਲੇ-ਦੁਆਲੇ ਘੁੰਮਦੀ ਹੈ, ਜਿਸਦਾ "ਆਜ਼ਾਦ" ਨਾਮ ਦੇ ਘੋੜੇ ਨਾਲ ਵਿਲੱਖਣ ਰਿਸ਼ਤਾ ਉਸਦੀ ਜ਼ਿੰਦਗੀ ਦੀ ਦਿਸ਼ਾ ਬਦਲ ਦਿੰਦਾ ਹੈ। ਘੋੜਸਵਾਰੀ ਦੇ ਸੁਪਨੇ ਨਾਲ ਸ਼ੁਰੂ ਹੋਈ ਉਸ ਦੀ ਯਾਤਰਾ ਬ੍ਰਿਟਿਸ਼ ਸ਼ਾਸਨ ਵਿਰੁੱਧ ਸੰਘਰਸ਼ ਅਤੇ ਆਜ਼ਾਦੀ ਦੀ ਲੜਾਈ ਨਾਲ ਜੁੜ ਜਾਂਦੀ ਹੈ। ਅਜੇ ਦੇਵਗਨ ਨੇ ਫਿਲਮ ਵਿੱਚ ਇਨਕਲਾਬੀ ਨੇਤਾ ਵਿਕਰਮ ਸਿੰਘ ਦੀ ਭੂਮਿਕਾ ਨਿਭਾਈ ਹੈ।

ਉਨ੍ਹਾਂ ਦਾ ਕਿਰਦਾਰ ਗੋਵਿੰਦ ਦੇ ਜੀਵਨ ਵਿੱਚ ਇੱਕ ਮਾਰਗਦਰਸ਼ਕ ਅਤੇ ਪ੍ਰੇਰਨਾ ਸਰੋਤ ਵਜੋਂ ਕੰਮ ਕਰਦਾ ਹੈ। ਅਮਨ ਦੇਵਗਨ ਨੇ ਗੋਵਿੰਦ ਅਤੇ ਰਾਸ਼ਾ ਥਡਾਨੀ ਨੇ ਜਾਨਕੀ ਦਾ ਕਿਰਦਾਰ ਨਿਭਾਇਆ ਹੈ। ਡਾਇਨਾ ਪੈਂਟੀ ਵੀ ਇੱਕ ਮਹੱਤਵਪੂਰਨ ਭੂਮਿਕਾ ਵਿੱਚ ਦਿਖਾਈ ਦਿੰਦੀ ਹੈ। "ਆਜ਼ਾਦ" ਰਾਹੀਂ ਅਮਨ ਦੇਵਗਨ ਅਤੇ ਰਾਸ਼ਾ ਥਡਾਨੀ ਦੇ ਬਾਲੀਵੁੱਡ ਵਿੱਚ ਡੈਬਿਊ ਕੀਤਾ ਹੈ। ਇਹ ਫਿਲਮ ਰੌਨੀ ਸਕ੍ਰੂਵਾਲਾ ਅਤੇ ਪ੍ਰਗਿਆ ਕਪੂਰ ਦੁਆਰਾ 'ਆਰਐਸਵੀਪੀ ਮੂਵੀਜ਼' ਅਤੇ 'ਗਾਈ ਇਨ ਦਿ ਸਕਾਈ ਪਿਕਚਰਜ਼' ਦੇ ਬੈਨਰ ਹੇਠ ਬਣਾਈ ਗਈ ਹੈ। ਫਿਲਮ ਦਾ ਸੰਗੀਤ ਵੀ ਦਰਸ਼ਕਾਂ ਵਿੱਚ ਬਹੁਤ ਹਿੱਟ ਰਿਹਾ। ਖਾਸ ਕਰਕੇ "ਉਈ ਅੰਮਾ" ਗੀਤ ਸੋਸ਼ਲ ਮੀਡੀਆ 'ਤੇ ਬਹੁਤ ਹਿੱਟ ਹੋਇਆ। 


author

cherry

Content Editor

Related News