ਸ਼ਾਹਿਦ-ਤ੍ਰਿਪਤੀ ਸਟਾਰਰ ''ਓ ਰੋਮੀਓ'' ਦਾ ਇਸ ਦਿਨ ਹੋਵੇਗਾ ਵਰਲਡ ਟੈਲੀਵਿਜ਼ਨ ਪ੍ਰੀਮੀਅਰ

Friday, Jun 26, 2026 - 04:24 PM (IST)

ਸ਼ਾਹਿਦ-ਤ੍ਰਿਪਤੀ ਸਟਾਰਰ ''ਓ ਰੋਮੀਓ'' ਦਾ ਇਸ ਦਿਨ ਹੋਵੇਗਾ ਵਰਲਡ ਟੈਲੀਵਿਜ਼ਨ ਪ੍ਰੀਮੀਅਰ

ਮੁੰਬਈ (ਏਜੰਸੀ)- ਨਿਰਦੇਸ਼ਕ ਵਿਸ਼ਾਲ ਭਾਰਦਵਾਜ ਦੀ ਐਕਸ਼ਨ-ਰੋਮਾਂਟਿਕ ਥ੍ਰਿਲਰ 'ਓ ਰੋਮੀਓ' ਦਾ ਵਰਲਡ ਟੈਲੀਵਿਜ਼ਨ ਪ੍ਰੀਮੀਅਰ ਐਤਵਾਰ 28 ਜੂਨ ਨੂੰ ਰਾਤ 9 ਵਜੇ ਜ਼ੀ ਸਿਨੇਮਾ 'ਤੇ ਹੋਵੇਗਾ। ਸਾਜਿਦ ਨਾਡੀਆਡਵਾਲਾ ਦੇ ਨਾਡੀਆਡਵਾਲਾ ਗ੍ਰੈਂਡਸਨ ਐਂਟਰਟੇਨਮੈਂਟ ਬੈਨਰ ਹੇਠ ਬਣਾਈ ਗਈ ਇਸ ਫਿਲਮ ਵਿੱਚ ਸ਼ਾਹਿਦ ਕਪੂਰ ਅਤੇ ਤ੍ਰਿਪਤੀ ਡਿਮਰੀ ਮੁੱਖ ਭੂਮਿਕਾਵਾਂ ਵਿੱਚ ਹਨ। ਇਹ ਫਿਲਮ ਇਕ ਪਾਸੜ ਪਿਆਰ, ਜਨੂੰਨ ਅਤੇ ਅਪਰਾਧ ਦੀ ਪਿੱਠਭੂਮੀ 'ਤੇ ਆਧਾਰਿਤ ਹੈ। 

ਇਸ ਵਿੱਚ ਸ਼ਾਹਿਦ ਕਪੂਰ ਨੇ 'ਉਸਤਰਾ' ਨਾਮਕ ਕਿਰਦਾਰ ਨਿਭਾਇਆ ਹੈ, ਜਿਸਦੀ ਜ਼ਿੰਦਗੀ ਅਫਸ਼ਾਂ (ਤ੍ਰਿਪਤੀ ਡਿਮਰੀ) ਨਾਲ ਪਿਆਰ ਵਿੱਚ ਪੈਣ ਤੋਂ ਬਾਅਦ ਅਚਾਨਕ ਮੋੜ ਲੈ ਲੈਂਦੀ ਹੈ ਅਤੇ ਇਹ ਘਟਨਾਕ੍ਰਮ ਪੂਰੇ ਅੰਡਰਵਰਲਡ ਨੂੰ ਪ੍ਰਭਾਵਤ ਕਰਦਾ ਹੈ। ਫਿਲਮ ਵਿੱਚ ਨਾਨਾ ਪਾਟੇਕਰ, ਅਵਿਨਾਸ਼ ਤਿਵਾੜੀ ਅਤੇ ਫਰੀਦਾ ਜਲਾਲ ਵੀ ਮੁੱਖ ਭੂਮਿਕਾਵਾਂ ਵਿੱਚ ਹਨ, ਜਦੋਂਕਿਂ ਵਿਕਰਾਂਤ ਮੈਸੀ, ਤਮੰਨਾ ਭਾਟੀਆ ਅਤੇ ਦਿਸ਼ਾ ਪਟਾਨੀ ਵੀ ਵਿਸ਼ੇਸ਼ ਭੂਮਿਕਾਵਾਂ ਵਿੱਚ ਹਨ।


author

cherry

Content Editor

Related News