ਕੀ ਸਿਆਸਤ ''ਚ ਆਉਣਗੇ Babbu Maan?
Wednesday, Apr 02, 2025 - 05:10 PM (IST)

ਜਲੰਧਰ - ਪੰਜਾਬੀ ਫਿਲਮ ਇੰਡਸਟਰੀ ਦੇ ਮਸ਼ਹੂਰ ਗਾਇਕ ਅਤੇ ਅਦਾਕਾਰ ਬੱਬੂ ਮਾਨ ਨੇ 'ਜੱਗ ਬਾਣੀ' ਦੇ ਸੀਨੀਅਰ ਪੱਤਰਕਾਰ ਰਮਨਦੀਪ ਸਿੰਘ ਸੋਢੀ ਨਾਲ ਇੰਟਰਵਿਊ ਦੌਰਾਨ ਸਿਆਸਤ ਵਿਚ ਆਉਣ ਨੂੰ ਲੈਕੇ ਖੁੱਲ੍ਹ ਕੇ ਚਰਚਾ ਕੀਤੀ। ਇਸ ਦੌਰਾਨ ਜਦੋਂ ਉਨ੍ਹਾਂ ਕੋਲੋਂ ਜਦੋਂ ਪੁੱਛਿਆ ਗਿਆ ਕਿ ਕੀ ਕਦੇ ਤੁਹਾਡਾ ਮਨ ਹੋਇਆ ਕਿ ਤੁਸੀਂ ਵੀ ਕਿਸੇ ਸਿਆਸੀ ਜਮਾਤ ਦਾ ਹਿੱਸਾ ਬਣੋ, ਕਿਉਂਕਿ ਸਿਸਟਮ ਠੀਕ ਕਰਨ ਲਈ ਸਿਸਟਮ ਵਿਚ ਆਉਣਾ ਪੈਂਦਾ ਹੈ।
ਇਹ ਵੀ ਪੜ੍ਹੋ: ਸਿਕੰਦਰ ਦੀ ਸਕ੍ਰੀਨਿੰਗ ਦੌਰਾਨ ਮਚੀ ਹਫੜਾ-ਦਫੜੀ, ਪ੍ਰਸ਼ੰਸਕਾਂ ਨੇ ਥੀਏਟਰ 'ਚ ਚਲਾਏ ਪਟਾਕੇ (ਵੇਖੋ ਵੀਡੀਓ)
ਇਸ ਦੇ ਬੱਬੂ ਮਾਨ ਕਿਹਾ ਕਿ ਆਮ ਤੌਰ 'ਤੇ ਇਹੀ ਕਿਹਾ ਜਾਂਦਾ ਹੈ ਕਿ ਜੇ ਸਿਸਟਮ ਨੂੰ ਠੀਕ ਕਰਨਾ ਹੈ ਤਾਂ ਸਿਸਟਮ ਵਿਚ ਆਉਣਾ ਪੈਂਦਾ ਹੈ ਪਰ ਜਿਸ ਮੁਲਕ ਵਿਚ ਅਸੀਂ ਬੈਠੇ ਹਾਂ ਕੀ ਅਜਿਹਾ ਹੋ ਸਕਦਾ ਹੈ ਕਿ ਇਕ ਵਿਅਕਤੀ ਸਿਸਟਮ ਨੂੰ ਬਦਲ ਸਕਦਾ ਹੈ? ਮਾਨ ਨੇ ਕਿਹਾ ਕਿ ਸਟੇਟ ਦੇ ਉਪਰ ਸੈਂਟਰ ਹੈ ਅਤੇ 100 ਵਿਚੋਂ 80 ਰਾਈਟ ਸੈਂਟਰ ਕੋਲ ਹਨ, ਤੁਹਾਡੇ ਹੱਥ ਹੀ ਕੁੱਝ ਨਹੀਂ। ਉਨ੍ਹਾਂ ਕਿਹਾ ਅਸੀਂ ਜਿਸ ਸਮਾਜ ਵਿਚ ਰਹਿੰਦੇ ਹਾਂ ਸਾਡੀ ਕੋਸ਼ਿਸ਼ ਹੁੰਦੀ ਹੈ ਸਮਾਜ ਦੀਆਂ ਗੱਲਾਂ ਕਰੀਏ, ਜਿਸ ਲਈ ਤੁਸੀਂ ਨਿੱਜੀ ਮੁੱਦੇ ਚੁੱਕਦੇ ਹੋ ਪਰ ਅਮਲੀ ਰੂਪ ਦੇਣ ਲਈ ਅੱਗੇ ਇਕ ਸਿਸਟਮ ਹੈ।
ਇਹ ਵੀ ਪੜ੍ਹੋ: ਕਾਮੇਡੀਅਨ ਕੁਨਾਲ ਕਾਮਰਾ ਦੀਆਂ ਵਧਣਗੀਆਂ ਮੁਸ਼ਕਲਾਂ, ਪੁਲਸ ਨੇ ਜਾਰੀ ਕੀਤਾ ਤੀਜਾ ਸੰਮਨ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8