ਵਿਕਰਾਂਤ ਮੈਸੀ ਸਟਾਰਰ ਵਿਦੂ ਵਿਨੋਦ ਚੋਪੜਾ ਦੀ ਫ਼ਿਲਮ ‘12ਵੀਂ ਫੇਲ’ ਦੀ ਸ਼ੂਟਿੰਗ ਹੋਈ ਪੂਰੀ

Thursday, Dec 15, 2022 - 06:05 PM (IST)

ਵਿਕਰਾਂਤ ਮੈਸੀ ਸਟਾਰਰ ਵਿਦੂ ਵਿਨੋਦ ਚੋਪੜਾ ਦੀ ਫ਼ਿਲਮ ‘12ਵੀਂ ਫੇਲ’ ਦੀ ਸ਼ੂਟਿੰਗ ਹੋਈ ਪੂਰੀ

ਮੁੰਬਈ (ਬਿਊਰੋ)– ਵਿਦੂ ਵਿਨੋਦ ਚੋਪੜਾ ਦਾ ਨਵਾਂ ਪ੍ਰਾਜੈਕਟ ‘12ਵੀਂ ਫੇਲ’ ਆਖਿਰਕਾਰ ਪੂਰਾ ਹੋ ਗਿਆ ਹੈ। ਵਿਕਰਾਂਤ ਮੈਸੀ ਸਟਾਰਰ ਫ਼ਿਲਮ ਕਈ ਕਾਰਨਾਂ ਕਰਕੇ ਸੁਰਖ਼ੀਆਂ ’ਚ ਰਹੀ ਹੈ। ਖ਼ਾਸ ਤੌਰ ’ਤੇ ਦਿੱਲੀ ਦੇ ਮੁਖਰਜੀ ਨਗਰ ’ਚ ਸ਼ੂਟ ਹੋਣ ਵਾਲੀ ਪਹਿਲੀ ਫ਼ਿਲਮ ਹੈ।

ਇਹ ਫ਼ਿਲਮ ਅਸਲ ਜੀਵਨ ਦੀਆਂ ਘਟਨਾਵਾਂ ਤੋਂ ਪ੍ਰੇਰਿਤ ਹੈ ਤੇ ਇਕ ਇੱਛੁਕ ਆਈ. ਏ. ਐੱਸ. ਤੇ ਆਈ. ਪੀ. ਐੱਸ. ਵਿਦਿਆਰਥੀਆਂ ਦੀ ਕਹਾਣੀ ਦੱਸਦੀ ਹੈ। ਫ਼ਿਲਮ ਦੀ ਸ਼ੂਟਿੰਗ ਚੰਬਲ, ਆਗਰਾ, ਦਿੱਲੀ ਦੇ ਮੁਖਰਜੀ ਨਗਰ, ਮਸੂਰੀ ਤੇ ਮੁੰਬਈ ’ਚ ਕੀਤੀ ਗਈ ਹੈ।

ਇਹ ਖ਼ਬਰ ਵੀ ਪੜ੍ਹੋ : ਪਾਕਿ ਵੈੱਬ ਸੀਰੀਜ਼ 'ਸੇਵਕ' 'ਤੇ ਭੜਕੀ ਦੀਪ ਸਿੱਧੂ ਦੀ ਪ੍ਰੇਮਿਕਾ ਰੀਨਾ ਰਾਏ, ਪੋਸਟ ਪਾ ਕੇ ਸ਼ਰੇਆਮ ਆਖੀਆਂ ਇਹ ਗੱਲਾਂ

ਟੀਮ ਨੇ ਅਕਤੂਬਰ ’ਚ ਵੱਖ-ਵੱਖ ਅਸਲੀ ਲੋਕੇਸ਼ਨਾਂ ’ਤੇ ਸ਼ੂਟਿੰਗ ਸ਼ੁਰੂ ਕੀਤੀ ਸੀ ਤੇ 2 ਮਹੀਨਿਆਂ ਬਾਅਦ ਵਾਪਸ ਮੁੰਬਈ ਆਈ ਸੀ। ਨਿਰਦੇਸ਼ਕ ਤੇ ਅਦਾਕਾਰ ਤੋਂ ਲੈ ਕੇ ਕਾਸਟ ਤੇ ਕਰਿਊ ਤੱਕ ਸਾਰੇ ਇਨ੍ਹਾਂ ਦੋ ਮਹੀਨਿਆਂ ਤੋਂ ਇਕੱਠੇ ਸਨ ਤੇ ਇਸ ਕਾਰਨ ਦੋਵਾਂ ਵਿਚਾਲੇ ਬੰਧਨ ਹੋਰ ਮਜ਼ਬੂਤ ਹੋਇਆ ਹੈ।

ਵਿਦੂ ਵਿਨੋਦ ਚੋਪੜਾ ਵਲੋਂ ਲਿਖੀ, ਨਿਰਮਿਤ ਤੇ ਨਿਰਦੇਸ਼ਿਤ ‘12ਵੀਂ ਫੇਲ’ ਗਰਮੀਆਂ ’ਚ 2023 ਨੂੰ ਰਿਲੀਜ਼ ਹੋਣ ਵਾਲੀ ਹੈ।

ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।


author

Rahul Singh

Content Editor

Related News