ਅਰਸ਼ੀ ਨੂੰ ਧੱਕਾ ਦੇ ਕੇ ਘਰ ਤੋਂ ਬਾਹਰ ਹੋਏ ਵਿਕਾਸ ਗੁਪਤਾ ਦੀ ਫਿਰ ਹੋਵੇਗੀ ਧਮਾਕੇਦਾਰ ਐਂਟਰੀ

12/22/2020 9:59:33 AM

ਮੁੰਬਈ (ਬਿਊਰੋ)  : ਟੀ. ਵੀ.  ਸ਼ੋਅ 'ਬਿੱਗ ਬੌਸ' ਲੜਾਈਆਂ, ਵਿਵਾਦਾਂ ਤੋਂ ਇਲਾਵਾ ਆਪਣੇ ਟਵਿੱਟਸ ਐਂਡ ਟਰਨ ਲਈ ਜਾਣਿਆ ਜਾਂਦਾ ਹੈ। ਇਹ ਇਕ ਅਜਿਹਾ ਗੇਮ ਸ਼ੋਅ ਹੈ, ਜਿੱਥੇ ਕਦੀ ਵੀ ਪਾਸਾ ਪਲਟਿਆ ਜਾਂਦਾ ਹੈ। 'ਬਿੱਗ ਬੌਸ 14' ’ਚ ਵੀ ਸ਼ੁਰੂਆਤ ਤੋਂ ਇਹੀ ਦੇਖਣ ਨੂੰ ਮਿਲ ਰਿਹਾ ਹੈ। ਇਸ ਸਜ਼ੀਨ ’ਚ ਦਰਸ਼ਕਾਂ ਨੂੰ ਉਹ ਟਵਿੱਸਟ ਦੇਖਣ ਮਿਲੇ ਹਨ, ਜੋ ਸ਼ਾਇਦ ਪਿਛਲੇ ਕਿਸੇ ਵੀ ਸੀਜ਼ਨ ’ਚ ਨਹੀਂ ਮਿਲੇ। ਜਿਵੇਂ ਸ਼ੋਅ ਦਾ ਫਿਨਾਲੇ ’ਚ ਹੀ ਹੋ ਜਾਣਾ ਦੋ ਲੋਕਾਂ ਨੂੰ ਸ਼ੋਅ ਵਾਕਆਊਟ ਕਰ ਦੇਣਾ, ਬਿੱਗ ਬੌਸ ਦੇ ਐਕਸ ਕੰਟੇਸਟੈਂਟਸ ਦਾ ਫਿਰ ਤੋਂ ਟਰਾਫੀ ਲਈ ਖੇਡਣ ਆਉਣਾ।

 
 
 
 
 
 
 
 
 
 
 
 
 
 
 
 

A post shared by Vikas Gupta (@lostboyjourney)

ਬੀਤੇ ਦਿਨੀਂ ਇਸ ਤਰ੍ਹਾਂ ਦਾ ਵਾਕਿਆ ਹੋਇਆ, ਜਿਸ ਦੀ ਕਾਫੀ ਚਰਚਾ ਰਹੀ। ਜਦੋਂ ਅਰਸ਼ੀ ਖ਼ਾਨ ਦੀਆਂ ਗੱਲਾਂ ਤੋਂ ਵਿਕਾਸ ਗੁਪਤਾ ਇੰਨੇ ਪਰੇਸ਼ਾਨ ਹੋ ਗਏ ਕਿ ਉਨ੍ਹਾਂ ਨੇ ਅਰਸ਼ੀ ਨੂੰ ਸਵੀਮਿੰਗ ਪੂਲ ’ਚ ਧੱਕਾ ਮਾਰ ਕੇ ਸੁੱਟ ਦਿੱਤਾ, ਜਿਸ ਤੋਂ ਬਾਅਦ ਵਿਕਾਸ ਗੁਪਤਾ ਨੂੰ ਘਰ ਤੋਂ ਬਾਹਰ ਕਰ ਦਿੱਤਾ ਗਿਆ ਸੀ ਪਰ ਹੁਣ ਵਿਕਾਸ ਗੁਪਤਾ ਫਿਰ ਤੋਂ ਘਰ ’ਚ ਆਉਣ ਵਾਲੇ ਹਨ। ਜੀ ਹਾਂ ਵਿਕਾਸ ਗੁਪਤਾ ਦਾ ਇਕ ਵੀਡੀਓ ਵੀ ਸਾਹਮਣੇ ਆਇਆ ਹੈ, ਜਿਸ ’ਚ ਉਹ ਘਰ ’ਚ ਫਿਰ ਤੋਂ ਐਂਟਰੀ ਕਰਦੇ ਦਿਖ ਰਹੇ ਹਨ। ਉਨ੍ਹਾਂ ਨੂੰ ਦੇਖ ਕੇ ਘਰਵਾਲੇ ਕਾਫੀ ਖੁਸ਼ ਹਨ ਤਾਂ ਉਧਰ ਅਰਸ਼ੀ ਖਾਨ ਥੋੜ੍ਹੀ ਹੈਰਾਨ ਨਜ਼ਰ ਆ ਰਹੀ ਹੈ।

 
 
 
 
 
 
 
 
 
 
 
 
 
 
 
 

A post shared by Bollywood Prime (@bollywoodprime1)

ਘਰ ’ਚ ਜਾਣ ਤੋਂ ਪਹਿਲਾਂ ਵਿਕਾਸ ਨੇ ਫੈਨਜ਼ ਨਾਲ ਇਕ ਵੀਡੀਓ ਵੀ ਸ਼ੇਅਰ ਕੀਤਾ ਸੀ, ਜਿਸ ’ਚ ਉਨ੍ਹਾਂ ਨੇ ਦੱਸਿਆ ਕਿ ਉਨ੍ਹਾਂ ਦੇ ਜਾਣ ਤੋਂ ਬਾਅਦ ਉਨ੍ਹਾਂ ਲੋਕਾਂ ਦੇ ਬਹੁਤ ਸਾਰੇ ਮੈਸੇਜ ਮਿਲੇ। ਜਿਸ ਤਰ੍ਹਾਂ ਲੋਕਾਂ ਨੇ ਉਨ੍ਹਾਂ ਨੂੰ ਸਪੋਰਟ ਕੀਤਾ ਇਹ ਦੇਖ ਕੇ ਉਹ ਬਹੁਤ ਖ਼ੁਸ਼ ਹਨ। ਵੀਡੀਓ ਸ਼ੇਅਰ ਕਰਦੇ ਹੋਏ ਵਿਕਾਸ ਨੇ ਆਪਣੇ ਕੈਪਸ਼ਨ ’ਚ ਲਿਖਿਆ ਹੈ, ਇਸ ਵਾਰ ਸੀਜ਼ਨ ਜਿੱਤਣਾ ਮੇਰੀ ਇੱਛਾ ਨਹੀਂ ਮੇਰੀ ਜ਼ਰੂਰਤ ਹੈ, ਇਸ ਲਈ ਮੈਂ ਆਪਣਾ 100% ਦੇਵਾਂਗਾ ਜਾਂ ਉਸ ਤੋਂ ਜ਼ਿਆਦਾ। 

ਜ਼ਿਕਰਯੋਗ ਹੈ ਕਿ ਵਿਕਾਸ ਦੇ ਜਾਣ ਤੋਂ ਬਾਅਦ ਇਸ ਵੀਕੈਂਡ ਕਾ ਵਾਰ ’ਚ ਸਲਮਾਨ ਖਾਨ ਨੇ ਅਰਸ਼ੀ ਦੀ ਜਮ ਕੇ ਕਲਾਸ ਲਾਈ ਸੀ। ਉਨ੍ਹਾਂ ਨੇ ਕਿਹਾ ਸੀ ਕਿ ਜੇਕਰ ਅਰਸ਼ੀ ਮੇਰੀ ਮਾਂ ਲਈ ਅਜਿਹਾ ਕੁਝ ਬੋਲਦੀ ਤਾਂ ਸ਼ਾਇਦ ਮੈਂ ਵੀ ਇਹੀ ਕਰਦਾ ਜੋ ਵਿਕਾਸ ਗੁਪਤਾ ਨੇ ਕੀਤਾ।

 

ਨੋਟ - ਇਸ ਖ਼ਬਰ ਸਬੰਧੀ ਤੁਹਾਡੀ ਕੀ ਹੈ ਰਾਏ?ਕੁਮੈਂਟ ਬਾਕਸ ’ਚ ਜ਼ਰੂਰ ਦੱਸੋ।


sunita

Content Editor sunita