ਰੀਆ ਚੱਕਰਵਰਤੀ ਦੀ ਸੁਪਰੋਟ ''ਚ ਆਈ ਵਿਦਿਆ ਬਾਲਨ, ਲੋਕਾਂ ਨੂੰ ਇੰਝ ਪਾਈ ਝਾੜ

Wednesday, Sep 02, 2020 - 02:01 PM (IST)

ਰੀਆ ਚੱਕਰਵਰਤੀ ਦੀ ਸੁਪਰੋਟ ''ਚ ਆਈ ਵਿਦਿਆ ਬਾਲਨ, ਲੋਕਾਂ ਨੂੰ ਇੰਝ ਪਾਈ ਝਾੜ

ਮੁੰਬਈ (ਬਿਊਰੋ) — ਬਾਲੀਵੁੱਡ ਅਦਾਕਾਰ ਸੁਸ਼ਾਂਤ ਸਿੰਘ ਰਾਜਪੂਤ ਕੇਸ 'ਚ ਹੁਣ ਤੱਕ ਕਈ ਸਿਤਾਰੇ ਆਪਣੀ ਆਵਾਜ਼ ਉੱਠਾ ਚੁੱਕੇ ਹਨ। ਸ਼ੇਖਰ ਸੁਮਨ, ਕੰਗਨਾ ਰਣੌਤ, ਸ਼ਤਰੂਘਨ ਸਿਨ੍ਹਾ, ਵਰੁਣ ਧਵਨ ਸਮੇਤ ਕਈ ਸਿਤਾਰੇ ਇਸ ਮਾਮਲੇ 'ਚ ਆਪਣੀ ਰਾਏ ਦੇ ਚੁੱਕੇ ਹਨ। ਹੁਣ ਬਾਲੀਵੁੱਡ ਅਦਾਕਾਰਾ ਵਿਦਿਆ ਬਾਲਨ ਨੇ ਵੀ ਇਸ ਕੇਸ 'ਚ ਆਪਣੇ ਦਿਲ ਦੀ ਗੱਲ ਰੱਖੀ ਹੈ। ਉਨ੍ਹਾਂ ਨੇ ਟਵੀਟ ਕਰਕੇ ਸੁਸ਼ਾਂਤ ਕੇਸ ਨੂੰ ਮੀਡੀਆ ਸਰਕਸ ਨਾ ਬਣਾਉਣ ਅਤੇ ਕਾਨੂੰਨ ਨੂੰ ਆਪਣਾ ਕੰਮ ਕਰਨ ਦੀ ਅਪੀਲ ਕੀਤੀ ਹੈ।
PunjabKesari
ਦਰਅਸਲ, ਹਾਲ ਹੀ 'ਚ ਅਦਾਕਾਰਾ ਲਕਸ਼ਮੀ ਮੰਛੂ ਨੇ ਇੱਕ ਟਵੀਟ ਕੀਤਾ ਸੀ। ਉਨ੍ਹਾਂ ਨੇ ਰੀਆ ਚੱਕਰਵਰਤੀ ਵਲੋਂ ਇੱਕ ਨਿੱਜੀ ਚੈਨਲ ਨੂੰ ਦਿੱਤੀ ਇੰਟਰਵਿਊ ਨਾਲ ਜੁੜੀਆਂ ਕੁਝ ਗੱਲਾਂ ਆਖੀਆਂ ਸਨ। ਇਸ 'ਤੇ ਰਿਐਕਟ ਕਰਦੇ ਹੋਏ ਵਿਦਿਆ ਬਾਲਨ ਨੇ ਟਵੀਟ ਕੀਤਾ, 'God Bless You ਲਕਸ਼ਮੀ ਮੰਛੂ ਇਹ ਖੁੱਲ੍ਹ ਕੇ ਆਖਣ ਲਈ। ਇੱਕ ਨੌਜਵਾਨ ਸਟਾਰ ਸੁਸ਼ਾਂਤ ਸਿੰਘ ਰਾਜਪੂਤ ਦੀ ਮੌਤ ਮੀਡੀਆ ਸਰਕਸ ਬਣਾਉਣਾ ਬਦਕਿਸਮਤੀ ਹੈ। ਇਸ ਜ਼ਿੰਦਗੀ 'ਚ, ਇੱਕ ਮਹਿਲਾ ਦੇ ਤੌਰ 'ਤੇ, ਰੀਆ ਚੱਕਰਵਰਤੀ ਨਾਲ ਹੋ ਰਹੀ ਨਫ਼ਰਤ ਨਾਲ ਮੇਰਾ ਦਿਲ ਟੁੱਟ ਜਾਂਦਾ ਹੈ। ਜਦੋਂ ਤੱਕ ਦੋਸ਼ ਸਾਬਿਤ ਨਹੀਂ ਹੋ ਜਾਂਦਾ, ਉਦੋਂ ਤੱਕ ਕੀ ਉਹ ਨਿਰਦੋਸ਼ ਨਹੀਂ ਹੈ? ਜਾਂ ਹੁਣ ਅਜਿਹਾ ਹੈ ਕਿ ਜਦੋਂ ਤੱਕ ਸਾਬਿਤ ਨਹੀਂ ਹੋ ਜਾਂਦਾ ਉਦੋਂ ਤੱਕ ਤੁਸੀਂ ਦੋਸ਼ੀ ਹੋ? ਨਾਗਰਿਕਾਂ ਦੇ ਕਾਨੂੰਨੀ ਅਧਿਕਾਰ ਪ੍ਰਤੀ ਥੋੜੀ ਇੱਜ਼ਤ ਦਿਖਾਓ ਤੇ ਕਾਨੂੰਨ ਨੂੰ ਆਪਣਾ ਕੰਮ ਕਰਨ ਦਿਓ।'

ਐੱਨ. ਸੀ. ਬੀ. ਨੇ ਇੱਕ ਹੋਰ ਨਸ਼ਾ ਤਸਕਰ ਲਿਆ ਹਿਰਾਸਤ 'ਚ
ਅਦਾਕਾਰ ਸੁਸ਼ਾਂਤ ਸਿੰਘ ਰਾਜਪੂਤ ਕੇਸ 'ਚ ਐੱਨ. ਸੀ. ਬੀ. ਲਗਾਤਾਰ ਐਕਸ਼ਨ 'ਚ ਹੈ। ਐੱਨ. ਸੀ. ਬੀ. ਨੇ ਇੱਕ ਹੋਰ ਨਸ਼ਾ ਤਸਕਰ (ਡਰੱਗ ਪੈਡਲਰ) ਨੂੰ ਹਿਰਾਸਤ 'ਚ ਲਿਆ ਹੈ। ਹਿਰਾਸਤ 'ਚ ਲਏ ਗਏ ਡਰੱਗ ਪੈਡਲਰ ਦਾ ਨਾਂ ਬਸਿਤ ਪਰਿਹਾਰ ਹੈ। ਇਸ ਤੋਂ ਐੱਨ. ਸੀ. ਬੀ. ਦੀ ਪੁੱਛਗਿੱਛ ਜਾਰੀ ਹੈ। ਇਸ ਦੇ ਨਾਲ ਹੀ ਐੱਨ. ਸੀ. ਬੀ. ਨੇ ਕੱਲ ਜਿਹੜੇ ਡਰੱਗ ਪੈਡਲਰ ਨੂੰ ਗ੍ਰਿਫ਼ਤਾਰ ਕੀਤਾ ਸੀ, ਉਸ ਦੀ ਪਛਾਣ ਜੈਦ ਕੇ ਦੇ ਤੌਰ 'ਤੇ ਹੋਈ ਹੈ। ਜੈਦ ਨੇ ਹੀ ਰੀਆ ਚੱਕਰਵਰਤੀ ਦੇ ਭਰਾ ਸ਼ੋਵਿਕ ਦਾ ਨਾਂ ਲਿਆ ਸੀ। ਸੁਸ਼ਾਂਤ ਦੀ ਪ੍ਰੇਮਿਕਾ ਰੀਆ ਚੱਕਰਵਰਤੀ ਦੀ ਡਰੱਗ ਚੈਟ ਸਾਹਮਣੇ ਆਈ। ਇਸ ਤੋਂ ਬਾਅਦ ਐੱਨ. ਸੀ. ਬੀ. ਵੀ ਇਸ ਕੇਸ ਦੀ ਜਾਂਚ ਵਿਚ ਸ਼ਾਮਲ ਹੋ ਗਈ। ਨਸ਼ਿਆਂ ਦੇ ਐਂਗਲ 'ਤੇ ਆਉਣ ਤੋਂ ਬਾਅਦ ਐੱਨ. ਸੀ. ਬੀ. ਨੇ 26 ਅਗਸਤ ਨੂੰ ਰੀਆ ਚੱਕਰਵਰਤੀ ਅਤੇ ਹੋਰਾਂ ਖ਼ਿਲਾਫ਼ ਵੱਖਰੇ ਤੌਰ 'ਤੇ ਨਵਾਂ ਕੇਸ ਦਰਜ ਕੀਤਾ ਸੀ। ਰੀਆ ਨੇ ਇਕ ਤਾਜ਼ਾ ਇੰਟਰਵਿਊ ਵਿਚ ਕਿਹਾ ਸੀ ਕਿ ਸੁਸ਼ਾਂਤ ਡਰੱਗਜ਼ ਲੈਂਦੇ ਸਨ। ਟਾਈਮਜ਼ ਨਾਓ ਟੀਵੀ ਚੈਨਲ ਨੇ ਇੱਕ ਫ਼ਿਲਮ ਟੈਕਨੀਸ਼ੀਅਨ ਨਾਲ ਬਾਲੀਵੁੱਡ ਅਤੇ ਨਸ਼ਿਆਂ ਦੇ ਕੁਨੈਕਸ਼ਨਾਂ ਬਾਰੇ ਗੱਲ ਕੀਤੀ। ਟੈਕਨੀਸ਼ੀਅਨ ਨੇ ਜੋ ਦਾਅਵਾ ਕੀਤਾ ਹੈ ਕਿ ਉਸ ਨੂੰ ਜਾਣ ਕੇ ਕੋਈ ਵੀ ਹੈਰਾਨ ਰਹਿ ਜਾਵੇਗਾ। ਉਸਨੇ ਦਾਅਵਾ ਕੀਤਾ ਕਿ ਕਲਾਕਾਰ ਨਸ਼ਿਆਂ ਤੋਂ ਬਿਨਾਂ ਕੰਮ ਨਹੀਂ ਕਰ ਸਕਦੇ।
PunjabKesari
ਨਸ਼ਿਆਂ ਤੋਂ ਬਿਨਾਂ ਰਿਅਲ ਐਕਟਿੰਗ ਨਹੀਂ ਕਰ ਸਕਦੇ 
ਟੈਕਨੀਸ਼ੀਅਨ ਨੇ ਅੱਗੇ ਦੱਸਿਆ ਕਿ ਬਾਲੀਵੁੱਡ ਵਿਚ ਨਸ਼ਾ ਇਕ ਬਹੁਤ ਹੀ ਮਾਮੂਲੀ ਚੀਜ਼ ਹੈ। ਛੋਟੇ ਕਲਾਕਾਰ ਹੋਣ ਜਾਂ ਵੱਡੇ ਕਲਾਕਾਰ, ਹਰ ਕੋਈ ਇਸ ਦਾ ਆਦੀ ਹੈ। ਵੱਡੇ ਅਦਾਕਾਰ ਵੈਨਿਟੀ ਵੈਨ ਅਤੇ ਪਾਰਟੀਆਂ ਵਿਚ ਨਸ਼ੇ ਲੈਂਦੇ ਹਨ। ਮੈਂ ਲਗਭਗ 15 ਸਾਲਾਂ ਤੋਂ ਫ਼ਿਲਮ ਇੰਡਸਟਰੀ ਵਿਚ ਰਿਹਾ ਹਾਂ। ਮੈਂ ਵੇਖਿਆ ਕਿ ਅਦਾਕਾਰ ਛੋਟਾ ਹੈ ਜਾਂ ਵੱਡਾ, ਜਦੋਂ ਤੱਕ ਉਹ ਨਸ਼ੇ ਨਹੀਂ ਕਰਦਾ, ਅਦਾਕਾਰੀ ਉਸਦੇ ਅੰਦਰੋਂ ਬਾਹਰ ਨਹੀਂ ਆਉਂਦੀ। ਇੱਥੇ ਬਹੁਤ ਸਾਰੇ ਸਧਾਰਣ ਅਦਾਕਾਰ ਹੋਣਗੇ, ਜੋ ਇਸਦੇ ਬਗੈਰ ਅਭਿਨੈ ਕਰਦੇ ਹੋਣਗੇ ਪਰ ਇਨੇ ਸਾਲਾਂ ਵਿਚ ਮੈਂ ਵੇਖਿਆ ਹੈ ਕਿ ਜਦੋਂ ਤੱਕ ਉਹ ਨਸ਼ੇ ਨਹੀਂ ਲੈਂਦੇ, ਉਨ੍ਹਾਂ ਦੀ ਅਸਲ ਅਦਾਕਾਰੀ ਸਾਹਮਣੇ ਨਹੀਂ ਆ ਸਕਦੀ। 

ਨਸ਼ਿਆਂ ਦੀਆਂ ਹੁੰਦੀਆਂ ਵੱਖ-ਵੱਖ ਕਿਸਮਾਂ
ਟੈਕਨੀਸ਼ੀਅਨ ਨੇ ਇਸ ਬਾਰੇ ਹੋਰ ਵਧੇਰੇ ਜਾਣਕਾਰੀ ਦਿੱਤੀ। ਉਸ ਨੇ ਦੱਸਿਆ ਕਿ ਵੱਡੇ ਕਲਾਕਾਰਾਂ ਦੀਆਂ ਡਰੱਗਜ ਵੱਖਰੀਆਂ ਅਤੇ ਆਮ ਕਲਾਕਾਰ ਦੀਆਂ ਵੱਖਰੀਆਂ ਕਿਸਮਾਂ ਹੁੰਦੀਆਂ ਹਨ। ਜਿਹੜੇ ਛੋਟੇ ਕਲਾਕਾਰ ਹਨ ਉਹ ਗਾਂਜਾ ਅਤੇ ਚਰਸ ਲੈਂਦੇ ਹਨ। ਇਥੇ ਨਸ਼ਿਆਂ ਤੋਂ ਬਿਨਾਂ ਕੁਝ ਵੀ ਨਹੀਂ ਹੈ। ਮੈਂ ਅੱਜ ਤੱਕ ਜੋ ਵੀ ਚੰਗੇ ਕਲਾਕਾਰ ਵੇਖੇ ਹਨ ਉਹ ਡਰੱਗਜ ਅਤੇ ਨਸ਼ਿਆਂ ਤੋਂ ਬਿਨਾਂ ਅਭਿਨੈ ਕਰਨ ਦੇ ਅਯੋਗ ਹਨ। ਪੁਰਾਣੇ ਅਦਾਕਾਰ ਵਰਗੇ ਜੋ ਐਕਟਿੰਗ ਕਰਦੇ ਸਨ, ਉਨ੍ਹਾਂ ਵਰਗੀ ਐਕਟਿੰਗ ਅੱਜਕਲ ਦੇ ਅਭਿਨੇਤਾਵਾਂ ਨਸ਼ਿਆਂ ਤੋਂ ਬਿਨਾਂ ਨਹੀਂ ਕਰ ਸਕਣਗੇ। ਹੋ ਸਕਦਾ ਹੈ ਅੱਜ ਕੱਲ ਦੇ ਕਲਾਕਾਰ 18-20 ਘੰਟਿਆਂ ਲਈ ਸ਼ੂਟਿੰਗ ਕਰਨ ਅਤੇ ਹੋਰ ਪ੍ਰੋਜੈਕਟ ਕਰਨ ਤੋਂ ਥੱਕ ਜਾਂਦਾ ਹੈ ਤਾਂ ਉਹ ਨਸ਼ੇ ਲੈਂਦਾ ਹੈ। ਦੇਸ਼ ਵਿਚ ਨਸ਼ਿਆਂ 'ਤੇ ਪਾਬੰਦੀ ਹੈ ਪਰ ਇਹ ਉਹ ਚੀਜ਼ ਹੈ, ਜੋ ਬਾਲੀਵੁੱਡ ਵਿਚ ਅਸਾਨੀ ਨਾਲ ਮਿਲ ਜਾਂਦੀ ਹੈ।


author

sunita

Content Editor

Related News