ਵੀਰ ਪਹਾੜੀਆ ਨੇ ਸੋਸ਼ਲ ਮੀਡੀਆ ''ਤੇ ਸਾਂਝੀਆਂ ਕੀਤੀਆਂ ਕਸ਼ਮੀਰ ਵੈਕੇਸ਼ਨ ਦੀਆਂ ਖੂਬਸੂਰਤ ਤਸਵੀਰਾਂ

Thursday, Jun 11, 2026 - 04:45 PM (IST)

ਵੀਰ ਪਹਾੜੀਆ ਨੇ ਸੋਸ਼ਲ ਮੀਡੀਆ ''ਤੇ ਸਾਂਝੀਆਂ ਕੀਤੀਆਂ ਕਸ਼ਮੀਰ ਵੈਕੇਸ਼ਨ ਦੀਆਂ ਖੂਬਸੂਰਤ ਤਸਵੀਰਾਂ

ਮੁੰਬਈ (ਏਜੰਸੀ)- ਅਦਾਕਾਰ ਵੀਰ ਪਹਾੜੀਆ ਨੇ ਸੋਸ਼ਲ ਮੀਡੀਆ 'ਤੇ ਆਪਣੀ ਕਸ਼ਮੀਰ ਯਾਤਰਾ ਦੀਆਂ ਕੁਝ ਖੂਬਸੂਰਤ ਫੋਟੋਆਂ ਪੋਸਟ ਕੀਤੀਆਂ ਹਨ, ਜਿਸ ਵਿਚ ਉਨ੍ਹਾਂ ਨੇ ਵਾਦੀਆਂ ਦੇ ਵਿਚਕਾਰ ਬਿਤਾਏ ਪਲਾਂ ਦੀ ਝਲਕ ਦਿਖਾਈ। ਪੋਸਟ ਨੂੰ ਸਿੰਪਲ ਰੱਖਦੇ ਹੋਏ ਵੀਰ ਨੇ ਇਸ ਕੈਪਸ਼ਨ ਵਿਚ ਲਿਖਿਆ "ਕਸ਼ਮੀਰ"। ਇਨ੍ਹਾਂ ਫੋਟੋਆਂ ਵਿੱਚ, ਵੀਰ ਕਸ਼ਮੀਰ ਦੀਆਂ ਸੁੰਦਰ ਵਾਦੀਆਂ, ਖੁੱਲ੍ਹੇ ਅਸਮਾਨ ਅਤੇ ਸ਼ਾਂਤ ਮਾਹੌਲ ਦਾ ਆਨੰਦ ਮਾਣਦੇ ਹੋਏ ਦਿਖਾਈ ਦੇ ਰਿਹਾ ਹੈ। ਇਨ੍ਹਾਂ ਫੋਟੋਆਂ ਵਿਚ ਵੀਰ ਦੇ ਆਪਣੇ ਦੋਸਤਾਂ ਨਾਲ ਬਿਤਾਏ ਕੁਝ ਯਾਦਗਾਰੀ ਪਲ ਵੀ ਕੈਦ ਹਨ। 

 
 
 
 
 
 
 
 
 
 
 
 
 
 
 
 

A post shared by Veer Pahariya (@veerpahariya)

ਦੱਸ ਦੇਈਏ ਕਿ ਵੀਰ ਪਹਾੜੀਆ ਨੇ ਹਾਲ ਹੀ ਵਿੱਚ "ਸਕਾਈ ਫੋਰਸ" ਨਾਲ ਬਾਲੀਵੁੱਡ ਵਿੱਚ ਆਪਣਾ ਡੈਬਿਊ ਕੀਤੀ ਹੈ, ਜਿਸ ਵਿੱਚ ਉਹ ਅਕਸ਼ੈ ਕੁਮਾਰ ਦੇ ਨਾਲ ਨਜ਼ਰ ਆਏ ਸਨ, ਅਤੇ ਸਾਰਾ ਅਲੀ ਖਾਨ ਨਾਲ ਉਨ੍ਹਾਂ ਦੀ ਜੋੜੀ ਨੂੰ ਦਰਸ਼ਕਾਂ ਦੁਆਰਾ ਬਹੁਤ ਪਸੰਦ ਕੀਤਾ ਗਿਆ ਸੀ। ਵੀਰ ਇਸ ਸਮੇਂ ਆਪਣੀ ਅਗਲੀ ਫਿਲਮ, "ਬੇਨਾਮ" ਦੀ ਤਿਆਰੀ ਕਰ ਰਿਹਾ ਹੈ, ਜਿਸਦਾ ਅਧਿਕਾਰਤ ਐਲਾਨ ਜਲਦੀ ਹੀ ਹੋਣ ਦੀ ਉਮੀਦ ਹੈ। ਦਿਲਚਸਪ ਗੱਲ ਇਹ ਹੈ ਕਿ ਇਸ ਫਿਲਮ ਨਾਲ, ਵੀਰ ਇੰਡਸਟਰੀ ਦੇ ਨਵੇਂ ਚਿਹਰਿਆਂ ਦੀ ਕਤਾਰ ਵਿੱਚ ਸ਼ਾਮਲ ਹੋ ਗਿਆ ਹੈ।


author

cherry

Content Editor

Related News