ਚਿਰੰਜਵੀ ਪਰਿਵਾਰ ''ਚ ਗੂੰਜੇਗੀ ਕਿਲਕਾਰੀ, ਪਾਪਾ ਬਣਨ ਵਾਲੇ ਹਨ ਰਾਮ ਚਰਨ ਦੇ ਭਰਾ
Tuesday, May 06, 2025 - 03:42 PM (IST)

ਐਂਟਰਟੇਨਮੈਂਟ ਡੈਸਕ- ਬਾਲੀਵੁੱਡ ਅਦਾਕਾਰਾ ਕਿਆਰਾ ਅਡਵਾਨੀ ਨੇ ਪਹਿਲੀ ਵਾਰ ਮੇਟ ਗਾਲਾ 2025 ਵਿੱਚ ਆਪਣਾ ਬੇਬੀ ਬੰਪ ਦਿਖਾਇਆ। ਕਿਆਰਾ ਤੋਂ ਇਲਾਵਾ ਹਾਲੀਵੁੱਡ ਗਾਇਕਾ ਰਿਹਾਨਾ ਨੇ ਵੀ ਮੇਟ ਗਾਲਾ ਵਿੱਚ ਆਪਣੀ ਤੀਜੀ ਗਰਭ ਅਵਸਥਾ ਦਾ ਐਲਾਨ ਕੀਤਾ ਹੈ। ਹੁਣ ਦੱਖਣੀ ਇੰਡਸਟਰੀ ਤੋਂ ਵੀ ਚੰਗੀ ਖ਼ਬਰ ਆਈ ਹੈ। ਜੀ ਹਾਂ ਸਾਊਥ ਫਿਲਮ ਜਗਤ 'ਚ ਇਕ ਵੱਡੇ ਪਰਿਵਾਰ 'ਚ ਜਲਦ ਨਵਾਂ ਮਹਿਮਾਨ ਆਉਣ ਵਾਲਾ ਹੈ, ਉਨ੍ਹਾਂ ਦਾ ਭਤੀਜਾ ਅਤੇ ਅਦਾਕਾਰ ਵਰੁਣ ਤੇਜ ਅਤੇ ਉਨ੍ਹਾਂ ਦੀ ਪਤਨੀ ਲਾਵਣਿਆ ਤ੍ਰਿਪਾਠੀ ਨੇ ਆਪਣੀ ਪਹਿਲੀ ਗਰਭ ਅਵਸਥਾ ਦਾ ਐਲਾਨ ਕੀਤਾ ਹੈ। ਜੀ ਹਾਂ, ਸਾਊਥ ਸੁਪਰਸਟਾਰ ਰਾਮ ਚਰਨ ਦੇ ਭਰਾ ਅਤੇ ਸਾਊਥ ਅਦਾਕਾਰ ਵਰੁਣ ਤੇਜ ਪਿਤਾ ਬਣਨ ਜਾ ਰਹੇ ਹਨ।
ਸਾਊਥ ਅਦਾਕਾਰਾ ਲਾਵਣਿਆ ਤ੍ਰਿਪਾਠੀ ਅਤੇ ਵਰੁਣ ਤੇਜ ਨੇ ਇੰਸਟਾਗ੍ਰਾਮ 'ਤੇ ਇੱਕ ਪਿਆਰੀ ਫੋਟੋ ਸਾਂਝੀ ਕੀਤੀ ਹੈ ਜਿਸ ਵਿੱਚ ਇਹ ਜੋੜਾ ਇੱਕ ਦੂਜੇ ਦਾ ਹੱਥ ਫੜੇ ਹੋਏ ਹਨ। ਉਨ੍ਹਾਂ ਦੇ ਹੱਥ ਵਿੱਚ ਛੋਟੇ ਜੁੱਤੇ ਦਿਖਾਈ ਦੇ ਰਹੇ ਹਨ। ਇਸ ਪਿਆਰੀ ਫੋਟੋ ਦੇ ਨਾਲ ਕੈਪਸ਼ਨ ਲਿਖੀ ਸੀ-'ਜ਼ਿੰਦਗੀ ਦਾ ਹੁਣ ਤੱਕ ਦਾ ਸਭ ਤੋਂ ਖੂਬਸੂਰਤ ਕਿਰਦਾਰ... ਜਲਦੀ ਆ ਰਿਹਾ ਹੈ।' ਇਸ ਜੋੜੇ ਦੀ ਇਹ ਪੋਸਟ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਹੀ ਹੈ ਅਤੇ ਫਿਲਮੀ ਸਿਤਾਰਿਆਂ ਦੇ ਨਾਲ-ਨਾਲ ਪ੍ਰਸ਼ੰਸਕਾਂ ਵੱਲੋਂ ਵੀ ਇਸ ਜੋੜੇ ਨੂੰ ਵਧਾਈਆਂ ਦਿੱਤੀਆਂ ਜਾ ਰਹੀਆਂ ਹਨ। ਲਾਵਣਿਆ ਤ੍ਰਿਪਾਠੀ ਅਤੇ ਵਰੁਣ ਤੇਜ ਦਾ ਨਵੰਬਰ 2023 ਵਿੱਚ ਵਿਆਹ ਹੋਇਆ ਸੀ ਅਤੇ ਉਨ੍ਹਾਂ ਦੇ ਵਿਆਹ ਦੀਆਂ ਖੂਬਸੂਰਤ ਤਸਵੀਰਾਂ ਵਾਇਰਲ ਹੋ ਗਈਆਂ ਸਨ।