''ਬਾਜੀਰਾਵ ਮਸਤਾਨੀ'' ਜ਼ਰੂਰ ਦੇਖਾਂਗਾ : ਵਰੁਣ ਧਵਨ

12/23/2015 2:25:15 PM

ਮੁੰਬਈ : ਬਾਲੀਵੁੱਡ ਅਦਾਕਾਰ ਵਰੁਣ ਧਵਨ ਫਿਲਮ ''ਬਾਜੀਰਵ ਮਸਤਾਨੀ'' ਦੇਖਣਾ ਚਾਹੁੰਦੇ ਹਨ। ਉਨ੍ਹਾਂ ਦਾ ਕਹਿਣਾ ਹੈ ਕਿ ਉਹ ਸੰਜੇ ਲੀਲਾ ਭੰਸਾਲੀ ਵਲੋਂ ਨਿਰਦੇਸ਼ਿਤ ਇਸ ਫਿਲਮ ਨੂੰ ਦੇਖਣ ਲਈ ਸਮਾਂ ਜ਼ਰੂਰ ਕੱਢਣਗੇ।
ਜ਼ਿਕਰਯੋਗ ਹੈ ਕਿ ਵਰੁਣ ਦੀ ਫਿਲਮ ''ਦਿਲਵਾਲੇ'' ਦੇ ਨਾਲ ਹੀ ਭੰਸਾਲੀ ਦੀ ਇਹ ਫਿਲਮ ਵੀ ਰਿਲੀਜ਼ ਹੋਈ ਹੈ, ਜਿਸ ''ਚ ਰਣਵੀਰ ਸਿੰਘ ਦੀ ਅਦਾਕਾਰੀ ਦੀ ਹਰ ਪਾਸੇ ਸਿਫਤ ਹੋ ਰਹੀ ਹੈ।
ਵਰੁਣ ਨੇ ਅੱਗੇ ਕਿਹਾ, ''''ਮੈਂ ਰਣਵੀਰ ਨੂੰ ਮਿਲਿਆ ਅਤੇ ਉਨ੍ਹਾਂ ਨੂੰ ਵਧਾਈ ਵੀ ਦਿੱਤੀ। ਮੈਂ ''ਬਾਜੀਰਾਵ-ਮਸਤਾਨੀ'' ਜ਼ਰੂਰ ਦੇਖਾਗਾਂ।'''' ਫਿਲਹਾਲ ਵਰੁਣ ਆਪਣੀ ਫਿਲਮ ''ਦਿਲਵਾਲੇ'' ਨੂੰ ਮਿਲ ਰਹੀ ਸਫਲਤਾ ਤੋਂ ਵੀ ਬਹੁਤ ਖੁਸ਼ ਅਤੇ ਉਤਸ਼ਾਹਿਤ ਨਜ਼ਰ ਆ ਰਹੇ ਹਨ। ਉਨ੍ਹਾਂ ਨੂੰ ਭਰੋਸਾ ਹੈ ਕਿ ਇਸ ਫਿਲਮ ਨੂੰ ਹੋਰ ਵੀ ਸਫਲਤਾ ਮਿਲੇਗੀ। ਇਸ ''ਚ ਵਰੁਣ ਤੋਂ ਇਲਾਵਾ ਕਾਜੋਲ, ਸ਼ਾਹਰੁਖ ਖਾਨ ਅਤੇ ਕ੍ਰਿਤੀ ਸਨਨ ਵੀ ਮੁੱਖ ਭੂਮਿਕਾਵਾਂ ''ਚ ਹਨ। ਫਿਲਮ ਦਾ ਨਿਰਦੇਸ਼ਨ ਰੋਹਿਤ ਸ਼ੈਟੀ ਨੇ ਕੀਤਾ ਹੈ।


Related News