ਉਰਵਸ਼ੀ ਰੌਤੇਲਾ ਨੇ ਮਿਊਜ਼ਿਕ ਵੀਡੀਓ ਲਈ ਪਹਿਣੀ ਇੰਨੀ ਮਹਿੰਗੀ ਡਰੈੱਸ, ਕੀਮਤ ਕਰ ਦੇਵੇਗੀ ਹੈਰਾਨ

Tuesday, May 18, 2021 - 04:29 PM (IST)

ਉਰਵਸ਼ੀ ਰੌਤੇਲਾ ਨੇ ਮਿਊਜ਼ਿਕ ਵੀਡੀਓ ਲਈ ਪਹਿਣੀ ਇੰਨੀ ਮਹਿੰਗੀ ਡਰੈੱਸ, ਕੀਮਤ ਕਰ ਦੇਵੇਗੀ ਹੈਰਾਨ

ਮੁੰਬਈ: ਬਾਲੀਵੁੱਡ ਅਦਾਕਾਰ ਉਰਵਸ਼ੀ ਰੌਤੇਲਾ ਆਪਣੀ ਖ਼ੂਬਸੂਰਤੀ ਨੂੰ ਲੈ ਕੇ ਹਮੇਸ਼ਾ ਚਰਚਾ ’ਚ ਰਹਿੰਦੀ ਹੈ। ਉਰਵਸ਼ੀ ਦੇ ਨਾਂ ਭਾਵੇਂ ਹੀ ਬਾਲੀਵੁੱਡ ਦੀ ਵੱਡੀਆਂ ਫ਼ਿਲਮਾਂ ਨਾ ਹੋਣ ਪਰ ਉਨ੍ਹਾਂ ਨੇ ਆਪਣੇ ਫੈਸ਼ਨ ਸਟੇਟਮੈਂਟ ਰਾਹੀਂ ਵੱਡਾ ਨਾਂ ਕਮਾਇਆ ਹੈ। ਉਰਵਸ਼ੀ ਫੈਸ਼ਨ ਵਰਲਡ ਰਾਹੀਂ ਦੇਸ਼-ਵਿਦੇਸ਼ ’ਚ ਬਹੁਤ ਮਸ਼ਹੂਰ ਨਾਂ ਬਣ ਚੁੱਕੀ ਹੈ। 

PunjabKesari
ਉਰਵਸ਼ੀ ਰੌਤੇਲਾ ਨੇ ਹਾਲ ਹੀ ’ਚ ਆਪਣਾ ਇੰਟਰਨੈਸ਼ਨਲ ਗਾਣਾ ‘ਵਰਸਾਚੇ ਬੇਬੀ’ ਰਿਲੀਜ਼ ਕੀਤਾ ਹੈ ਜੋ ਹੁਣ ਤੱਕ ਨੰਬਰ ਇਕ ’ਤੇ ਟਰੈਂਡ ਕਰ ਰਿਹਾ ਹੈ। ਅਦਾਕਾਰਾ ਸੁਪਰਸਟਾਰ ਮੁਹੰਮਦ ਰਮਦਾਨ ਦੇ ਨਾਲ ਇਸ ਗਾਣੇ ’ਚ ਨਜ਼ਰ ਆਈ ਹੈ। ਇਸ ਗਾਣੇ ’ਚ ਅਦਾਕਾਰਾ ਦੀ ਇਕ ਡਰੈੱਸ ਦੀ ਕੀਮਤ ਕਰੋੜਾਂ ’ਚ ਹੈ ਅਤੇ ਇਹ ਹੁਣ ਤੱਕ ਦਾ ਸਭ ਤੋਂ ਮਹਿੰਗੇ ਗਾਣੇ ’ਚ ਸ਼ਾਮਲ ਹੋ ਗਈ ਹੈ। ਅਜਿਹੇ ’ਚ ਉਰਵਸ਼ੀ ਨੇ ਇਸ ਗਾਣੇ ’ਚ ਕੁੱਲ ਮਿਲਾ ਕੇ ਜਿੰਨੀਆਂ ਡਰੈੱਸਾਂ ਪਾਈਆਂ ਹਨ ਉਨ੍ਹਾਂ ਦੀ ਸਭ ਦੀ ਕੀਮਤ 15 ਕਰੋੜ ਰੁਪਏ ਹੈ।


ਤੁਹਾਨੂੰ ਦੱਸ ਦੇਈਏ ਕਿ ‘ਵਰਸਾਚੇ ਬੇਬੀ’ ਗਾਣੇ ’ਚ ਉਰਵਸ਼ੀ ਦੀ ਲੁੱਕ ਦੀ ਤਾਰੀਫ਼ ਹਰ ਪਾਸੇ ਹੋ ਰਹੀ ਹੈ। ਅਦਾਕਾਰਾ ਦੀ ਇਸ ਲੁੱਕ ਨੂੰ ਦੋਨਤੀਲਾ ਵਰਸਾਚੇ ਨੇ ਖ਼ੁਦ ਡਿਜ਼ਾਈਨ ਕੀਤਾ ਹੈ। ਇਸ 6 ਮਿੰਟ ਦੀ ਵੀਡੀਓ ਦੇ ਅੰਦਰ ਉਰਵਸ਼ੀ ਰੌਤੇਲਾ ਦੀ ਆਊਟਫਿਟ ਨੂੰ ਡਿਜ਼ਾਈਨ ਕਰਨ ਲਈ ਲਗਭਗ 1 ਸਾਲ ਦਾ ਸਮਾਂ ਲੱਗਾ ਹੈ ਤਾਂ ਜੋ ਬਾਰੀਕੀ ਨਾਲ ਡਰੈੱਸ ਅਤੇ ਗਾਣੇ ਦੇ ਹਰ ਸੀਨ ਨੂੰ ਨਿਖਾਰਿਆ ਜਾਵੇ। 


author

Aarti dhillon

Content Editor

Related News