ਪੰਜਵੀਂ ਵਾਰ ਪਿਤਾ ਬਣਨ ਜਾ ਰਿਹਾ ਹੈ ਇਹ ਯੂਟਿਊਬਰ

Thursday, Oct 31, 2024 - 09:30 AM (IST)

ਪੰਜਵੀਂ ਵਾਰ ਪਿਤਾ ਬਣਨ ਜਾ ਰਿਹਾ ਹੈ ਇਹ ਯੂਟਿਊਬਰ

ਮੁੰਬਈ- ਮਸ਼ਹੂਰ ਯੂਟਿਊਬਰ ਅਰਮਾਨ ਮਲਿਕ ਦੀ ਪਤਨੀ ਪਾਇਲ ਮਲਿਕ ਇੱਕ ਵਾਰ ਫਿਰ ਤੋਂ ਪ੍ਰੈਗਨੈਂਟ ਹੈ। ਉਨ੍ਹਾਂ ਨੇ ਆਪਣੇ ਪ੍ਰਸ਼ੰਸਕਾਂ ਨੂੰ ਦੱਸਿਆ ਕਿ ਉਹ ਮੁੜ ਪ੍ਰੈਗਨੈਂਟ ਹੈ। ਪਾਇਲ ਨੇ ਇਹ ਜਾਣਕਾਰੀ ਆਪਣੇ ਵਲੌਗ ‘ਚ ਸਾਰੇ ਪ੍ਰਸ਼ੰਸਕਾਂ ਨਾਲ ਸਾਂਝੀ ਕੀਤੀ, ਜਿਸ ‘ਚ ਉਹ ਆਪਣੇ ਬੇਬੀ ਸ਼ਾਵਰ ਬਾਰੇ ਦੱਸਦੀ ਨਜ਼ਰ ਆ ਰਹੀ ਹੈ।ਪਾਇਲ ਨੇ ਕਿਹਾ ਕਿ ਉਹ ਤਿੰਨ ਮਹੀਨਿਆਂ ਬਾਅਦ ਇਹ ਖੁਸ਼ਖਬਰੀ ਸਾਂਝੀ ਕਰਨ ਜਾ ਰਹੀ ਸੀ ਪਰ ਉਸ ਨੇ ਜਲਦੀ ਹੀ ਆਪਣੇ ਪ੍ਰਸ਼ੰਸਕਾਂ ਨੂੰ ਇਹ ਦੱਸਣ ਦਾ ਫੈਸਲਾ ਕੀਤਾ। ਪਾਇਲ ਦੇ ਨਾਲ-ਨਾਲ ਅਰਮਾਨ ਮਲਿਕ ਦੀ ਦੂਜੀ ਪਤਨੀ ਕ੍ਰਿਤਿਕਾ ਮਲਿਕ ਨੇ ਵੀ ਇਸ ਖੁਸ਼ਖਬਰੀ ਦੀ ਪੁਸ਼ਟੀ ਕੀਤੀ ਹੈ।

ਇਹ ਖ਼ਬਰ ਵੀ ਪੜ੍ਹੋ -ਮਸ਼ਹੂਰ ਫੈਸ਼ਨ ਡਿਜ਼ਾਈਨਰ ਦਾ ਹੋਇਆ ਦਿਹਾਂਤ

ਕ੍ਰਿਤਿਕਾ ਨੇ ਪਾਇਲ ਦੀ ਧੀ ਤੂਬਾ ਨੂੰ ਚੁੱਕਿਆ ਅਤੇ ਮਜ਼ਾਕ ਵਿੱਚ ਪੁੱਛਿਆ ਕਿ ਉਹ ਕੀ ਚਾਹੁੰਦੀ ਹੈ, ਕਾਕਾ ਜਾਂ ਕਾਕੀ? ਤੂਬਾ ਨੇ ਧੀਮੀ ਆਵਾਜ਼ ਵਿੱਚ ਕਾਕੇ ਦਾ ਨਾਂ ਲਿਆ, ਜਿਸ ’ਤੇ ਪਾਇਲ ਨੇ ਮੁਸਕਰਾ ਕੇ ਕਿਹਾ ਕਿ ਘਰ ਵਿੱਚ ਪਹਿਲਾਂ ਹੀ ਕਈ ਕਾਕੇ ਹਨ।

ਪੰਜਵੀਂ ਵਾਰ ਪਿਤਾ ਬਣਨਗੇ ਅਰਮਾਨ
ਯੂਟਿਊਬਰ ਅਰਮਾਨ ਮਲਿਕ ਦੀ ਪਤਨੀ ਦੇ ਦੁਬਾਰਾ ਮਾਂ ਬਣਨ ਦੇ ਐਲਾਨ ਤੋਂ ਬਾਅਦ ਅਰਮਾਨ ਮਲਿਕ ਪੰਜਵੀਂ ਵਾਰ ਪਿਤਾ ਬਣਨਗੇ। ਮਲਿਕ ਪਰਿਵਾਰ ਜੋ ਬਿੱਗ ਬੌਸ OTT 3 ਦਾ ਹਿੱਸਾ ਸੀ, ਅਕਸਰ ਲਾਈਮਲਾਈਟ ਵਿੱਚ ਰਹਿੰਦਾ ਹੈ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8

ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।


author

Priyanka

Content Editor

Related News