19 ਸਾਲਾਂ ਬਾਅਦ ਪਰਦੇ ''ਤੇ ਵਾਪਸੀ ਕਰ ਰਿਹਾ ਹੈ ''ਸ਼ਕਤੀਮਾਨ''

Monday, Nov 11, 2024 - 12:09 PM (IST)

19 ਸਾਲਾਂ ਬਾਅਦ ਪਰਦੇ ''ਤੇ ਵਾਪਸੀ ਕਰ ਰਿਹਾ ਹੈ ''ਸ਼ਕਤੀਮਾਨ''

ਮੁੰਬਈ- ਭਾਰਤ 'ਚ ਬੈਟਮੈਨ ਜਾਂ ਸਪਾਈਡਰ-ਮੈਨ ਨਹੀਂ ਸਗੋਂ 1990 ਦੇ ਦਹਾਕੇ ਦਾ ''ਸ਼ਕਤੀਮਾਨ'' ਸੁਪਰਹੀਰੋ ਹੈ, ਜੋ 1997 ਦੇ ਟੀਵੀ ਸੀਰੀਅਲ ''ਸ਼ਕਤੀਮਾਨ'' ਦਾ ਇੱਕ ਪਾਤਰ ਹੈ, ਜਿਸ ਦੀ ਵਾਪਸੀ ਦਾ ਪ੍ਰਸ਼ੰਸਕ ਲੰਬੇ ਸਮੇਂ ਤੋਂ ਇੰਤਜ਼ਾਰ ਕਰ ਰਹੇ ਹਨ। ਇਸ ਦੌਰਾਨ ਆਪਣੀ ਨਵੀਂ ਪੋਸਟ 'ਚ ਸ਼ਕਤੀਮਾਨ ਦਾ ਕਿਰਦਾਰ ਨਿਭਾ ਕੇ ਮਸ਼ਹੂਰ ਹੋਏ ਅਦਾਕਾਰ ਮੁਕੇਸ਼ ਖੰਨਾ ਨੇ ਆਪਣੇ ਇੰਸਟਾਗ੍ਰਾਮ ਅਤੇ ਯੂਟਿਊਬ ਪੇਜ 'ਤੇ ਇੱਕ ਟੀਜ਼ਰ ਅਤੇ ਪੋਸਟਰ ਸ਼ੇਅਰ ਕੀਤਾ ਹੈ, ਜਿਸ 'ਚ ਉਹ ਆਪਣੇ ਸ਼ੋਅ ਨੂੰ ਦੁਬਾਰਾ ਸ਼ੁਰੂ ਕਰਨ ਅਤੇ ਸੁਪਰਹੀਰੋ ਦੀ ਵਾਪਸੀ ਦਾ ਐਲਾਨ ਕਰਦੇ ਨਜ਼ਰ ਆ ਰਹੇ ਹਨ। ਇਸ ਦੀ ਜਾਣਕਾਰੀ ਖੁਦ ਮੁਕੇਸ਼ ਖੰਨਾ ਨੇ ਸੋਸ਼ਲ ਮੀਡੀਆ ਰਾਹੀਂ ਦਿੱਤੀ ਹੈ।

 

 
 
 
 
 
 
 
 
 
 
 
 
 
 
 
 

A post shared by Mukesh Khanna (@iammukeshkhanna)

ਪੋਸਟ ਦੇ ਨਾਲ ਹੀ ਮੁਕੇਸ਼ ਖੰਨਾ ਨੇ ਕੈਪਸ਼ਨ ‘ਚ ਲਿਖਿਆ- ‘ਹੁਣ ਉਨ੍ਹਾਂ ਦੀ ਵਾਪਸੀ ਦਾ ਸਮਾਂ ਆ ਗਿਆ ਹੈ। ਸਾਡਾ ਪਹਿਲਾ ਭਾਰਤੀ ਸੁਪਰ ਟੀਚਰ- ਸੁਪਰ ਹੀਰੋ। ਹਾਂ! ਹਨੇਰਾ ਅਤੇ ਬੁਰਾਈ ਅੱਜ ਦੇ ਬੱਚਿਆਂ ‘ਤੇ ਹਾਵੀ ਹੋ ਰਹੀ ਹੈ… ਹੁਣ ਉਨ੍ਹਾਂ ਦੀ ਵਾਪਸੀ ਦਾ ਸਮਾਂ ਆ ਗਿਆ ਹੈ। ਉਹ ਸੁਨੇਹਾ ਲੈ ਕੇ ਪਰਤ ਰਹੇ ਹਨ। ਅੱਜ ਦੀ ਪੀੜ੍ਹੀ ਲਈ। ਉਨ੍ਹਾਂ ਦਾ ਸੁਆਗਤ ਕਰੋ।

ਇਹ ਵੀ ਪੜ੍ਹੋ- ਇਸ ਅਦਾਕਾਰ ਨੇ ਭਰਜਾਈ ਨਾਲ ਵਿਆਹ ਕਰਨ ਦਾ ਲਿਆ ਫੈਸਲਾ, ਦੇਖੋ ਤਸਵੀਰਾਂ

ਦੱਸ ਦੇਈਏ ਕਿ ਦੂਰਦਰਸ਼ਨ ‘ਤੇ ਪ੍ਰਸਾਰਿਤ ਮੁਕੇਸ਼ ਖੰਨਾ ਸਟਾਰਰ ਸ਼ੋਅ ‘ਸ਼ਕਤੀਮਾਨ’ ਨੇ 1997 ਤੋਂ 2005 ਤੱਕ ਲੋਕਾਂ ਦਾ ਬਹੁਤ ਮਨੋਰੰਜਨ ਕੀਤਾ। ਇਸ ਦੇ 400 ਤੋਂ ਵੱਧ ਐਪੀਸੋਡ ਟੈਲੀਕਾਸਟ ਕੀਤੇ ਗਏ ਸਨ। ਹਾਲਾਂਕਿ ਹੁਣ ਸਾਲਾਂ ਬਾਅਦ ਇਹ ਸ਼ੋਅ ਫਿਰ ਤੋਂ ਪਰਦੇ ‘ਤੇ ਲੋਕਾਂ ਦਾ ਮਨੋਰੰਜਨ ਕਰਦਾ ਨਜ਼ਰ ਆਵੇਗਾ, ਜਿਸ ਦਾ ਹਰ ਕੋਈ ਬੇਸਬਰੀ ਨਾਲ ਇੰਤਜ਼ਾਰ ਕਰ ਰਿਹਾ ਹੈ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8

ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।


author

Priyanka

Content Editor

Related News