ਮੰਸੂਰ ਅਲੀ ਖ਼ਾਨ ’ਤੇ 1 ਲੱਖ ਦਾ ਜੁਰਮਾਨਾ, ਤ੍ਰਿਸ਼ਾ ’ਤੇ ਨਹੀਂ ਕਰ ਸਕਣਗੇ ਮਾਨਹਾਨੀ ਦਾ ਕੇਸ, ਜਾਣੋ ਪੂਰਾ ਮਾਮਲਾ

Saturday, Dec 23, 2023 - 05:58 PM (IST)

ਮੰਸੂਰ ਅਲੀ ਖ਼ਾਨ ’ਤੇ 1 ਲੱਖ ਦਾ ਜੁਰਮਾਨਾ, ਤ੍ਰਿਸ਼ਾ ’ਤੇ ਨਹੀਂ ਕਰ ਸਕਣਗੇ ਮਾਨਹਾਨੀ ਦਾ ਕੇਸ, ਜਾਣੋ ਪੂਰਾ ਮਾਮਲਾ

ਮੁੰਬਈ (ਬਿਊਰੋ)– ਅਦਾਕਾਰਾ ਤ੍ਰਿਸ਼ਾ ਕ੍ਰਿਸ਼ਨਨ ਤੇ ਅਦਾਕਾਰ ਮੰਸੂਰ ਅਲੀ ਖ਼ਾਨ ਕਾਫ਼ੀ ਸਮੇਂ ਤੋਂ ਸੁਰਖ਼ੀਆਂ ’ਚ ਹਨ। ਮੰਸੂਰ ਨੇ ਤ੍ਰਿਸ਼ਾ ’ਤੇ ਟਿੱਪਣੀ ਕੀਤੀ ਸੀ ਤੇ ਉਦੋਂ ਤੋਂ ਇਹ ਮਾਮਲਾ ਚੱਲ ਰਿਹਾ ਹੈ। ਪਹਿਲਾਂ ਮਾਮਲਾ ਮੀਡੀਆ ਤੱਕ ਪਹੁੰਚਿਆ ਤੇ ਫਿਰ ਅਦਾਲਤ ਤੱਕ। ਅਜਿਹੇ ’ਚ ਹੁਣ ਮੰਸੂਰ ਨੂੰ ਮਦਰਾਸ ਹਾਈ ਕੋਰਟ ਤੋਂ ਝਟਕਾ ਲੱਗਾ ਹੈ। ਇਕ ਪਾਸੇ ਜਿਥੇ ਅਦਾਲਤ ਨੇ ਅਦਾਕਾਰ ’ਤੇ 1 ਲੱਖ ਰੁਪਏ ਦਾ ਜੁਰਮਾਨਾ ਲਗਾਇਆ ਹੈ, ਉਥੇ ਹੀ ਹੁਣ ਉਹ ਅਦਾਕਾਰਾ ਤ੍ਰਿਸ਼ਾ ਕ੍ਰਿਸ਼ਨਨ ’ਤੇ ਮਾਨਹਾਨੀ ਦਾ ਕੇਸ ਦਰਜ ਨਹੀਂ ਕਰ ਸਕਣਗੇ।

1 ਲੱਖ ਰੁਪਏ ਦਾ ਜੁਰਮਾਨਾ
ਹਿੰਦੁਸਤਾਨ ਟਾਈਮਜ਼ ਦੀ ਰਿਪੋਰਟ ਮੁਤਾਬਕ ਮਦਰਾਸ ਹਾਈ ਕੋਰਟ ਨੇ ਮੰਸੂਰ ’ਤੇ 1 ਲੱਖ ਰੁਪਏ ਦਾ ਜੁਰਮਾਨਾ ਲਗਾਇਆ ਹੈ, ਜੋ ਉਸ ਨੂੰ ਚੇਨਈ ਦੇ ਅਦਿਆਰ ਕੈਂਸਰ ਇੰਸਟੀਚਿਊਟ ’ਚ ਜਮ੍ਹਾ ਕਰਵਾਉਣੇ ਹੋਣਗੇ। ਮੰਸੂਰ ਨੇ ਕਿਹਾ ਸੀ ਕਿ ਉਹ ਤ੍ਰਿਸ਼ਾ, ਚਿਰੰਜੀਵੀ ਤੇ ਖ਼ੁਸ਼ਬੂ ਸੁੰਦਰ ਖ਼ਿਲਾਫ਼ ਮਾਨਹਾਨੀ ਦਾ ਕੇਸ ਦਾਇਰ ਕਰਨਗੇ। ਇਸ ’ਤੇ ਬੈਂਚ ਨੇ ਕਿਹਾ ਕਿ ਮਾਨਹਾਨੀ ਦਾ ਮਾਮਲਾ ਇਕ ਪਬਲੀਸਿਟੀ ਸਟੰਟ ਲੱਗਦਾ ਹੈ। ਅਦਾਲਤ ਨੇ ਇਹ ਵੀ ਕਿਹਾ ਕਿ ਜਿਸ ਤਰ੍ਹਾਂ ਤ੍ਰਿਸ਼ਾ ਤੇ ਹੋਰਾਂ ਨੇ ਮੰਸੂਰ ਦੇ ਬਿਆਨ ’ਤੇ ਪ੍ਰਤੀਕਿਰਿਆ ਦਿੱਤੀ, ਕੋਈ ਵੀ ਆਮ ਆਦਮੀ ਵੀ ਉਸੇ ਤਰ੍ਹਾਂ ਦੀ ਪ੍ਰਤੀਕਿਰਿਆ ਕਰੇਗਾ।

ਮੰਸੂਰ ਨੇ ਤ੍ਰਿਸ਼ਾ ਨੂੰ ਕੀ ਕਿਹਾ ਸੀ?
ਏ. ਐੱਨ. ਆਈ. ਦੀ ਰਿਪੋਰਟ ਮੁਤਾਬਕ ਮੰਸੂਰ ਅਲੀ ਖ਼ਾਨ ਨੇ ਇਕ ਇੰਟਰਵਿਊ ’ਚ ਕਿਹਾ ਸੀ, ‘‘ਜਦੋਂ ਮੈਂ ਸੁਣਿਆ ਕਿ ਮੈਂ ਤ੍ਰਿਸ਼ਾ ਨਾਲ ਕੰਮ ਕਰ ਰਿਹਾ ਹਾਂ ਤਾਂ ਮੈਨੂੰ ਲੱਗਾ ਕਿ ਫ਼ਿਲਮ ’ਚ ਬੈੱਡਰੂਮ ਸੀਨ ਹੋਵੇਗਾ। ਮੈਂ ਸੋਚਿਆ ਕਿ ਮੈਂ ਉਸ ਨੂੰ ਬੈੱਡਰੂਮ ’ਚ ਲੈ ਜਾ ਸਕਦਾ ਹਾਂ, ਜਿਵੇਂ ਕਿ ਮੈਂ ਆਪਣੀਆਂ ਪਿਛਲੀਆਂ ਫ਼ਿਲਮਾਂ ’ਚ ਹੋਰ ਅਦਾਕਾਰਾਂ ਨਾਲ ਕੀਤਾ ਸੀ। ਮੈਂ ਕਈ ਫ਼ਿਲਮਾਂ ’ਚ ਰੇਪ ਸੀਨ ਕੀਤੇ ਹਨ ਤੇ ਇਹ ਮੇਰੇ ਲਈ ਨਵਾਂ ਨਹੀਂ ਹੈ ਪਰ ਇਨ੍ਹਾਂ ਲੋਕਾਂ ਨੇ ਕਸ਼ਮੀਰ ਸ਼ੈਡਿਊਲ ਦੌਰਾਨ ਤ੍ਰਿਸ਼ਾ ਨੂੰ ਸੈੱਟ ’ਤੇ ਵੀ ਨਹੀਂ ਦਿਖਾਇਆ।’’

ਇਹ ਖ਼ਬਰ ਵੀ ਪੜ੍ਹੋ : ਮਨਕੀਰਤ ਔਲਖ ਨੇ ਪੁੱਤਰ ਨਾਲ ਸ੍ਰੀ ਦਰਬਾਰ ਸਾਹਿਬ ਟੇਕਿਆ ਮੱਥਾ, ਸਾਹਿਬਜ਼ਾਦਿਆਂ ਦੀ ਕੁਰਬਾਨੀ ਨੂੰ ਕੀਤਾ ਯਾਦ

ਤ੍ਰਿਸ਼ਾ ਨੇ ਵੀ ਦਿੱਤੀ ਸੀ ਪ੍ਰਤੀਕਿਰਿਆ
ਤ੍ਰਿਸ਼ਾ ਨੇ ਮੰਸੂਰ ਦੇ ਇਸ ਬਿਆਨ ’ਤੇ ਪ੍ਰਤੀਕਿਰਿਆ ਦਿੰਦਿਆਂ ਇਕ ਨੋਟ ’ਚ ਲਿਖਿਆ ਸੀ, ‘‘ਹਾਲ ਹੀ ’ਚ ਇਕ ਵੀਡੀਓ ਮੇਰੇ ਧਿਆਨ ’ਚ ਆਈ ਹੈ, ਜਿਸ ’ਚ ਮੰਸੂਰ ਅਲੀ ਖ਼ਾਨ ਮੇਰੇ ਬਾਰੇ ਬਹੁਤ ਗਲਤ ਤਰੀਕੇ ਨਾਲ ਗੱਲ ਕਰਦੇ ਨਜ਼ਰ ਆ ਰਹੇ ਹਨ। ਮੈਂ ਇਸ ਦੀ ਨਿੰਦਿਆ ਕਰਦੀ ਹਾਂ ਤੇ ਇਸ ਨੂੰ ਲਿੰਗੀ, ਅਪਮਾਨਜਨਕ ਤੇ ਦੁਰਵਿਵਹਾਰਵਾਦੀ ਸਮਝਦੀ ਹਾਂ। ਉਹ ਉਮੀਦ ਰੱਖ ਸਕਦੀ ਹਾਂ ਪਰ ਮੈਂ ਸ਼ੁਕਰਗੁਜ਼ਾਰ ਹਾਂ ਕਿ ਮੈਂ ਕਦੇ ਵੀ ਉਸ ਵਰਗੇ ਹਾਸੋਹੀਣੇ ਨਾਲ ਸਕ੍ਰੀਨ ਸਪੇਸ ਸਾਂਝੀ ਨਹੀਂ ਕੀਤੀ ਤੇ ਮੈਂ ਇਹ ਯਕੀਨੀ ਬਣਾਵਾਂਗੀ ਕਿ ਮੇਰੇ ਬਾਕੀ ਫ਼ਿਲਮੀ ਕਰੀਅਰ ’ਚ ਅਜਿਹਾ ਕਦੇ ਨਾ ਹੋਵੇ। ਉਸ ਵਰਗੇ ਲੋਕ ਮਨੁੱਖਤਾ ਨੂੰ ਬਦਨਾਮ ਕਰਦੇ ਹਨ।’’

ਮੰਸੂਰ ਅਲੀ ਖ਼ਾਨ ਨੇ ਆਪਣੀ ਮੁਆਫ਼ੀ ਵਾਪਸ ਲੈ ਲਈ ਸੀ
ਦੱਸ ਦੇਈਏ ਕਿ ਤ੍ਰਿਸ਼ਾ ਦੇ ਖ਼ਿਲਾਫ਼ ਬਿਆਨ ਦੇਣ ਤੋਂ ਬਾਅਦ ਮੰਸੂਰ ਨੇ ਮੁਆਫ਼ੀ ਵੀ ਮੰਗ ਲਈ ਸੀ ਪਰ ਬਾਅਦ ’ਚ ਇਸ ਨੂੰ ਸਭ ਤੋਂ ਵੱਡਾ ਮਜ਼ਾਕ ਕਿਹਾ। ਮੰਸੂਰ ਨੇ ਤ੍ਰਿਸ਼ਾ, ਚਿਰੰਜੀਵੀ ਤੇ ਖੁਸ਼ਬੂ ਵਿਰੁੱਧ ਮਾਨਹਾਨੀ ਦਾ ਮੁਕੱਦਮਾ ਦਾਇਰ ਕਰਨ ਦੀ ਇਜਾਜ਼ਤ ਮੰਗੀ ਸੀ, ਇਹ ਦਾਅਵਾ ਕਰਦਿਆਂ ਕਿ ਉਸ ਦੇ ਮਜ਼ਾਕ ਦੀ ਗਲਤ ਵਿਆਖਿਆ ਕੀਤੀ ਗਈ ਸੀ ਤੇ ਸੋਸ਼ਲ ਮੀਡੀਆ ਪਲੇਟਫਾਰਮਜ਼ ’ਤੇ ਉਸ ਵਿਰੁੱਧ ਅਪਮਾਨਜਨਕ ਟਿੱਪਣੀਆਂ ਕੀਤੀਆਂ ਗਈਆਂ ਸਨ। ਮੰਸੂਰ ਨੇ ਕਿਹਾ ਸੀ ਕਿ ਉਨ੍ਹਾਂ ਦੇ ਵਕੀਲਾਂ ਨੇ ਪੂਰੀ ਫਾਈਲ ਤਿਆਰ ਕਰ ਲਈ ਹੈ। ਹਾਲਾਂਕਿ ਹੁਣ ਅਜਿਹਾ ਹੋਣਾ ਸੰਭਵ ਨਹੀਂ ਜਾਪਦਾ ਕਿਉਂਕਿ ਅਦਾਲਤ ਨੇ ਖ਼ੁਦ ਇਸ ਦੀ ਇਜਾਜ਼ਤ ਨਹੀਂ ਦਿੱਤੀ ਹੈ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8

ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।


author

Rahul Singh

Content Editor

Related News