‘ਖਾਕੀ : ਦਿ ਬੰਗਾਲ ਚੈਪਟਰ’ ਸੀਰੀਜ਼ ਦਾ ਟ੍ਰੇਲਰ ਲਾਂਚ

Saturday, Mar 08, 2025 - 05:17 PM (IST)

‘ਖਾਕੀ : ਦਿ ਬੰਗਾਲ ਚੈਪਟਰ’ ਸੀਰੀਜ਼ ਦਾ ਟ੍ਰੇਲਰ ਲਾਂਚ

ਮੁੰਬਈ- ਨੈੱਟਫਲਿਕਸ ਨੇ ਕੋਲਕਾਤਾ ਵਿਚ ਸੀਰੀਜ਼ ‘ਖਾਕੀ : ਦਿ ਬੰਗਾਲ ਚੈਪਟਰ’ ਦਾ ਟ੍ਰੇਲਰ ਲਾਂਚ ਈਵੈਂਟ ਦੌਰਾਨ ਰਿਲੀਜ਼ ਕੀਤਾ। ਖਾਕੀ ਫ੍ਰੈਂਚਾਇਜ਼ੀ ਦੀ ਇਹ ਨਵੀਂ ਕਿਸ਼ਤ ਰਾਜਨੀਤੀ, ਗੈਂਗਵਾਰ ਤੇ ਪੁਲਸ ਵਿਵਸਥਾ ਦੀਆਂ ਗੁੰਝਲਾਂ ਨਾਲ ਭਰੀ ਹੋਈ ਹੈ। ਇਸ ਦਾ ਪ੍ਰੀਮੀਅਰ 20 ਮਾਰਚ ਨੂੰ ਹੋਵੇਗਾ, ਜੋ ਐਕਸ਼ਨ ਤੇ ਡਰਾਮੇ ਨਾਲ ਭਰਪੂਰ ਹੈ। ਸੀਰੀਜ਼ ’ਚ ਬੰਗਾਲੀ ਸਿਨੇਮਾ ਦੇ ਕੁਝ ਬਿਹਤਰੀਨ ਕਲਾਕਾਰਾਂ ਜਿਵੇਂ ਕਿ ਜੀਤ ਮਦਨਾਨੀ, ਪ੍ਰੋਸੇਨਜੀਤ ਚੈਟਰਜੀ, ਸਾਸਵਤ ਚੈਟਰਜੀ ਤੇ ਪਰਮਬ੍ਰਤ ਚੈਟਰਜੀ ਦੀ ਸ਼ਾਨਦਾਰ ਕਾਸਟ ਹੈ।

ਇਸ ਤੋਂ ਇਲਾਵਾ, ਰਿਤਵਿਕ ਭੌਮਿਕ, ਆਦਿਲ ਜ਼ਫਰ ਖਾਨ, ਚਿਤਰਾਂਗਦਾ ਸਿੰਘ, ਪੂਜਾ ਚੋਪੜਾ, ਆਕਾਂਕਸ਼ਾ ਸਿੰਘ, ਮਿਮੋਹ ਚੱਕਰਵਰਤੀ ਅਤੇ ਸ਼ਰਧਾ ਦਾਸ ਵੀ ਇਸ ਅਪਰਾਧ ਕਹਾਣੀ ਵਿਚ ਆਪਣੀ ਮਜ਼ਬੂਤ ​​ਮੌਜੂਦਗੀ ਦਾ ਅਹਿਸਾਸ ਕਰਵਾਉਣਗੇ। ਲਾਂਚ ਈਵੈਂਟ ’ਚ ਸ਼ੋਅ ਰਨਰ ਨੀਰਜ ਪਾਂਡੇ ਨੇ ਆਪਣੇ ਉਤਸ਼ਾਹ ਦਾ ਪ੍ਰਗਟਾਵਾ ਕਰਦੇ ਹੋਏ ਕਿਹਾ ਕਿ ਖਾਕੀ ਦੀ ਦੁਨੀਆ ਹਮੇਸ਼ਾ ਵੱਡੇ ਟਕਰਾਵਾਂ, ਉੱਚ-ਪੱਧਰੀ ਡਰਾਮਾ ਤੇ ਗੁੰਝਲਦਾਰ ਪਾਤਰਾਂ ਨਾਲ ਭਰੀ ਰਹੀ ਹੈ, ਜੋ ਚੰਗੇ ਅਤੇ ਬੁਰੇ ਵਿਚਕਾਰ ਰੇਖਾਵਾਂ ਨੂੰ ਮੁੜ ਪਰਿਭਾਸ਼ਿਤ ਕਰਦੇ ਹਨ।


author

cherry

Content Editor

Related News