‘ਮਿਰਜ਼ਾਪੁਰ : ਦਿ ਮੂਵੀ’ ਦਾ ਟ੍ਰੇਲਰ ਲਾਂਚ
Wednesday, Aug 12, 2026 - 10:22 AM (IST)
ਮੁੰਬਈ- ਐਕਸਲ ਐਂਟਰਟੇਨਮੈਂਟ ਤੇ ਐਮਾਜ਼ੋਨ ਐੱਮ.ਜੀ.ਐੱਮ. ਸਟੂਡੀਓਜ਼ ਨੇ ਮੁੰਬਈ ’ਚ ‘ਮਿਰਜ਼ਾਪੁਰ : ਦਿ ਮੂਵੀ’ ਦਾ ਟ੍ਰੇਲਰ ਲਾਂਚ ਕੀਤਾ। ਟ੍ਰੇਲਰ ਲਾਂਚ ਈਵੈਂਟ ’ਚ ਫ਼ਿਲਮ ਪ੍ਰੋਡਿਊਸਰ ਰਿਤੇਸ਼ ਸਿਧਵਾਨੀ, ਪੰਕਜ ਤ੍ਰਿਪਾਠੀ, ਦਿਵਯੇਂਦੂ ਸ਼ਰਮਾ, ਅਲੀ ਫ਼ਜ਼ਲ, ਜਤਿੰਦਰ ਕੁਮਾਰ, ਅਭਿਸ਼ੇਕ ਬੈਨਰਜੀ, ਰਸਿਕਾ ਦੁੱਗਲ, ਸ਼ੀਬਾ ਚੱਢਾ, ਸ਼੍ਰੀਆ ਪਿਲਗਾਂਵਕਰ, ਹਰਸ਼ਿਤਾ ਗੌਰ, ਅਨੰਗਸ਼ਾ ਬਿਸਵਾਸ, ਸ਼ਵੇਤਾ ਤ੍ਰਿਪਾਠੀ, ਸੋਨਲ ਚੌਹਾਨ ਨੂੰ ਸਪਾਟ ਕੀਤਾ ਗਿਆ। ਈਵੈਂਟ ਦੌਰਾਨ ਮੇਕਰਸ ਨੇ ਫ਼ਿਲਮ ਦੀ ਰਿਲੀਜ਼ ਡੇਟ ਤੇ ਸਟਾਰਕਾਸਟ ਨਾਲ ਜੁੜੇ ਕਈ ਵੱਡੇ ਖ਼ੁਲਾਸੇ ਕੀਤੇ ਹਨ।
ਫ਼ਿਲਮ ’ਚ ਮੁੰਨਾ ਭਈਆ (ਦਿਵਯੇਂਦੂ ਸ਼ਰਮਾ) ਤੇ ਕਾਲੀਨ ਭਈਆ (ਪੰਕਜ ਤ੍ਰਿਪਾਠੀ) ਨਾਲ ਗੁੱਡੂ ਪੰਡਿਤ (ਅਲੀ ਫ਼ਜ਼ਲ) ਦਾ ਖ਼ੂੰਖ਼ਾਰ ਅੰਦਾਜ਼ ਦੇਖਣ ਨੂੰ ਮਿਲਿਆ ਹੈ। ਫ਼ਿਲਮ ’ਚ ਬਬਲੂ ਪੰਡਿਤ ਦੇ ਕਿਰਦਾਰ ਦੀ ਵਾਪਸੀ ਹੋਈ ਹੈ, ਪਰ ਇਸ ਵਾਰ ਇਹ ਰੋਲ ਵਿਕਰਾਂਤ ਮੈਸੀ ਦੀ ਜਗ੍ਹਾ ਜਤਿੰਦਰ ਕੁਮਾਰ ਨਿਭਾ ਰਹੇ ਹਨ। ਇਸ ਵਾਰ ਸਿਨੇਮਾਈ ਪਰਦੇ ’ਤੇ ਰਵੀ ਕਿਸ਼ਨ ਤੇ ਅਭਿਸ਼ੇਕ ਬੈਨਰਜੀ ਵੀ ਬਹੁਤ ਹਮਲਾਵਰ ਕਿਰਦਾਰਾਂ ’ਚ ਨਜ਼ਰ ਆਉਣਗੇ। ਫ਼ਿਲਮ ਸੀਜ਼ਨ 1 ਤੇ ਉਸ ਤੋਂ ਪਹਿਲਾਂ ਦੀ ਕਹਾਣੀ ’ਤੇ ਬੇਸਡ ਹੈ।
ਫ਼ਿਲਮ ’ਚ ਮੋਹਿਤ ਮਲਿਕ, ਰਾਜੇਸ਼ ਤੈਲੰਗ, ਪ੍ਰਮੋਦ ਪਾਠਕ, ਅਨੰਗਸ਼ਾ ਬਿਸਵਾਸ, ਸ਼ਾਜੀ ਚੌਧਰੀ, ਸਤਿੰਦਰ ਸੋਨੀ, ਕੁਲਭੂਸ਼ਣ ਖਰਬੰਦਾ ਤੇ ਸੁਸ਼ਾਂਤ ਸਿੰਘ ਅਹਿਮ ਭੂਮਿਕਾਵਾਂ ’ਚ ਨਜ਼ਰ ਆਉਣਗੇ। ਫ਼ਿਲਮ ਦਾ ਨਿਰਦੇਸ਼ਨ ਗੁਰਮੀਤ ਸਿੰਘ ਨੇ ਕੀਤਾ ਹੈ ਤੇ ਕਹਾਣੀ ਪੁਨੀਤ ਕ੍ਰਿਸ਼ਨਾ ਨੇ ਲਿਖੀ ਹੈ। ਫ਼ਿਲਮ ਨੂੰ ਰਿਤੇਸ਼ ਸਿਧਵਾਨੀ ਤੇ ਫ਼ਰਹਾਨ ਅਖ਼ਤਰ ਨੇ ਐਕਸਲ ਐਂਟਰਟੇਨਮੈਂਟ ਦੇ ਬੈਨਰ ਹੇਠ ਪ੍ਰੋਡਿਊਸ ਕੀਤਾ ਹੈ। ਕਾਸਿਮ ਜਗਮਗੀਆ ਤੇ ਵਿਸ਼ਾਲ ਰਾਮਚੰਦਾਨੀ ਇਸ ਦੇ ਕੋ-ਪ੍ਰੋਡਿਊਸਰ ਹਨ। ਫ਼ਿਲਮ 4 ਸਤੰਬਰ, 2026 ਨੂੰ ਸਿਨੇਮਾਘਰਾਂ ’ਚ ਆਪਣਾ ‘ਭੌਕਾਲ’ ਮਚਾਉਣ ਲਈ ਤਿਆਰ ਹੈ। ਫ਼ਿਲਮ ਹਿੰਦੀ ਤੇ ਤੇਲਗੂ ’ਚ ਰਿਲੀਜ਼ ਹੋਵੇਗੀ ਤੇ ਇਸ ਨੂੰ ਇਸ ਸਾਲ ਦੇ ਸਭ ਤੋਂ ਵੱਡੇ ਥੀਏਟ੍ਰੀਕਲ ਈਵੈਂਟਸ ਵਿੱਚੋਂ ਇਕ ਮੰਨਿਆ ਜਾ ਰਿਹਾ ਹੈ।
