ਇਸ ਅਦਾਕਾਰ ਨੇ ਪਹਿਲਾਂ ਹੀ ਕਰ''ਤੀ ਸੀ ਆਪਣੀ ਮੌਤ ਦੀ ਭਵਿੱਖਬਾਣੀ ! ਫਿਰ 47 ਸਾਲ ਦੀ ਉਮਰ ''ਚ ਛੱਡ''ਤੀ ਦੁਨੀਆ

Thursday, Jun 11, 2026 - 02:06 PM (IST)

ਇਸ ਅਦਾਕਾਰ ਨੇ ਪਹਿਲਾਂ ਹੀ ਕਰ''ਤੀ ਸੀ ਆਪਣੀ ਮੌਤ ਦੀ ਭਵਿੱਖਬਾਣੀ ! ਫਿਰ 47 ਸਾਲ ਦੀ ਉਮਰ ''ਚ ਛੱਡ''ਤੀ ਦੁਨੀਆ

ਮੁੰਬਈ : ਭਾਰਤੀ ਸਿਨੇਮਾ ਵਿਚ ਸੰਜੀਵ ਕੁਮਾਰ ਅਜਿਹੇ ਵਿਅਕਤੀ ਸਨ ਜਿਨ੍ਹਾਂ ਨੇ ਫਿਲਮੀ ਦੁਨੀਆ 'ਚ ਕਾਫੀ ਨਾਂ ਕਮਾਇਆ। ਉਨ੍ਹਾਂ ਆਪਣੇ ਕਰੀਅਰ ਵਿਚ ਕਈ ਸ਼ਾਨਦਾਰ ਫਿਲਮਾਂ ਦਿੱਤੀਆਂ। ਉਨ੍ਹਾਂ ਦੀਆਂ ਬਲਾਕਬਸਟਰ ਫਿਲਮਾਂ ਦੀ ਸੂਚੀ ਵਿੱਚ 'ਸ਼ੋਲੇ' ਅਤੇ 'ਤ੍ਰਿਸ਼ੂਲ' ਵਰਗੀਆਂ ਫਿਲਮਾਂ ਦਾ ਨਾਂ ਸ਼ਾਮਲ ਹੈ। ਸੰਜੀਵ ਕੁਮਾਰ ਦਾ ਜਨਮ 9 ਜੁਲਾਈ 1938 ਨੂੰ ਸੂਰਤ 'ਚ ਹੋਇਆ ਸੀ। ਉਹ ਐਕਟਿੰਗ ਦੀ ਦੁਨੀਆ 'ਚ ਹਮੇਸ਼ਾ ਕੁੱਝ ਨਵਾਂ ਕਰਨ ਦੀ ਸੋਚਦੇ ਸਨ। ਜਿਸ ਦੌਰ ਵਿੱਚ ਹਿੰਦੀ ਸਿਨੇਮਾ ਦੇ ਮੁੱਖ ਅਦਾਕਾਰ ਪਰਦੇ 'ਤੇ ਹਮੇਸ਼ਾ ਜਵਾਨ ਅਤੇ ਵੱਡੇ ਨਾਇਕ ਵਜੋਂ ਦਿਖਣਾ ਚਾਹੁੰਦੇ ਸਨ, ਉਸ ਦੌਰ ਵਿੱਚ ਸੰਜੀਵ ਕੁਮਾਰ ਨੂੰ ਪਰਦੇ 'ਤੇ ਬਜ਼ੁਰਗਾਂ ਦੇ ਕਿਰਦਾਰ ਨਿਭਾਉਣ ਵਿੱਚ ਕੋਈ ਝਿਜਕ ਨਹੀਂ ਸੀ। 

ਇਹ ਵੀ ਪੜ੍ਹੋ: 'ਨਾ ਕਰਿਆ ਕਰੋ ਐਦਾਂ...'; ਸੋਸ਼ਲ ਮੀਡੀਆ 'ਤੇ ਲਾਈਵ ਆ ਕੇ ਭਾਵੁਕ ਹੋਈ ਮਸ਼ਹੂਰ ਪੰਜਾਬੀ ਗਾਇਕਾ

PunjabKesari

ਉਨ੍ਹਾਂ ਦੀ ਜੀਵਨੀ 'ਐਨ ਐਕਟਰਸ ਐਕਟਰ' ਦੇ ਲੇਖਕ ਹਨੀਫ਼ ਜ਼ਵੇਰੀ ਅਨੁਸਾਰ, ਜਦੋਂ ਮਸ਼ਹੂਰ ਅਦਾਕਾਰਾ ਅਤੇ ਹੋਸਟ ਤਬੱਸੁਮ ਨੇ ਸੰਜੀਵ ਕੁਮਾਰ ਨੂੰ ਪੁੱਛਿਆ ਸੀ ਕਿ ਉਹ ਜਵਾਨ ਹੋਣ ਦੇ ਬਾਵਜੂਦ ਬੁੱਢੇ ਆਦਮੀ ਦੇ ਕਿਰਦਾਰ ਕਿਉਂ ਨਿਭਾਉਂਦੇ ਹਨ, ਤਾਂ ਸੰਜੀਵ ਕੁਮਾਰ ਦਾ ਜਵਾਬ ਬਹੁਤ ਹੈਰਾਨ ਕਰਨ ਵਾਲਾ ਸੀ। ਸੰਜੀਵ ਕੁਮਾਰ ਨੇ ਕਿਹਾ ਸੀ, 'ਮੈਂ ਅਸਲ ਜ਼ਿੰਦਗੀ ਵਿੱਚ ਕਦੇ ਬੁੱਢਾ ਨਹੀਂ ਹੋਵਾਂਗਾ, ਕਿਉਂਕਿ ਮੈਂ ਆਪਣੇ ਪਰਿਵਾਰ ਦੇ ਬਾਕੀ ਮਰਦਾਂ ਵਾਂਗ 50 ਸਾਲ ਦੀ ਉਮਰ ਤੋਂ ਵੱਧ ਨਹੀਂ ਜੀਵਾਂਗਾ। ਇਸ ਲਈ, ਮੈਂ ਸੋਚਿਆ ਕਿ ਕਿਉਂ ਨਾ ਪਰਦੇ 'ਤੇ ਹੀ ਬੁਢਾਪੇ ਦਾ ਅਨੁਭਵ ਕਰ ਲਵਾਂ।" 

ਇਹ ਵੀ ਪੜ੍ਹੋ: 'ਰੱਬ ਨੇ ਤੇਰੇ ਬਿਨਾਂ ਜੀਣਾ ਤਾਂ ਸਿਖਾ'ਤਾ, ਪਰ ਭੁੱਲਣਾ ਨਹੀਂ..!' ਸਿੱਧੂ ਦੇ ਜਨਮਦਿਨ 'ਤੇ ਭਾਵੁਕ ਹੋਏ ਪਿਤਾ ਬਲਕੌਰ ਸਿੰਘ

PunjabKesari

ਆਖਿਰ ਵਿੱਚ ਉਨ੍ਹਾਂ ਦੀ ਇਹ ਗੱਲ ਸੱਚ ਸਾਬਤ ਹੋਈ। 6 ਨਵੰਬਰ 1985 ਵਿੱਚ ਸੰਜੀਵ ਕੁਮਾਰ ਦਾ ਦਿਹਾਂਤ ਹੋ ਗਇਆ। ਉਸ ਸਮੇਂ ਉਨ੍ਹਾਂ ਦੀ ਉਮਰ 47 ਸਾਲ ਸੀ। ਉਨ੍ਹਾਂ ਦੀ ਮੌਤ ਹਾਰਟ ਅਟੈਕ ਨਾਲ ਹੋਈ ਸੀ। ਦੱਸ ਦੇਈਏ ਕਿ ਸੰਜੀਵ ਤੋਂ ਪਹਿਲਾਂ ਉਨ੍ਹਾਂ ਦੇ ਦਾਦਾ, ਪਿਤਾ, ਛੋਟੇ ਭਰਾ ਦਾ ਦਿਹਾਂਤ ਵੀ 50 ਸਾਲ ਦੀ ਉਮਰ ਤੋਂ ਪਹਿਲਾਂ ਹੀ ਹੋ ਗਿਆ ਸੀ। ਇਸ ਲਈ ਸੰਜੀਵ ਕੁਮਾਰ ਨੂੰ ਯਕੀਨ ਸੀ ਕਿ ਉਹ ਵੀ 50 ਸਾਲ ਦੀ ਉੁਮਰ ਪਾਰ ਨਹੀਂ ਕਰ ਪਾਉਣਗੇ।

PunjabKesari

ਇਹ ਵੀ ਪੜ੍ਹੋ: ਪੰਜਾਬੀ ਗਾਇਕ ਗੁਰੂ ਰੰਧਾਵਾ ਦੇ ਜਿੰਮ 'ਤੇ ਚੱਲੀਆਂ ਤਾੜ-ਤਾੜ ਗੋਲੀਆਂ ! ਇਸ ਗੈਂਗ ਨੇ ਲਈ ਜ਼ਿੰਮੇਵਾਰੀ

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8

For Whatsapp:- https://whatsapp.com/channel/0029Va94hsaHAdNVur4L170e


author

cherry

Content Editor

Related News