ਮਸ਼ਹੂਰ ਅਦਾਕਾਰਾ ਦੇ MMS ਨੇ ਇੰਟਰਨੈੱਟ 'ਤੇ ਮਚਾਈ ਤਰਥੱਲੀ

Thursday, Sep 05, 2024 - 03:14 PM (IST)

ਮਸ਼ਹੂਰ ਅਦਾਕਾਰਾ ਦੇ MMS ਨੇ ਇੰਟਰਨੈੱਟ 'ਤੇ ਮਚਾਈ ਤਰਥੱਲੀ

ਵੈੱਬ ਡੈਸਕ- ਸੋਸ਼ਲ ਮੀਡੀਆ ਹੈਂਡਲ ਉੱਪਰ ਇੱਕ ਵੀਡੀਓ ਤੇਜ਼ੀ ਨਾਲ ਵਾਇਰਲ ਹੋ ਰਿਹਾ ਹੈ, ਜਿਸ ਨੇ ਹਰ ਕਿਸੇ ਦੇ ਹੋਸ਼ ਉੱਡਾ ਦਿੱਤੇ ਹਨ। ਦਰਅਸਲ, ਇਹ ਵੀਡੀਓ ਕਿਸੇ ਹੋਰ ਦਾ ਨਹੀਂ ਸਗੋਂ ਮਸ਼ਹੂਰ ਭੋਜਪੁਰੀ ਅਦਾਕਾਰਾ ਤ੍ਰਿਸ਼ਾ ਕਰ ਮਧੂ ਦਾ ਹੈ। ਜੋ ਅਕਸਰ ਕਿਸੇ ਨਾ ਕਿਸੇ ਕਾਰਨ ਸੁਰਖੀਆਂ 'ਚ ਰਹਿੰਦੀ ਹੈ। ਹਾਲ ਹੀ 'ਚ ਅਦਾਕਾਰਾ ਨੇ ਆਪਣੇ ਇੰਸਟਾਗ੍ਰਾਮ 'ਤੇ ਇਕ ਵੀਡੀਓ ਸ਼ੇਅਰ ਕੀਤੀ ਹੈ, ਜਿਸ 'ਚ ਉਸ ਨੇ ਆਪਣੀ ਜ਼ਿੰਦਗੀ ਬਾਰੇ ਗੱਲ ਕੀਤੀ ਹੈ ਅਤੇ ਦੱਸਿਆ ਹੈ ਕਿ ਉਸ ਨੇ ਕਿੰਨਾ ਦਰਦ ਝੱਲਿਆ ਹੈ। ਹਾਲਾਂਕਿ ਕਈ ਲੋਕਾਂ ਦੇ ਦਿਮਾਗ 'ਚ ਅਜੇ ਵੀ ਇਹ ਸਵਾਲ ਹੈ ਕਿ ਤ੍ਰਿਸ਼ਾ ਕੌਣ ਹੈ ਅਤੇ ਉਹ ਇੰਨੀ ਪਰੇਸ਼ਾਨ ਕਿਉਂ ਹੈ? ਅਦਾਕਾਰਾ ਤ੍ਰਿਸ਼ਾ ਦੀ ਗੱਲ ਕਰੀਏ ਤਾਂ ਉਹ ਭੋਜਪੁਰੀ ਸਿਨੇਮਾ ਦੀ ਮਸ਼ਹੂਰ ਅਦਾਕਾਰਾ ਹੈ। ਤ੍ਰਿਸ਼ਾ ਨੇ ਨਾ ਸਿਰਫ ਭੋਜਪੁਰੀ ਬਲਕਿ ਬਾਲੀਵੁੱਡ ਅਤੇ ਸਾਊਥ 'ਚ ਵੀ ਆਪਣੇ ਕੰਮ ਨਾਲ ਲੋਕਾਂ ਨੂੰ ਦੀਵਾਨਾ ਬਣਾਇਆ ਹੈ। ਅਦਾਕਾਰਾ ਨੇ ਆਪਣੀ ਸਕੂਲੀ ਪੜ੍ਹਾਈ ਮਨੀ ਸਕੂਲ, ਕੋਲਕਾਤਾ ਤੋਂ ਕੀਤੀ। ਨਾਲ ਹੀ ਤ੍ਰਿਸ਼ਾ ਨੇ ਕੋਲਕਾਤਾ ਦੇ ਆਸ਼ੂਤੋਸ਼ ਕਾਲਜ ਤੋਂ ਗ੍ਰੈਜੂਏਸ਼ਨ ਕੀਤੀ ਹੈ।

 

 
 
 
 
 
 
 
 
 
 
 
 
 
 
 
 

A post shared by Trisha Kar (@trishakarmadhuofficial)

 

ਅਦਾਕਾਰੀ ਨਾਲ ਜਿੱਤਿਆ ਦਿਲ

ਤ੍ਰਿਸ਼ਾ ਕਰ ਮਧੂ ਟੀਵੀ 'ਚ ਵੀ ਕੰਮ ਕਰ ਚੁੱਕੀ ਹੈ। ਉਸ ਨੇ ਟੀਵੀ ਸ਼ੋਅ 'ਹਮ ਹੈਂ ਹਿੰਦੁਸਤਾਨੀ' ਨਾਲ ਬਾਲ ਕਲਾਕਾਰ ਵਜੋਂ ਡੈਬਿਊ ਕੀਤਾ ਸੀ। ਇਸ ਤੋਂ ਬਾਅਦ ਉਨ੍ਹਾਂ ਨੇ ਭੋਜਪੁਰੀ ਫਿਲਮ ਇੰਡਸਟਰੀ 'ਚ ਹੱਥ ਅਜ਼ਮਾਇਆ ਅਤੇ 'ਸਫਲ ਫੇਲ', 'ਜੈ ਦੇਵ', 'ਨਮਕ ਹਰਾਮ', 'ਦਿਲਜਲੇ 2' ਅਤੇ ਕਈ ਹੋਰ ਮਿਊਜ਼ਿਕ ਵੀਡੀਓਜ਼ ਅਤੇ ਫਿਲਮਾਂ 'ਚ ਕੰਮ ਕਰਕੇ ਲੋਕਾਂ ਦਾ ਦਿਲ ਜਿੱਤ ਲਿਆ। ਅੱਜ ਉਨ੍ਹਾਂ ਦੀ ਬਹੁਤ ਵੱਡੀ ਫੈਨ ਫਾਲੋਇੰਗ ਹੈ ਅਤੇ ਲੋਕ ਉਨ੍ਹਾਂ ਨੂੰ ਬਹੁਤ ਪਸੰਦ ਕਰਦੇ ਹਨ।

ਕਿਉਂ ਪਰੇਸ਼ਾਨ ਹੋਈ ਤ੍ਰਿਸ਼ਾ ?

ਦਰਅਸਲ, ਮਾਮਲਾ ਤਿੰਨ ਸਾਲ ਪਹਿਲਾਂ ਦਾ ਹੈ, ਜਦੋਂ ਤ੍ਰਿਸ਼ਾ ਦਾ ਵੀਡੀਓ ਸੋਸ਼ਲ ਮੀਡੀਆ 'ਤੇ ਸਾਹਮਣੇ ਆਇਆ ਸੀ। ਇਹ ਵੀਡੀਓ ਅਦਾਕਾਰਾ ਦੇ ਐਮਐਮਐਸ ਦਾ ਸੀ, ਜੋ ਲੀਕ ਹੋ ਗਿਆ ਸੀ। ਖਬਰਾਂ ਮੁਤਾਬਕ ਇਸ ਵੀਡੀਓ 'ਚ ਅਦਾਕਾਰਾ ਨੂੰ ਕਥਿਤ ਤੌਰ 'ਤੇ ਆਪਣੇ ਪ੍ਰੇਮੀ ਨਾਲ ਇਤਰਾਜ਼ਯੋਗ ਸਥਿਤੀ 'ਚ ਦਿਖਾਇਆ ਗਿਆ ਹੈ। ਸੋਸ਼ਲ ਮੀਡੀਆ 'ਤੇ ਵੀਡੀਓ ਸਾਹਮਣੇ ਆਉਣ ਤੋਂ ਬਾਅਦ ਇਹ ਅੱਗ ਵਾਂਗ ਫੈਲ ਗਈ। ਇਸ ਵੀਡੀਓ ਦੇ ਵਾਇਰਲ ਹੋਣ ਤੋਂ ਬਾਅਦ ਤ੍ਰਿਸ਼ਾ ਦੀ ਹਰ ਪਾਸੇ ਚਰਚਾ ਹੋਣ ਲੱਗੀ ਅਤੇ ਸੋਸ਼ਲ ਮੀਡੀਆ 'ਤੇ ਉਸ ਦਾ ਨਾਂ ਟ੍ਰੈਂਡ ਕਰਨ ਲੱਗਾ। ਇਸ ਵੀਡੀਓ ਕਾਰਨ ਤ੍ਰਿਸ਼ਾ ਕਾਫੀ ਪਰੇਸ਼ਾਨ ਹੋਈ ਅਤੇ ਉਸ ਦੀ ਕਾਫੀ ਬਦਨਾਮੀ ਦਾ ਸਾਹਮਣਾ ਕਰਨਾ ਪਿਆ। ਹਾਲ ਹੀ 'ਚ ਤ੍ਰਿਸ਼ਾ ਨੇ ਆਪਣੇ ਇੰਸਟਾਗ੍ਰਾਮ 'ਤੇ ਇਕ ਵੀਡੀਓ ਸ਼ੇਅਰ ਕੀਤੀ ਹੈ। ਇਸ ਵੀਡੀਓ 'ਚ ਤ੍ਰਿਸ਼ਾ ਬੁਰੀ ਤਰ੍ਹਾਂ ਰੋਂਦੀ ਨਜ਼ਰ ਆ ਰਹੀ ਹੈ। ਇਸ ਤੋਂ ਇਲਾਵਾ ਬੈਕਗ੍ਰਾਊਂਡ 'ਚ ਉਸ ਦਾ ਵਾਇਸ ਓਵਰ ਵੀ ਚੱਲ ਰਿਹਾ ਹੈ। ਇਸ ਵੀਡੀਓ ਦੇ ਸਾਹਮਣੇ ਆਉਣ ਤੋਂ ਬਾਅਦ ਯੂਜ਼ਰਸ ਨੇ ਇਸ 'ਤੇ ਆਪਣੀ ਪ੍ਰਤੀਕਿਰਿਆ ਵੀ ਦੇ ਰਹੇ ਹਨ। 

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8

ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।


author

Priyanka

Content Editor

Related News