‘ਦਿ ਕਸ਼ਮੀਰ ਫਾਈਲਜ਼’ ਦੀ ਟੀਮ ਨੇ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨਾਲ ਕੀਤੀ ਮੁਲਾਕਾਤ
Wednesday, Mar 16, 2022 - 06:05 PM (IST)
ਮੁੰਬਈ (ਬਿਊਰੋ)– ‘ਦਿ ਕਸ਼ਮੀਰ ਫਾਈਲਜ਼’ ਫ਼ਿਲਮ ਦੇਸ਼ ਭਰ ’ਚ ਸੁਰਖ਼ੀਆਂ ’ਚ ਹੈ। ਹਰ ਜਗ੍ਹਾ ਫ਼ਿਲਮ ਦੀ ਤਾਰੀਫ਼ ਸੁਣਨ ਨੂੰ ਮਿਲ ਰਹੀ ਹੈ। ਇਹੀ ਕਾਰਨ ਹੈ ਕਿ ਬਾਕਸ ਆਫਿਸ ’ਤੇ ਫ਼ਿਲਮ ਜ਼ਬਰਦਸਤ ਕਮਾਈ ਕਰ ਰਹੀ ਹੈ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਫ਼ਿਲਮ ਦੀ ਤਾਰੀਫ਼ ’ਚ ਕਾਫੀ ਕੁਝ ਕਿਹਾ ਸੀ।
ਹੁਣ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਵੀ ਫ਼ਿਲਮ ਦੀ ਟੀਮ ਨਾਲ ਮੁਲਾਕਾਤ ਕੀਤੀ ਹੈ। ‘ਦਿ ਕਸ਼ਮੀਰ ਫਾਈਲਜ਼’ ਦੇ ਡਾਇਰੈਕਟਰ ਵਿਵੇਕ ਅਗਨੀਹੋਤਰੀ ਨੇ ਇਸ ਮੁਲਾਕਾਤ ਦੀਆਂ ਤਸਵੀਰਾ ਸਾਂਝੀਆਂ ਕਰਕੇ ਅਮਿਤ ਸ਼ਾਹ ਨੂੰ ਧੰਨਵਾਦ ਕਿਹਾ ਹੈ।
ਵਿਵੇਕ ਅਗਨੀਹੋਤਰੀ ਨੇ ਲਿਖਿਆ, ‘ਅਮਿਤ ਸ਼ਾਹ ਜੀ, ਬਹੁਤ-ਬਹੁਤ ਧੰਨਵਾਦ ਤੁਹਾਡੇ ਹੁੰਗਾਰੇ ਲਈ। ਕਸ਼ਮੀਰੀ ਲੋਕਾਂ ਤੇ ਫੌਜ ਲਈ ਤੁਹਾਡੀ ਕੋਸ਼ਿਸ਼ ਤਾਰੀਫ਼ ਦੀ ਹੱਕਦਾਰ ਹੈ। ਸ਼ਾਂਤੀਪੂਰਨ ਤੇ ਵਿਕਸਿਤ ਕਸ਼ਮੀਰ ਲਈ ਤੁਹਾਡਾ ਵਿਜ਼ਨ, ਇਨਸਾਨੀਅਤ ਤੇ ਭਾਈਚਾਰੇ ਨੂੰ ਮਜ਼ਬੂਤੀ ਦੇਵੇਗਾ।’
ਇਕ ਹੋਰ ਟਵੀਟ ’ਚ ਵਿਵੇਕ ਨੇ ਲਿਖਿਆ, ‘ਆਰਟੀਕਲ 370 ਨੂੰ ਰੱਦ ਕਰਨ ਦੇ ਸਭ ਤੋਂ ਹਿੰਮਤੀ ਫ਼ੈਸਲੇ ਤੋਂ ਬਾਅਦ ਅਮਿਤ ਸ਼ਾਹ ਨੇ ਦਿਲਾਂ ਨੂੰ ਜੋੜਨ ਦਾ ਕੰਮ ਸ਼ੁਰੂ ਕਰ ਦਿੱਤਾ ਹੈ। ਮੈਨੂੰ ਕੋਈ ਸ਼ੱਕ ਨਹੀਂ ਕਿ ਕਸ਼ਮੀਰ, ਇਨਸਾਨੀਅਤ ਤੇ ਏਕਤਾ ਦੀ ਉਦਾਹਰਣ ਬਣ ਕੇ ਉੱਭਰੇਗਾ, ਜਿਸ ਨੂੰ ਪੂਰੀ ਦੁਨੀਆ ਫਾਲੋਅ ਕਰੇਗੀ।’
ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।