ਕਾਸ਼ੀ ਵਿਸ਼ਵਨਾਥ ਦੇ ਦਰਸ਼ਨ ਕਰਨ ਪਹੁੰਚੀ ਫ਼ਿਲਮ ‘ਧਾਕੜ’ ਦੀ ਟੀਮ, ਅਦਾਕਾਰਾਂ ਨੇ ਕੀਤੀ ਗੰਗਾ ਆਰਤੀ

05/19/2022 12:02:16 PM

ਮੁੰਬਈ: ਅਦਾਕਾਰਾ ਕੰਗਨਾ ਰਣੌਤ ਇਨ੍ਹੀਂ ਦਿਨੀਂ ਫ਼ਿਲਮ ‘ਧਾਕੜ’ ਨੂੰ ਲੈ ਕੇ ਚਰਚਾ ’ਚ ਬਣੀ ਹੋਈ ਹੈ। ਇਸ ਸਮੇਂ ਪੂਰੀ ਟੀਮ ਫ਼ਿਲਮ ਦੇ ਪ੍ਰਮੋਸ਼ਨ ’ਚ ਲਗੀ ਹੋਈ ਹੈ।ਹਾਲ ਹੀ ’ਚ ਕੰਗਨਾ, ਅਰਜੁਨ ਰਾਮਪਾਲ ਅਤੇ ਦਿਵਿਆ ਦੱਤਾ ਦੇ ਨਾਲ ਬਰਾਨਸੀ ਪਹੁੰਚੀ। ਇੱਥੇ ਤਿੰਨਾਂ ਨੇ ਕਾਸ਼ੀ ਵਿਸ਼ਵਨਾਥ ਮੰਦਰ ਦੇ ਦਰਸ਼ਨ ਕੀਤੇ ਅਤੇ ਗੰਗਾ ਆਰਤੀ ’ਚ ਵੀ ਹਿੱਸਾ ਲਿਆ। ਜਿਸ ਦੀਆਂ ਤਸਵੀਰਾਂ ਕੰਗਨਾ ਰਣੌਤ ਨੇ ਸੋਸ਼ਲ ਮੀਡੀਆ ’ਤੇ ਸਾਂਝੀਆਂ ਕੀਤੀਆਂ ਹਨ। 

PunjabKesari

ਇਹ ਵੀ ਪੜ੍ਹੋ: ਸੋਨਾਰਿਕਾ ਭਦੌਰੀਆ ਦੀ ਹੋਈ ਮੰਗਣੀ, ਮੰਗੇਤਰ ਨੇ ਗੋਡਿਆਂ ਭਾਰ ਬੈਠ ਕੇ ਪਾਈ ਅੰਗੂਠੀ

ਤਸਵੀਰਾਂ ’ਚ ਕੰਗਨਾ ਮੈਰੂਨ ਅਤੇ ਗ੍ਰੀਨ ਰੰਗ ਦੇ ਪਲਾਜ਼ੋ ਸੂਟ ’ਚ ਨਜ਼ਰ ਆ ਰਹੀ ਹੈ। ਇਸ ਨਾਲ ਅਦਾਕਾਰਾ ਨੇ ਯੇਲੋ ਦੁਪੱਟਾ ਲਿਆ ਹੋਇਆ ਹੈ। ਅਦਾਕਾਰਾ ਨੇ ਲਾਈਟ ਮੇਕਅੱਪ ਕੀਤਾ ਹੋਇਆ ਹੈ ਅਤੇ ਵਾਲਾਂ ਨੂੰ ਖੁੱਲ੍ਹੇ ਛੱਡਿਆ ਹੋਇਆ ਹੈ। ਮੱਥੇ ’ਤੇ ਅਦਾਕਾਰਾ ਨੇ ਟਿੱਕਾ ਲਗਾਇਆ ਹੋਇਆ ਹੈ। ਉੁੱਥੇ ਹੀ ਅਰਜੁਨ ਰਾਮਪਾਲ ਸਫ਼ੇਦ ਕੁੜਤੇ ’ਚ ਨਜ਼ਰ ਆ ਰਹੇ ਹਨ। ਦਿਵਿਆ ਦੱਤਾ ਬਲੈਕ ਅਤੇ ਗ੍ਰੀਨ ਸਾੜੀ ’ਚ ਦਿਖਾਈ ਦੇ ਰਹੀ ਹੈ। ਅਦਾਕਾਰਾ ਨੇ ਲਾਈਟ ਮੇਕਅੱਪ, ਮੱਥੇ ’ਤੇ ਟਿੱਕ ਅਤੇ ਵਾਲਾਂ ਦਾ ਬਨ ਬਣਾਇਆ ਹੋਇਆ ਹੈ। 

PunjabKesari

ਇਹ ਵੀ ਪੜ੍ਹੋ: ਕਰੀਨਾ ਕਪੂਰ ਦੇ ਸ਼ਹਿਜ਼ਾਦਿਆਂ ਦਾ ਦੇਖੋ ਪਿਆਰ, ਇਕ ਦੂਜੇ ਦੇ ਗਲੇ ਲੱਗਦੇ ਨਜ਼ਰ ਆਏ ਜੇਹ-ਤੈਮੂਰ

ਤਿੰਨੋਂ ਕਾਸ਼ੀ ਵਿਸ਼ਵਨਾਥ ਮੰਦਰ ਦੇ ਦਰਸ਼ਨ ਅਤੇ ਗੰਗਾ ਆਰਤੀ ਕਰਦੇ ਦਿਖਾਈ ਦੇ ਰਹੇ ਹਨ। ਤਸਵੀਰਾਂ ਸਾਂਝੀਆਂ ਕਰਦੇ ਹੋਏ ਕੰਗਨਾ ਨੇ ਲਿਖਿਆ ‘ਹਰ ਹਰ ਮਹਾਦੇਵ... ਟੀਮ ਧਾਕੜ ਦੇ ਨਾਲ ਕਾਸ਼ੀ ਵਿਸ਼ਵਨਾਥ ਜੀ ਦੇ ਦਰਸ਼ਨ ਅਤੇ ਗੰਗਾ ਦੀ ਆਰਤੀ... 20 ਮਈ ਨੂੰ ਫ਼ਿਲਮ ਰਿਲੀਜ਼ ਹੋ ਰਹੀ ਹੈ।’ ਪ੍ਰਸ਼ੰਸਕ ਤਸਵੀਰਾਂ ਨੂੰ ਪਸੰਦ ਕਰ ਰਹੇ ਹਨ।

PunjabKesari

ਇਹ ਵੀ ਪੜ੍ਹੋ: ਕਾਨਸ ਫ਼ਿਲਮ ਫ਼ੈਸਟੀਵਲ ’ਚ ਤਮੰਨਾ ਭਾਟੀਆ ਨੇ ਬਾਡੀ ਹਗਿੰਗ ਮੋਨੋਕ੍ਰੋਮ ਗਾਊਨ ’ਚ ਬਿਖੇਰੇ ਹੁਸਨ ਦੇ ਜਲਵੇ

ਦੱਸ ਦੇਈਏ ਇਸ ਤੋਂ ਪਹਿਲਾਂ ਕੰਗਨਾ ਰਣੌਤ ਨੇ ‘ਧਾਕੜ’ ਦੇ ਨਿਰਮਾਤਾ ਅਤੇ ਉਨ੍ਹਾਂ ਦੀ ਪਤਨੀ ਨਾਲ ਤਿਰੂਪਤੀ ਬਾਲਾਜੀ ਦੇ ਦਰਸ਼ਨ ਵੀ ਕੀਤੇ ਸੀ। ਜਿਸ ਦੀਆਂ ਤਸਵੀਰਾਂ ਵੀ ਸੋਸ਼ਲ ਮੀਡੀਆ ’ਤੇ ਸਾਹਮਣੇ ਆਈਆਂ ਸਨ। ‘ਧਾਕੜ’ 20 ਮਈ ਨੂੰ ਸਿਨੇਮਾਘਰਾਂ ’ਚ ਰਿਲੀਜ਼ ਹੋਣ ਵਾਲੀ ਹੈ। ਇਸ ਤੋਂ ਇਲਾਵਾ ਅਦਾਕਾਰਾ ‘ਤੇਜਸ’, ‘ਮਣੀਕਰਣਿਕਾ ਰਿਟਰਨਜ਼’ ਅਤੇ ‘ਟਿਕੂ ਵੈੱਡਸ ਸ਼ੇਰੂ’ ’ਚ ਵੀ ਨਜ਼ਰ ਆਵੇਗੀ।

PunjabKesari


Anuradha

Content Editor

Related News