‘ਕੋਡ ਨੇਮ ਤਿਰੰਗਾ’ ਦਾ ਟੀਜ਼ਰ ਰਿਲੀਜ਼, ਹੱਥ ’ਚ ਬੰਦੂਕ ਲੈ ਕੇ ਦਮਦਾਰ ਕਿਰਦਾਰ ਨਿਭਾਵੇਗੀ ਪਰਿਣੀਤੀ ਚੋਪੜਾ

Thursday, Sep 22, 2022 - 02:49 PM (IST)

‘ਕੋਡ ਨੇਮ ਤਿਰੰਗਾ’ ਦਾ ਟੀਜ਼ਰ ਰਿਲੀਜ਼, ਹੱਥ ’ਚ ਬੰਦੂਕ ਲੈ ਕੇ ਦਮਦਾਰ ਕਿਰਦਾਰ ਨਿਭਾਵੇਗੀ ਪਰਿਣੀਤੀ ਚੋਪੜਾ

ਬਾਲੀਵੁੱਡ ਡੈਸਕ- ਪੰਜਾਬੀ ਫ਼ਿਲਮ ਇੰਡਸਟਰੀ ਦੇ ਹਾਰਡੀ ਸੰਧੂ ਅਤੇ ਬਾਲੀਵੁੱਡ ਇੰਡਸਟਰੀ ਦੀ ਪਰਿਣੀਤੀ ਚੋਪੜਾ ਫ਼ਿਲਮ ‘ਕੋਡ ਨੇਮ ਤਿਰੰਗਾ’ ਲੈ ਕੇ ਆ ਰਹੇ ਹਨ। ਹਾਲ ਹੀ ’ਚ ਫ਼ਿਲਮ ‘ਕੋਡ ਨੇਮ ਤਿਰੰਗਾ’ ਦਾ ਟੀਜ਼ਰ ਰਿਲੀਜ਼ ਹੋਇਆ ਹੈ। ਇਸ ’ਚ ਅਦਾਕਾਰਾ ਪਰਿਣੀਤੀ ਦਾ ਅਜਿਹਾ ਅੰਦਾਜ਼ ਦੇਖਣ ਨੂੰ ਮਿਲ ਰਿਹਾ ਹੈ, ਜੋ ਪਹਿਲਾਂ ਨਹੀਂ ਦੇਖਿਆ ਗਿਆ। 

ਇਹ ਵੀ ਪੜ੍ਹੋ : ਜਾਹਨਵੀ ਦੀ ਰਵਾਇਤੀ ਲੁੱਕ ਨੇ ਜਿੱਤਿਆ ਪ੍ਰਸ਼ੰਸਕਾਂ ਦਾ ਦਿਲ, ਗਲੈਮਰਸ ਅੰਦਾਜ਼ ’ਚ ਦਿੱਤੇ ਪੋਜ਼

ਟੀਜ਼ਰ ’ਚ ਗਾਇਕ-ਅਦਾਕਾਰ ਹਾਰਡੀ ਸੰਧੂ ਮਨਮੋਹਕ ਅੰਦਾਜ਼ ’ਚ ਨਜ਼ਰ ਆ ਰਹੇ ਹਨ। ਚਿਹਰੇ ’ਤੇ ਮੁਸਕਰਾਹਟ ਨਾਲ ਹਾਰਡੀ ਸੰਧੂ ਦੀ ਇਕ ਝਲਕ ਪ੍ਰਸ਼ੰਸਕਾਂ ਦਾ ਦਿਲ ਜਿੱਤ ਰਹੀ ਹੈ। ਇਸ ਦੇ ਨਾਲ ਹੀ ਟੀਜ਼ਰ ’ਚ ਤੁਸੀਂ ਦੇਖ ਸਕਦੇ ਹੋ ਕਿ ਪਰਿਣੀਤੀ ਦਾ ਹੱਥ ’ਚ ਬੰਦੂਕ ਲੈ ਕੇ ਗੋਲੀਆਂ ਦੀ ਬਰਸਾਤ ਕਰਨ ਦਾ ਅੰਦਾਜ਼ ਨਜ਼ਰ ਆ ਰਿਹਾ ਹੈ। ਜ਼ਖਮੀ ਹਾਲਤ ’ਚ ਵੀ ਉਸ ਦੇ ਚਿਹਰੇ ’ਤੇ ਲੜਨ ਦੀ ਤਾਕਤ ਅਤੇ ਹਿੰਮਤ ਝਲਕਦੀ ਨਜ਼ਰ ਆ ਰਹੀ ਹੈ। 

ਇਹ ਵੀ ਪੜ੍ਹੋ : ਕਰੀਨਾ ਕਪੂਰ ਦੀ ਜਨਮਦਿਨ ਪਾਰਟੀ ’ਚ ਮਲਾਇਕਾ ਅਰੋੜਾ ਨੇ ਹੌਟਨੈੱਸ ਦਾ ਲਗਾਇਆ ਤੜਕਾ (ਦੇਖੋ ਤਸਵੀਰਾਂ)

45 ਸੈਕਿੰਡ ਦੇ ਇਸ ਟੀਜ਼ਰ ’ਚ ਹਾਰਡੀ ਅਤੇ ਪਰਿਣੀਤੀ ਬਿਲਕੁਲ ਵੱਖਰੇ ਅੰਦਾਜ਼ ’ਚ ਨਜ਼ਰ ਆ ਰਹੇ ਹਨ। ਫ਼ਿਲਮ ’ਚ ਪਰਿਣੀਤੀ ਚੋਪੜਾ ਰਾਅ ਏਜੰਟ ਦਾ ਕਿਰਦਾਰ ਨਿਭਾਉਦੀ ਹੋਈ ਨਜ਼ਰ ਆ ਰਹੀ ਹੈ। ਫ਼ਿਲਮ ਦਾ ਨਿਰਦੇਸ਼ਨ ਰਿਭੂ ਦਾਸਗੁਪਤਾ,ਭੂਸ਼ਣ ਕੁਮਾਰ ਅਤੇ ਕ੍ਰਿਸ਼ਨ ਕੁਮਾਰ ਨੇ ਕੀਤਾ ਹੈ। 

ਫ਼ਿਲਮ ’ਚ ਪਰਿਣੀਤੀ-ਹਾਰਡੀ ਤੋਂ ਇਲਾਵਾ ਸ਼ਰਦ ਕੇਲਕਰ, ਦਿਵਯੇਂਦੂ ਭੱਟਾਚਾਰੀਆ, ਸ਼ਿਸ਼ਿਰ ਸ਼ਰਮਾ, ਸਬਿਆਸਾਚੀ ਚੱਕਰਵਰਤੀ ਵਰਗੇ ਦਿੱਗਜ ਕਲਾਕਾਰ ਵੀ ਨਜ਼ਰ ਆਉਣਗੇ। ਇਸ ਦੇ ਨਾਲ ਹੀ ਇਹ ਫ਼ਿਲਮ ‘ਕੋਡ ਨੇਮ ਤਿਰੰਗਾ’ 14 ਅਕਤੂਬਰ ਨੂੰ ਸਿਨੇਮਾਘਰਾਂ ’ਚ ਰਿਲੀਜ਼ ਹੋਵੇਗੀ।
 


author

Shivani Bassan

Content Editor

Related News