ਵਾਣੀ ਕਪੂਰ ਅਤੇ ਫਵਾਦ ਖਾਨ ਸਟਾਰਰ ਫਿਲਮ ''ਅਬੀਰ ਗੁਲਾਲ'' ਦਾ ਟੀਜ਼ਰ ਰਿਲੀਜ਼
Tuesday, Apr 01, 2025 - 05:20 PM (IST)

ਮੁੰਬਈ (ਏਜੰਸੀ)- ਬਾਲੀਵੁੱਡ ਅਦਾਕਾਰਾ ਵਾਣੀ ਕਪੂਰ ਅਤੇ ਪਾਕਿਸਤਾਨੀ ਫਿਲਮ ਅਭਿਨੇਤਾ ਫਵਾਦ ਖਾਨ ਸਟਾਰਰ ਫਿਲਮ 'ਅਬੀਰ ਗੁਲਾਲ' ਦਾ ਟੀਜ਼ਰ ਰਿਲੀਜ਼ ਹੋ ਗਿਆ ਹੈ। ਫਵਾਦ ਖਾਨ ਲੰਬੇ ਸਮੇਂ ਬਾਅਦ ਬਾਲੀਵੁੱਡ 'ਚ ਵਾਪਸੀ ਕਰਨ ਲਈ ਤਿਆਰ ਹਨ। ਫਿਲਮ 'ਅਬੀਰ ਗੁਲਾਲ' 'ਚ ਵਾਣੀ ਕਪੂਰ ਨਾਲ ਫਵਾਦ ਖਾਨ ਨਜ਼ਰ ਆਉਣਗੇ। ਟੀਜ਼ਰ 'ਚ ਫਵਾਦ ਖਾਨ ਫਿਲਮ '1942: ਏ ਲਵ ਸਟੋਰੀ' ਦਾ ਗਾਣਾ 'ਕੁਛ ਨਾ ਕਹੋ' ਗੁਣਗੁਨਾਉਂਦੇ ਹੋਏ ਨਜ਼ਰ ਆ ਰਹੇ ਹਨ। ਟੀਜ਼ਰ 'ਚ ਦੋਵਾਂ ਦੀ ਜੋੜੀ ਕਾਫੀ ਪਿਆਰੀ ਲੱਗ ਰਹੀ ਹੈ। ਵਾਣੀ ਕਪੂਰ ਨੇ ਫਿਲਮ 'ਅਬੀਰ ਗੁਲਾਲ' ਦਾ ਟੀਜ਼ਰ ਵੀ ਆਪਣੇ ਸੋਸ਼ਲ ਮੀਡੀਆ 'ਤੇ ਪ੍ਰਸ਼ੰਸਕਾਂ ਨਾਲ ਸਾਂਝਾ ਕੀਤਾ ਹੈ।
ਇੰਸਟਾਗ੍ਰਾਮ 'ਤੇ ਟੀਜ਼ਰ ਸ਼ੇਅਰ ਕਰਦੇ ਹੋਏ ਵਾਣੀ ਕਪੂਰ ਨੇ ਕੈਪਸ਼ਨ 'ਚ ਲਿਖਿਆ, "ਇੰਤਜ਼ਾਰ ਖਤਮ ਹੋਇਆ! 'ਅਬੀਰ ਗੁਲਾਲ' ਅਤੇ ਫਵਾਦ ਖਾਨ ਦੇ ਨਾਲ ਪਿਆਰ ਵੱਡੇ ਪਰਦੇ 'ਤੇ ਵਾਪਸ ਆ ਰਿਹਾ ਹੈ। ਸ਼ਾਨਦਾਰ ਫਿਲਮ 9 ਮਈ ਨੂੰ ਸਿਨੇਮਾਘਰਾਂ 'ਚ ਰਿਲੀਜ਼ ਹੋਣ ਲਈ ਤਿਆਰ ਹੈ। ਆਰਤੀ ਐੱਸ ਬਾਗਦੀ ਦੁਆਰਾ ਨਿਰਦੇਸ਼ਿਤ ਫਿਲਮ 'ਅਬੀਰ ਗੁਲਾਲ' ਵਿੱਚ ਫਵਾਦ ਖਾਨ ਅਤੇ ਵਾਣੀ ਕਪੂਰ ਤੋਂ ਇਲਾਵਾ ਲੀਜ਼ਾ ਹੇਡਨ, ਰਿਧੀ ਡੋਗਰਾ, ਫਰੀਦਾ ਜਲਾਲ, ਸੋਨੀ ਰਾਜ਼ਦਾਨ, ਪਰਮੀਤ ਸੇਠੀ, ਰਾਹੁਲ ਵੋਰਾ, ਅੰਮ੍ਰਿਤ ਸੰਧੂ, ਸੁਜੋਏ ਡੇ ਅਤੇ ਦੇਵ ਅਗਰਵਾਲ ਸਮੇਤ ਕਈ ਕਲਾਕਾਰ ਅਹਿਮ ਭੂਮਿਕਾਵਾਂ ਵਿੱਚ ਨਜ਼ਰ ਆਉਣਗੇ।