ਸੰਜੇ ਦੱਤ ਦੀ ਫ਼ਿਲਮ ''ਆਖ਼ਰੀ ਸਵਾਲ'' ਦਾ ਦਮਦਾਰ ਟੀਜ਼ਰ ਰਿਲੀਜ਼, ਇਸ ਦਿਨ ਸਿਨੇਮਾਘਰਾਂ ''ਚ ਦੇਵੇਗੀ ਦਸਤਕ
Thursday, Apr 02, 2026 - 03:51 PM (IST)
ਮੁੰਬਈ (ਏਜੰਸੀ) : ਬਾਲੀਵੁੱਡ ਸਟਾਰ ਸੰਜੇ ਦੱਤ ਇਕ ਵਾਰ ਫਿਰ ਵੱਡੇ ਪਰਦੇ 'ਤੇ ਧਮਾਕਾ ਕਰਨ ਲਈ ਤਿਆਰ ਹਨ। ਉਨ੍ਹਾਂ ਦੀ ਆਉਣ ਵਾਲੀ ਫ਼ਿਲਮ 'ਆਖ਼ਰੀ ਸਵਾਲ' ਦਾ ਟੀਜ਼ਰ ਰਿਲੀਜ਼ ਹੋ ਗਿਆ ਹੈ, ਜਿਸ ਨੇ ਸੋਸ਼ਲ ਮੀਡੀਆ 'ਤੇ ਚਰਚਾ ਛੇੜ ਦਿੱਤੀ ਹੈ। ਨੈਸ਼ਨਲ ਐਵਾਰਡ ਜੇਤੂ ਨਿਰਦੇਸ਼ਕ ਅਭਿਜੀਤ ਮੋਹਨ ਵਾਰੰਗ ਦੇ ਨਿਰਦੇਸ਼ਨ ਹੇਠ ਬਣੀ ਇਹ ਫ਼ਿਲਮ ਦੇਸ਼ ਦੇ ਕਈ ਅਣਸੁਲਝੇ ਅਤੇ ਗੰਭੀਰ ਮੁੱਦਿਆਂ 'ਤੇ ਸਵਾਲ ਖੜ੍ਹੇ ਕਰਦੀ ਨਜ਼ਰ ਆ ਰਹੀ ਹੈ।
ਕੀ ਹੈ ਫ਼ਿਲਮ ਦੀ ਕਹਾਣੀ?
ਫ਼ਿਲਮ ਦੀ ਕਹਾਣੀ ਇਕ ਹੋਣਹਾਰ ਪਰ ਗੁਸੈਲ ਵਿਦਵਾਨ 'ਵਿੱਕੀ' ਦੇ ਆਲੇ-ਦੁਆਲੇ ਘੁੰਮਦੀ ਹੈ। ਜਦੋਂ ਵਿੱਕੀ ਦੀ ਥੀਸਿਸ ਰਿਜੈਕਟ ਹੋ ਜਾਂਦੀ ਹੈ, ਤਾਂ ਉਹ ਆਪਣੇ ਗੁਰੂ ਪ੍ਰੋਫੈਸਰ ਗੋਪਾਲ ਨਡਕਰਨੀ 'ਤੇ ਪੱਖਪਾਤ ਦਾ ਦੋਸ਼ ਲਗਾਉਂਦਾ ਹੈ। ਇਹ ਨਿੱਜੀ ਵਿਵਾਦ ਹੌਲੀ-ਹੌਲੀ ਰਾਸ਼ਟਰੀ ਟੈਲੀਵਿਜ਼ਨ ਦੀ ਬਹਿਸ ਦਾ ਰੂਪ ਧਾਰ ਲੈਂਦਾ ਹੈ।
ਮੁੱਖ ਕਲਾਕਾਰ ਅਤੇ ਨਿਰਮਾਣ
ਇਸ ਫਿਲਮ ਵਿੱਚ ਸੰਜੇ ਦੱਤ ਤੋਂ ਇਲਾਵਾ, ਅਮਿਤ ਸਾਧ, ਨਮਾਸ਼ੀ ਚੱਕਰਵਰਤੀ, ਸਮੀਰਾ ਰੈਡੀ, ਨੀਤੂ ਚੰਦਰ ਅਤੇ ਤ੍ਰਿਧਾ ਚੌਧਰੀ ਵਰਗੇ ਕਲਾਕਾਰ ਸ਼ਾਮਲ ਹੈ।" ਆਖਰੀ ਸਵਾਲ" ਦਾ ਨਿਰਮਾਣ ਨਿਖਿਲ ਨੰਦਾ ਦੁਆਰਾ ਕੀਤਾ ਗਿਆ ਹੈ, ਪੁਨੀਤ ਨੰਦਾ, ਡਾ. ਦੀਪਕ ਸਿੰਘ, ਗੌਰਵ ਦੂਬੇ ਅਤੇ ਉੱਜਵਲ ਆਨੰਦ ਇਸਦਾ ਸਹਿ-ਨਿਰਮਾਣ ਕਰ ਰਹੇ ਹਨ। ਫਿਲਮ ਦੀ ਕਹਾਣੀ, ਸਕ੍ਰੀਨਪਲੇ ਅਤੇ ਸੰਵਾਦ ਉਤਕਰਸ਼ ਨੈਥਾਨੀ ਦੁਆਰਾ ਲਿਖੇ ਗਏ ਹਨ। ਇਸਦਾ ਸੰਗੀਤ ਮੋਂਟੀ ਸ਼ਰਮਾ ਦੁਆਰਾ ਤਿਆਰ ਕੀਤਾ ਗਿਆ ਹੈ, ਅਤੇ ਬੋਲ ਕੁਮਾਰ ਵਿਸ਼ਵਾਸ ਦੁਆਰਾ ਲਿਖੇ ਗਏ ਹਨ। "ਆਖਰੀ ਸਵਾਲ" 8 ਮਈ, 2026 ਨੂੰ ਸਿਨੇਮਾਘਰਾਂ ਵਿੱਚ ਰਿਲੀਜ਼ ਹੋਣ ਲਈ ਤਿਆਰ ਹੈ।
