ਵਾਪਸ ਆਇਆ ਸੁਸ਼ਾਂਤ ਸਿੰਘ ਰਾਜਪੂਤ! ਉਹੀ ਅੱਖਾਂ, ਉਹੀ ਚਿਹਰਾ, ਦੇਖ ਲੋਕ ਹੋਏ ਹੈਰਾਨ

Tuesday, Aug 08, 2023 - 02:30 PM (IST)

ਵਾਪਸ ਆਇਆ ਸੁਸ਼ਾਂਤ ਸਿੰਘ ਰਾਜਪੂਤ! ਉਹੀ ਅੱਖਾਂ, ਉਹੀ ਚਿਹਰਾ, ਦੇਖ ਲੋਕ ਹੋਏ ਹੈਰਾਨ

ਮੁੰਬਈ (ਬਿਊਰੋ)– ਸੁਸ਼ਾਂਤ ਸਿੰਘ ਰਾਜਪੂਤ ਨੂੰ ਇਸ ਦੁਨੀਆ ਨੂੰ ਛੱਡੇ ਤਿੰਨ ਸਾਲ ਹੋ ਗਏ ਹਨ ਪਰ ਉਹ ਅੱਜ ਵੀ ਆਪਣੇ ਪ੍ਰਸ਼ੰਸਕਾਂ ਦੇ ਦਿਲਾਂ ’ਚ ਵਸੇ ਹੋਏ ਹਨ। ਪ੍ਰਸ਼ੰਸਕ ਸੁਸ਼ਾਂਤ ਸਿੰਘ ਰਾਜਪੂਤ ਨੂੰ ਨਹੀਂ ਭੁੱਲੇ ਹਨ ਤੇ ਅਜੇ ਤੱਕ ਆਪਣੇ ਅਦਾਕਾਰ ਦੀ ਮੌਤ ਦੇ ਸਦਮੇ ਤੋਂ ਉੱਭਰ ਨਹੀਂ ਸਕੇ ਹਨ। ਇਸ ਦੌਰਾਨ ਸੋਸ਼ਲ ਮੀਡੀਆ ’ਤੇ ਕੁਝ ਅਜਿਹਾ ਦੇਖਣ ਨੂੰ ਮਿਲਿਆ ਹੈ, ਜਿਸ ਨੂੰ ਦੇਖ ਕੇ ਲੋਕ ਹੈਰਾਨ ਹਨ।

ਦਰਅਸਲ ਸੁਸ਼ਾਂਤ ਸਿੰਘ ਰਾਜਪੂਤ ਵਰਗਾ ਦਿਖਣ ਵਾਲਾ ਨੌਜਵਾਨ ਸੋਸ਼ਲ ਮੀਡੀਆ ’ਤੇ ਮਸ਼ਹੂਰ ਹੋ ਗਿਆ ਹੈ। ਬਿਲਕੁਲ ਸੁਸ਼ਾਂਤ ਵਰਗੀਆਂ ਅੱਖਾਂ ਤੇ ਚਿਹਰਾ ਦੇਖ ਕੇ ਲੋਕ ਹੈਰਾਨ ਰਹਿ ਗਏ। ਨੌਜਵਾਨ ਦਾ ਨਾਂ ਅਯਾਨ ਦੱਸਿਆ ਜਾ ਰਿਹਾ ਹੈ। ਹਾਲਾਂਕਿ ਸੁਸ਼ਾਂਤ ਦੇ ਪ੍ਰਸ਼ੰਸਕ ਅਯਾਨ ਨੂੰ ਦੇਖ ਕੇ ਨਾਰਾਜ਼ ਹਨ ਤੇ ਕਈਆਂ ਨੇ ਉਸ ’ਤੇ ਆਪਣੀ ਨਾਰਾਜ਼ਗੀ ਵੀ ਜ਼ਾਹਿਰ ਕੀਤੀ ਹੈ।

ਇਹ ਖ਼ਬਰ ਵੀ ਪੜ੍ਹੋ : ਬਾਦਸ਼ਾਹ ਨੇ ਨਵੇਂ ਗੀਤ ‘Gone Girl’ ’ਚ ਹਨੀ ਸਿੰਘ ਨੂੰ ਕੀਤਾ ਟਰੋਲ (ਵੀਡੀਓ)

ਕੀ ਹੈ ਸਾਰਾ ਮਾਮਲਾ?
ਅਯਾਨ ਇੰਸਟਾਗ੍ਰਾਮ ’ਤੇ ਕਾਫੀ ਐਕਟਿਵ ਹੈ ਤੇ ਉਸ ਨੇ AI ਦੀ ਮਦਦ ਨਾਲ ਸੁਸ਼ਾਂਤ ਸਿੰਘ ਰਾਜਪੂਤ ਦਾ ਲੁੱਕ ਬਣਾਇਆ ਹੈ। ਇੰਸਟਾਗ੍ਰਾਮ ’ਤੇ ਉਸ ਦੇ ਕਰੀਬ ਡੇਢ ਲੱਖ ਫਾਲੋਅਰਜ਼ ਹਨ। ਉਹ ਅਕਸਰ ਸੁਸ਼ਾਂਤ ਸਿੰਘ ਰਾਜਪੂਤ ਦੀਆਂ ਵੀਡੀਓਜ਼ ਤੇ ਰੀਲਜ਼ ਸ਼ੇਅਰ ਕਰਦਾ ਰਹਿੰਦਾ ਹੈ। ਹਾਲ ਹੀ ’ਚ ਸ਼ੇਅਰ ਕੀਤੀ ਗਈ ਵੀਡੀਓ ’ਚ ਉਹ ਬਿਲਕੁਲ ਸੁਸ਼ਾਂਤ ਵਾਂਗ ਨਜ਼ਰ ਆ ਰਿਹਾ ਹੈ। ਇਸ ਦੇ ਨਾਲ ਹੀ ਸੁਸ਼ਾਂਤ ਦੇ ਪ੍ਰਸ਼ੰਸਕਾਂ ਨੇ ਆਪਣੀ ਨਾਰਾਜ਼ਗੀ ਜਤਾਉਂਦਿਆਂ ਕਿਹਾ ਕਿ ਉਨ੍ਹਾਂ ਨੂੰ ਸ਼ਰਮ ਆਉਣੀ ਚਾਹੀਦੀ ਹੈ, ਲੋਕ ਪਬਲੀਸਿਟੀ ਲੈਣ ਲਈ ਕੀ ਕਰਦੇ ਹਨ।

ਛੋਟੇ ਪਰਦੇ ਤੋਂ ਅਦਾਕਾਰੀ ਦੀ ਦੁਨੀਆ ’ਚ ਕਦਮ ਰੱਖਣ ਵਾਲੇ ਸੁਸ਼ਾਂਤ ਸਿੰਘ ਰਾਜਪੂਤ ਨੇ ਜਲਦ ਹੀ ਲੋਕਾਂ ਦੇ ਦਿਲਾਂ ’ਚ ਆਪਣੀ ਥਾਂ ਬਣਾ ਲਈ ਹੈ। ਟੀ. ਵੀ. ਦੇ ਮਸ਼ਹੂਰ ਸੀਰੀਅਲ ‘ਪਵਿੱਤਰ ਰਿਸ਼ਤਾ’ ਨਾਲ ਘਰ-ਘਰ ’ਚ ਨਾਮ ਬਣਨ ਤੋਂ ਬਾਅਦ ਸੁਸ਼ਾਂਤ ਨੇ ਸਾਲ 2013 ’ਚ ਫ਼ਿਲਮ ‘ਕਾਈ ਪੋ ਚੇ’ ਨਾਲ ਬਾਲੀਵੁੱਡ ’ਚ ਡੈਬਿਊ ਕੀਤਾ ਸੀ। ਇਸ ਤੋਂ ਬਾਅਦ ਸੁਸ਼ਾਂਤ ਸਿੰਘ ਰਾਜਪੂਤ ਨੇ ‘ਸ਼ੁੱਧ ਦੇਸੀ ਰੋਮਾਂਸ’, ‘ਪੀਕੇ’, ‘ਡਿਟੈਕਟਿਵ ਬਿਓਮਕੇਸ਼ ਬਖਸ਼ੀ’, ‘ਐੱਮ. ਐੱਸ. ਧੋਨੀ : ਦਿ ਅਨਟੋਲਡ ਸਟੋਰੀ’ ਵਰਗੀਆਂ ਬਿਹਤਰੀਨ ਫ਼ਿਲਮਾਂ ’ਚ ਕੰਮ ਕਰਕੇ ਸਾਰਿਆਂ ਨੂੰ ਆਪਣਾ ਫੈਨ ਬਣਾ ਲਿਆ। ਅਦਾਕਾਰ ਦੀ ਆਖਰੀ ਫ਼ਿਲਮ ‘ਦਿਲ ਬੇਚਾਰਾ’ ਸੀ, ਜੋ ਉਸ ਦੀ ਮੌਤ ਤੋਂ ਬਾਅਦ ਰਿਲੀਜ਼ ਹੋਈ ਸੀ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8

ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।


author

Rahul Singh

Content Editor

Related News