ਹਾਲੀਵੁੱਡ ਬਿਲਬੋਰਡ ਕੰਪਨੀ ਨੇ ਹਟਾਇਆ ਸੁਸ਼ਾਂਤ ਸਿੰਘ ਰਾਜਪੂਤ ਦਾ ਨਿਆਂ ਵਾਲਾ ਪੋਸਟਰ

9/5/2020 3:30:43 PM

ਮੁੰਬਈ (ਬਿਊਰੋ) — ਬਾਲੀਵੁੱਡ ਅਦਾਕਾਰ ਸੁਸ਼ਾਂਤ ਸਿੰਘ ਰਾਜਪੂਤ ਨੂੰ ਨਿਆਂ ਦਿਵਾਉਣ ਲਈ ਪੂਰੀ ਦੁਨੀਆ ਇਕੱਠੀ ਹੋ ਗਈ ਹੈ। ਇਹ ਲੜਾਈ ਹੁਣ ਸਿਰਫ਼ ਹਿੰਦੁਸਤਾਨ ਤੱਕ ਹੀ ਸੀਮਿਤ ਨਹੀਂ ਹੈ ਪਰ ਹਾਲ ਹੀ 'ਚ ਇੱਕ ਹਾਲੀਵੁੱਡ ਬਿਲਬੋਰਡ ਕੰਪਨੀ ਨੇ ਸੁਸ਼ਾਂਤ ਦਾ ਨਿਆਂ ਵਾਲਾ ਪੋਸਟਰ ਹਟਾਉਣ ਦਾ ਫ਼ੈਸਲਾ ਕੀਤਾ ਹੈ। ਹੁਣ ਇਹ ਗੱਲ ਸੁਸ਼ਾਂਤ ਦੀ ਭੈਣ ਸ਼ਵੇਤਾ ਸਿੰਘ ਕੀਰਤੀ ਨੂੰ ਰਾਸ ਨਹੀਂ ਆ ਰਹੀ ਹੈ।

ਸੁਸ਼ਾਂਤ ਦੀ ਭੈਣ ਨੂੰ ਆਇਆ ਗੁੱਸਾ
ਸ਼ਵੇਤਾ ਨੇ ਸੋਸ਼ਲ ਮੀਡੀਆ 'ਤੇ ਇਸ ਫ਼ੈਸਲੇ ਖ਼ਿਲਾਫ਼ ਗੁੱਸਾ ਜਾਹਿਰ ਕੀਤਾ ਹੈ। ਸ਼ਵੇਤਾ ਨੇ ਇਸ ਨੂੰ ਇੱਕ ਪੇਡ. ਪੀ. ਆਰ. ਦੱਸਿਆ ਹੈ। ਉਸ ਨੇ ਟਵੀਟ ਕਰਦਿਆਂ ਲਿਖਿਆ, 'ਲੱਗਦਾ ਹੈ ਪੇਡ. ਪੀ. ਆਰ. ਸਾਰੀਆਂ ਥਾਵਾਂ 'ਤੇ ਪਹੁੰਚ ਗਿਆ ਹੈ। ਹਾਲੀਵੁੱਡ ਬਿਲਬੋਰਡ ਕੰਪਨੀ ਨੇ ਦੱਸਿਆ ਹੈ ਕਿ ਹੁਣ ਉਹ ਸੁਸ਼ਾਂਤ ਵਾਲਾ ਬਿਲਬੋਰਡ ਨਹੀਂ ਰੱਖੇਗੀ। ਉਸ ਬਿਲਬੋਰਡ ਦੇ ਜਰੀਏ ਸਿਰਫ਼ ਸੁਸ਼ਾਂਤ ਲਈ ਨਿਆਂ ਦੀ ਮੰਗ ਕੀਤੀ ਜਾ ਰਹੀ ਸੀ।'

ਬੀਤੇ ਕੁਝ ਸਮੇਂ ਤੋਂ ਸੁਸ਼ਾਂਤ ਦੇ ਪਰਿਵਾਰ ਵਲੋਂ ਲਗਾਤਾਰ ਇਹੀ ਕਿਹਾ ਜਾ ਰਿਹਾ ਹੈ ਕਿ ਨਿਆਂ ਦੀ ਲੜਾਈ ਨੂੰ ਕਮਜ਼ੋਰ ਕੀਤਾ ਜਾ ਰਿਹਾ ਹੈ। ਸ਼ਵੇਤਾ ਦਾ ਇਹ ਨਵਾਂ ਟਵੀਟ ਵੀ ਇਸੇ ਵੱਲ ਇਸ਼ਾਰਾ ਕਰ ਰਿਹਾ ਹੈ।

ਦੱਸ ਦਈਏ ਕਿ ਸੁਸ਼ਾਂਤ ਨੂੰ ਨਿਆਂ ਦਿਵਾਉਣ ਲਈ ਸ਼ਵੇਤਾ ਨੇ ਸੋਸ਼ਲ ਮੀਡੀਆ 'ਤੇ ਇੱਕ ਵੱਡੀ ਮੁਹਿੰਮ ਸ਼ੁਰੂ ਕੀਤੀ ਹੈ। ਕਦੇ ਉਹ ਗਲੋਬਲ ਪ੍ਰੇਯਰ ਦਾ ਆਯੋਜਨ ਕਰ ਰਹੀ ਹੈ ਅਤੇ ਕਦੇ #JusticeForSushantSinghRajputt ਵਰਗੇ ਹੈਸ਼ਟੈਗ ਦੇ ਜਰੀਏ ਸਮਰਥਨ ਕਰ ਰਹੀ ਹੈ। ਉਸ ਦੀਆਂ ਇਹ ਕੋਸ਼ਿਸ਼ਾਂ ਸਫ਼ਲ ਵੀ ਹੋ ਰਹੀਆਂ ਹਨ ਪਰ ਕੁਝ ਥਾਵਾਂ 'ਤੇ ਜਦੋਂ ਉਸ ਨਿਆਂ ਨੂੰ ਕਮਜ਼ੋਰ ਕਰਨ ਦੀ ਕੋਸ਼ਿਸ਼ ਹੋ ਰਹੀ ਹੈ ਤਾਂ ਸ਼ਵੇਤਾ ਦਾ ਗੁੱਸਾ ਹੋਣਾ ਵੀ ਲਾਜ਼ਮੀ ਹੋ ਜਾਂਦਾ ਹੈ।


sunita

Content Editor sunita