ਯੋ ਯੋ ਹਨੀ ਸਿੰਘ ਨਾਲ ਪਹਿਲੀ ਵਾਰ ਨਜ਼ਰ ਆਵੇਗੀ ਸੁਨੰਦਾ ਸ਼ਰਮਾ

Sunday, Jan 12, 2025 - 04:14 PM (IST)

ਯੋ ਯੋ ਹਨੀ ਸਿੰਘ ਨਾਲ ਪਹਿਲੀ ਵਾਰ ਨਜ਼ਰ ਆਵੇਗੀ ਸੁਨੰਦਾ ਸ਼ਰਮਾ

ਜਲੰਧਰ- ਪੰਜਾਬੀ ਸੰਗ਼ੀਤ ਖੇਤਰ ਦੇ ਚਰਚਿਤ ਅਤੇ ਸਫ਼ਲ ਚਿਹਰਿਆਂ ਵਜੋਂ ਆਪਣਾ ਸ਼ੁਮਾਰ ਕਰਵਾਉਣ 'ਚ ਸਫ਼ਲ ਰਹੇ ਯੋ ਯੋ ਹਨੀ ਸਿੰਘ ਅਤੇ ਸੁਨੰਦਾ ਸ਼ਰਮਾ ਪਹਿਲੀ ਵਾਰ ਇਕੱਠੇ ਨਜ਼ਰ ਆਉਣਗੇ। ਇਹ ਟ੍ਰੈਕ ਜਲਦ ਹੀ ਵੱਖ-ਵੱਖ ਸੰਗ਼ੀਤਕ ਪਲੇਟਫ਼ਾਰਮ 'ਤੇ ਜਾਰੀ ਕੀਤਾ ਜਾਵੇਗਾ। ਫਿਲਹਾਲ, ਇਸ ਟ੍ਰੈਕ ਦੇ ਨਾਮ ਅਤੇ ਰਿਲੀਜ਼ ਤਾਰੀਖ਼ ਬਾਰੇ ਕੋਈ ਖੁਲਾਸਾ ਨਹੀਂ ਕੀਤਾ ਗਿਆ ਹੈ। ਹਨੀ ਸਿੰਘ ਵੱਲੋ ਇੱਕ ਪੋਸਟ ਸ਼ੇਅਰ ਕੀਤੀ ਗਈ ਹੈ, ਜਿਸ 'ਚ ਉਨ੍ਹਾਂ ਨਾਲ ਸੁਨੰਦਾ ਸ਼ਰਮਾ ਨਜ਼ਰ ਆ ਰਹੀ ਹੈ। ਇਸ ਪੋਸਟ ਤੋਂ ਅੰਦਾਜ਼ਾ ਲਗਾਇਆ ਜਾ ਸਕਦਾ ਹੈ ਕਿ ਹਨੀ ਸਿੰਘ ਅਤੇ ਸੁਨੰਦਾ ਸ਼ਰਮਾ ਜਲਦ ਹੀ ਇਕੱਠੇ ਨਜ਼ਰ ਆ ਸਕਦੇ ਹਨ। ਇਸ ਗਾਣੇ ਦਾ ਸੰਗ਼ੀਤ ਸੰਯੋਜਨ ਹਨੀ ਸਿੰਘ ਵੱਲੋਂ ਕੀਤਾ ਜਾ ਰਿਹਾ ਹੈ।

PunjabKesari

ਉਨ੍ਹਾਂ ਦੀ ਸੰਗ਼ੀਤਕ ਟੀਮ ਅਨੁਸਾਰ, ਦੇਸੀ ਅਤੇ ਵਿਦੇਸ਼ੀ ਸੰਗ਼ੀਤਕ ਸੁਮੇਲਤਾ ਦਾ ਇਜ਼ਹਾਰ ਕਰਵਾਉਂਦੇ ਇਸ ਟ੍ਰੈਕ ਦਾ ਮਿਊਜ਼ਿਕ ਵੀਡੀਓ ਬੇਹੱਦ ਮਨਮੋਹਕ ਬਣਾਇਆ ਜਾ ਰਿਹਾ ਹੈ, ਜਿਸ ਨੂੰ ਬਹੁਤ ਹੀ ਵਿਸ਼ਾਲ ਕੈਨਵਸ ਅਧੀਨ ਫਿਲਮਾਂਇਆ ਜਾ ਰਿਹਾ ਹੈ। ਪੰਜਾਬ ਤੋਂ ਲੈ ਕੇ ਦੁਨੀਆਂ-ਭਰ ਵਿੱਚ ਆਪਣੀ ਪਹਿਚਾਣ ਬਣਾਉਣ 'ਚ ਕਾਮਯਾਬ ਰਹੇ ਹਨੀ ਸਿੰਘ ਅਤੇ ਸੁਨੰਦਾ ਸ਼ਰਮਾ ਅਪਣੇ ਇਸ ਪਹਿਲੇ ਗੀਤ ਨੂੰ ਲੈ ਕੇ ਕਾਫ਼ੀ ਉਤਸ਼ਾਹਿਤ ਨਜ਼ਰ ਆ ਰਹੇ ਹਨ।

PunjabKesari

ਇਸ ਸਬੰਧੀ ਅਪਣੀ ਖੁਸ਼ੀ ਪ੍ਰਗਟ ਕਰਦੇ ਹੋਏ ਉਨ੍ਹਾਂ ਨੇ ਆਪਣੇ ਅਧਿਕਾਰਿਤ ਸੋਸ਼ਲ ਮੀਡੀਆਂ ਪਲੇਟਫਾਰਮ ਇੰਸਟਾਗ੍ਰਾਮ 'ਤੇ ਇੱਕ ਪੋਸਟ ਵੀ ਸ਼ੇਅਰ ਕੀਤੀ ਹੈ। ਮੁੰਬਈ ਸਟੂਡਿਓਜ਼ ਵਿੱਚ ਸੰਗ਼ੀਤਬਧਤਾ ਦੇ ਆਖ਼ਰੀ ਸ਼ੈਸ਼ਨਜ 'ਚ ਪੁੱਜ ਚੁੱਕੇ ਇਸ ਗਾਣੇ ਦੇ ਲੁੱਕ ਅਤੇ ਹੋਰ ਅਹਿਮ ਪਹਿਲੂਆ ਦਾ ਖੁਲਾਸਾ ਵੀ ਜਲਦ ਹੀ ਕੀਤਾ ਜਾਵੇਗਾ।

PunjabKesari

ਉਨ੍ਹਾਂ ਦੇ ਹਿੱਟ ਗੀਤਾਂ ਦੀ ਲਿਸਟ 'ਚ ਬਰਾਊਨ ਰੰਗ, ਲਵ ਡੋਸ, ਰਾਣੀ ਤੂੰ ਮੈਂ ਰਾਜਾ, ਦੇਸੀ ਕਲਾਕਾਰ, ਲੂੰਗੀ ਡਾਂਸ, ਦਿਲ ਚੋਰੀ, ਆਓ ਰਾਜਾ, ਛੋਟੇ-ਛੋਟੇ ਪੈਗ, ਯਾਰ ਨਾ ਮਿਲੇ, ਕੇਅਰ ਨੀਂ ਕਰਦਾ, ਮੱਖਣਾ ਆਦਿ ਸ਼ਾਮਲ ਹਨ।
 


author

Priyanka

Content Editor

Related News