ਅਦਾਕਾਰਾ ਨਿਆ ਸ਼ਰਮਾ ਖਿਲਾਫ ਸੰਮੰਨ ਜਾਰੀ, ਭਰਜਾਈ ਨੇ ਕਰਵਾਈ ਸ਼ਿਕਾਇਤ ਦਰਜ

Thursday, Aug 22, 2024 - 12:13 PM (IST)

ਅਦਾਕਾਰਾ ਨਿਆ ਸ਼ਰਮਾ ਖਿਲਾਫ ਸੰਮੰਨ ਜਾਰੀ, ਭਰਜਾਈ ਨੇ ਕਰਵਾਈ ਸ਼ਿਕਾਇਤ ਦਰਜ

ਨਵੀਂ ਦਿੱਲੀ- ਦਿੱਲੀ ਦੀ ਅਦਾਲਤ ਨੇ ਘਰੇਲੂ ਹਿੰਸਾ ਮਾਮਲੇ 'ਚ ਮਸ਼ਹੂਰ ਟੀ.ਵੀ. ਅਦਾਕਾਰਾ ਨਿਆ ਸ਼ਰਮਾ ਨੂੰ ਸੰਮਨ ਜਾਰੀ ਕੀਤਾ ਹੈ। ਉਸ ਦੀ ਭਰਜਾਈ ਨੇ ਨਿਆ ਸ਼ਰਮਾ, ਉਸ ਦੇ ਭਰਾ ਅਤੇ ਮਾਂ ਦੇ ਖਿਲਾਫ ਘਰੇਲੂ ਹਿੰਸਾ ਦੀ ਸ਼ਿਕਾਇਤ ਦਰਜ ਕਰਵਾਈ ਹੈ ਅਤੇ ਇਸ 'ਚ ਬਹੁਤ ਗੰਭੀਰ ਦੋਸ਼ ਹਨ। ਸ਼ਿਕਾਇਤ 'ਚ ਭਰਜਾਈ ਨੇ ਨਿਆ ਸ਼ਰਮਾ ਦੇ ਨਾਲ-ਨਾਲ ਉਸ ਦੀ ਮਾਂ ਅਤੇ ਪਤੀ 'ਤੇ ਕੁੱਟਮਾਰ ਕਰਨ ਦਾ ਦੋਸ਼ ਲਗਾਇਆ ਹੈ।ਅਦਾਕਾਰਾ ਦੀ ਭਰਜਾਈ ਵੱਲੋਂ ਦਰਜ ਕਰਵਾਈ ਸ਼ਿਕਾਇਤ ਅਨੁਸਾਰ ਨਿਆ ਨੇ ਭਰਾ ਅਤੇ ਮਾਂ ਨਾਲ ਮਿਲ ਕੇ ਉਸ ਨੂੰ ਸਰੀਰਕ, ਮਾਨਸਿਕ ਅਤੇ ਭਾਵਨਾਤਮਕ ਤੌਰ 'ਤੇ ਤੰਗ ਪ੍ਰੇਸ਼ਾਨ ਕੀਤਾ ਹੈ। ਅਦਾਲਤ ਦਾ ਕਹਿਣਾ ਹੈ ਕਿ ਪ੍ਰਤੀਵਾਦੀ ਨੰਬਰ 2 ਅਤੇ ਨੰਬਰ 3 'ਤੇ ਪਹਿਲੀ ਨਜ਼ਰੇ ਦੋਸ਼ ਹਨ। ਨਿਆ ਸ਼ਰਮਾ ਅਤੇ ਉਸ ਦੀ ਮਾਂ ਨੂੰ ਮੁੰਬਈ ਪੁਲਸ ਦੁਆਰਾ ਨੋਟਿਸ ਜਾਰੀ ਕੀਤਾ ਗਿਆ ਹੈ। ਇਸ ਮਾਮਲੇ 'ਚ ਅਜੇ ਹੋਰ ਜਾਣਕਾਰੀ ਸਾਹਮਣੇ ਆਉਣੀ ਬਾਕੀ ਹੈ।

PunjabKesari

ਨਿਆ ਸ਼ਰਮਾ ਦੇ ਭਰਾ ਵਿਨੈ ਸ਼ਰਮਾ ਦਾ ਵਿਆਹ ਫਰਵਰੀ 2022 'ਚ ਹੋਇਆ ਸੀ। ਵਿਆਹ ਦਿੱਲੀ 'ਚ ਹੋਇਆ ਅਤੇ ਫਿਰ ਅਦਾਕਾਰਾ ਨੇ ਸੋਸ਼ਲ ਮੀਡੀਆ 'ਤੇ ਭਰਾ ਅਤੇ ਭਰਜਾਈ ਦੇ ਵਿਆਹ ਦੀਆਂ ਖੂਬਸੂਰਤ ਤਸਵੀਰਾਂ ਅਤੇ ਵੀਡੀਓਜ਼ ਸ਼ੇਅਰ ਕੀਤੀਆਂ। ਜਦੋਂ ਨਿਆ ਸ਼ਰਮਾ 14 ਸਾਲ ਦੀ ਸੀ ਤਾਂ ਉਸ ਦੇ ਪਿਤਾ ਦਾ ਦਿਹਾਂਤ ਹੋ ਗਿਆ ਸੀ। ਇਸ ਬਾਰੇ ਉਨ੍ਹਾਂ ਨੇ ਡਾਂਸ ਰਿਐਲਿਟੀ ਸ਼ੋਅ 'ਝਲਕ ਦਿਖਲਾ ਜਾ' 'ਚ ਦੱਸਿਆ ਸੀ।

ਇਹ ਖ਼ਬਰ ਵੀ ਪੜ੍ਹੋ -ਸਾਰਥੀ ਕੇ ਦੀ ਹਾਲਤ 'ਚ ਹੋਇਆ ਸੁਧਾਰ, ਗਾਇਕ ਨੇ ਗਾਇਆ ਆਪਣਾ ਆਲ ਟਾਈਮ ਫੇਵਰੇਟ ਗਾਣਾ

ਨਿਆ ਨੇ ਦੱਸਿਆ ਕਿ ਉਹ ਅਤੇ ਪਰਿਵਾਰ ਕਈ ਸਾਲਾਂ ਤੱਕ ਸੰਘਰਸ਼ ਕਰਦੇ ਰਹੇ। ਭਰਾ ਨੂੰ ਛੋਟੀ ਉਮਰ ਤੋਂ ਹੀ ਕੰਮ ਕਰਨਾ ਪਿਆ ਤਾਂ ਜੋ ਉਹ ਪਰਿਵਾਰ ਦਾ ਗੁਜ਼ਾਰਾ ਚਲਾ ਸਕੇ। ਨਿਆ ਮੁਤਾਬਕ ਉਸ ਦੀ ਮਾਂ ਨੇ ਵੀ ਉਸ ਲਈ ਕਾਫੀ ਕੁਰਬਾਨੀਆਂ ਕੀਤੀਆਂ ਸਨ। ਇਸ ਲਈ ਉਸ ਨੂੰ ਕੋਈ ਫਰਕ ਨਹੀਂ ਪੈਂਦਾ ਕਿ ਲੋਕ ਕੀ ਕਹਿੰਦੇ ਹਨ। ਨਿਆ ਨੇ ਦੱਸਿਆ ਕਿ ਉਸ ਦੀ ਮਾਂ ਉਸ ਨੂੰ ਅਤੇ ਉਸ ਦੇ ਭਰਾ ਦਾ ਪਾਲਣ ਪੋਸ਼ਣ ਕਰਨ ਲਈ ਆਪਣੇ ਸਾਰੇ ਰਿਸ਼ਤੇਦਾਰਾਂ ਨੂੰ ਦਿੱਲੀ ਛੱਡ ਆਈ ਸੀ।

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8

ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।


author

Priyanka

Content Editor

Related News