ਸੰਘਰਸ਼ ਦੇ ਦਿਨਾਂ ''ਚ ਰਾਜਪਾਲ ਯਾਦਵ ਕੋਲ ਨਹੀਂ ਸਨ ਟ੍ਰੈਵਲ ਲਈ ਪੈਸੇ, ਕਿਹਾ-ਆਰਥਿਕ ਤੰਗੀ ''ਚ ਲੋਕਾਂ ਨੇ ਦਿੱਤਾ ਸਾਥ
Sunday, Jul 18, 2021 - 02:13 PM (IST)
ਮੁੰਬਈ : ਬਾਲੀਵੁੱਡ ਦੇ ਦਿੱਗਜ ਅਦਾਕਾਰ ਰਾਜਪਾਲ ਯਾਦਵ ਮਸ਼ਹੂਰ ਕਲਾਕਾਰਾਂ ’ਚੋਂ ਇਕ ਹਨ। ਉਨ੍ਹਾਂ ਨੇ ਆਪਣੇ ਸ਼ਾਨਦਾਰ ਕਾਮੇਡੀ ਕਿਰਦਾਰਾਂ ਨਾਲ ਹਮੇਸ਼ਾ ਦਰਸ਼ਕਾਂ ਦਾ ਦਿਲ ਜਿੱਤਿਆ ਹੈ ਪਰ ਇਸ ਸਮਾਂ ਅਜਿਹਾ ਆਇਆ ਜਦੋਂ ਰਾਜਪਾਲ ਯਾਦਵ ਨੂੰ ਆਪਣੀ ਜ਼ਿੰਦਗੀ ਦੇ ਮੁਸ਼ਕਲ ਦੌਰ ’ਚੋਂ ਲੰਘਣਾ ਪਿਆ ਸੀ। ਇੰਨਾ ਹੀ ਨਹੀਂ ਸਾਲ 2018 ’ਚ ਉਨ੍ਹਾਂ ਨੂੰ 5 ਕਰੋੜ ਰੁਪਏ ਦਾ ਲੋਨ ਨਾ ਦੇ ਪਾਉਣ ਕਾਰਨ ਜੇਲ੍ਹ ਵੀ ਜਾਣਾ ਪਿਆ ਸੀ।
ਹੁਣ ਆਪਣੀ ਜ਼ਿੰਦਗੀ ਦੇ ਬੁਰੇ ਦਿਨਾਂ ਨੂੰ ਰਾਜਪਾਲ ਯਾਦਵ ਨੇ ਯਾਦ ਕੀਤਾ ਹੈ। ਨਾਲ ਹੀ ਦੱਸਿਆ ਹੈ ਕਿ ਉਸ ਆਰਥਿਕ ਸੰਕਟ ਸਮੇਂ ਉਨ੍ਹਾਂ ਦਾ ਬਾਲੀਵੁੱਡ ਦੇ ਕਈ ਸਿਤਾਰਿਆਂ ਨੇ ਸਾਥ ਦਿੱਤਾ ਸੀ। ਰਾਜਪਾਲ ਯਾਦਵ ਨੇ ਹਾਲ ਹੀ ’ਚ ਸਿਧਾਰਥ ਕੰਨਨ ਨਾਲ ਗੱਲਬਾਤ ਕੀਤੀ। ਅਜਿਹੇ ’ਚ ਉਨ੍ਹਾਂ ਨੇ ਆਪਣੀ ਜ਼ਿੰਦਗੀ ਦੇ ਉਨ੍ਹਾਂ ਬੁਰੇ ਦਿਨਾਂ ਨੂੰ ਯਾਦ ਕੀਤਾ ਜਦੋਂ ਉਨ੍ਹਾਂ ਕੋਲ ਪਬਲਿਕ ਟ੍ਰਾਂਸਪੋਰਟ ਦਾ ਕਿਰਾਇਆ ਤਕ ਦੇਣ ਦੇ ਪੈਸੇ ਨਹੀਂ ਸਨ ਪਰ ਫਿਲਮ ਇੰਡਸਟਰੀ ’ਚ ਮੌਜੂਦ ਉਨ੍ਹਾਂ ਦੇ ਕਰੀਬੀਆਂ ਨੇ ਉਨ੍ਹਾਂ ਦਾ ਬਹੁਤ ਸਾਥ ਦਿੱਤਾ।
ਰਾਜਪਾਲ ਯਾਦਵ ਨੇ ਕਿਹਾ, ‘ਮੈਨੂੰ ਲੱਗਦਾ ਹੈ ਕਿ ਹਰ ਕਿਸੇ ਨੂੰ ਦੂਸਰਿਆਂ ਲਈ ਆਪਣੇ ਦਰਵਾਜ਼ੇ ਖੁੱਲ੍ਹੇ ਰੱਖਣੇ ਚਾਹੀਦੇ ਹਨ... ਜੇਕਰ ਲੋਕ ਮੇਰੀ ਮਦਦ ਨਾ ਕਰਦੇ ਤਾਂ ਮੈਂ ਇਥੇ ਕਿਵੇਂ ਹੁੰਦਾ? ਪੂਰੀ ਦੁਨੀਆ ਮੇਰੇ ਨਾਲ ਸੀ, ਮੈਨੂੰ ਖੁਦ ਦੇ ਚੱਲਦੇ ਰਹਿਣ ’ਤੇ ਵਿਸ਼ਵਾਸ ਸੀ, ਮੈਨੂੰ ਪਤਾ ਸੀ ਕਿ ਮੈਨੂੰ ਹਰ ਤਰ੍ਹਾਂ ਦਾ ਸਮਰਥਨ ਚਾਹੀਦਾ ਸੀ, ਜੋ ਮੈਨੂੰ ਮਿਲਿਆ।’ ਇੰਨਾ ਹੀ ਨਹੀਂ ਰਾਜਪਾਲ ਯਾਦਵ ਨੇ ਮੁੰਬਈ ’ਚ ਆਪਣੇ ਸੰਘਰਸ਼ ਦੇ ਸ਼ੁਰੂਆਤੀ ਦਿਨਾਂ ਨੂੰ ਵੀ ਯਾਦ ਕੀਤਾ ਹੈ।
ਉਨ੍ਹਾਂ ਨੇ ਅੱਗੇ ਕਿਹਾ, ‘ਜਦੋਂ ਤੁਸੀਂ ਮੁੰਬਈ ਆਉਂਦੇ ਹੋ ਤਾਂ ਇਹ ਇਕ ਅਣਜਾਣ ਤੇ ਨਵਾਂ ਸ਼ਹਿਰ ਲੱਗਦਾ ਹੈ। ਜਿਥੋਂ ਤੁਹਾਨੂੰ ਬੋਰੀਵਲੀ ਜਾਣ ਲਈ ਦੂਸਰਿਆਂ ਦੇ ਨਾਲ ਇਕ ਆਟੋ ਸ਼ੇਅਰ ਕਰਨਾ ਪੈਂਦਾ ਹੈ। ਫਿਰ ਜਦੋਂ ਤੁਹਾਡੇ ਕੋਲ ਆਟੋ ਦੇ ਪੈਸੇ ਨਹੀਂ ਹੁੰਦੇ ਤਾਂ ਤੁਸੀਂ ਜੁਹੂ, ਲੋਖੰਡਵਾਲਾ, ਆਦਰਸ਼ ਨਗਰ, ਗੋਰੇਗਾਓਂ ਜਾਂਦੇ ਹੋ। ਕਦੇ-ਕਦੇ ਬਾਂਦਰਾ ਵੀ, ਆਪਣੀ ਤਸਵੀਰ ਆਪਣੇ ਨਾਲ ਲੈ ਕੇ, ਕੁਝ ਸਫਲਤਾ ਦੀ ਤਲਾਸ਼ ’ਚ। ਜੇਕਰ ਜ਼ਿੰਦਗੀ ਮੁਸ਼ਕਿਲ ਲੱਗਦੀ ਹੈ, ਤਾਂ ਮਕਸਦ ਆਸਾਨ ਹੋ ਜਾਂਦਾ ਹੈ। ਜ਼ਿੰਦਗੀ ਆਸਾਨ ਲੱਗਦੀ ਹੈ ਤਾਂ ਮਕਸਦ ਮੁਸ਼ਕਿਲ ਹੋ ਜਾਂਦਾ ਹੈ।’
ਰਾਜਪਾਲ ਯਾਦਵ ਦੇ ਇਸ ਬਿਆਨ ਦੀ ਕਾਫੀ ਚਰਚਾ ਹੋ ਰਹੀ ਹੈ। ਤੁਹਾਨੂੰ ਦੱਸ ਦੇਈਏ ਕਿ ਉਹ ਜਲਦ ਹੀ ਫਿਲਮ 'ਹੰਗਾਮਾ 2' ’ਚ ਨਜ਼ਰ ਆਉਣ ਵਾਲੇ ਹਨ। ਇਸ ਫਿਲਮ ’ਚ ਰਾਜਪਾਲ ਯਾਦਵ ਇਕ ਵਾਰ ਫਿਰ ਤੋਂ ਦਰਸ਼ਕਾਂ ਨੂੰ ਆਪਣੀ ਕਾਮੇਡੀ ਕਿਰਦਾਰ ਨਾਲ ਹਸਾਉਂਦੇ ਹੋਏ ਦਿਖਾਈ ਦੇਣਗੇ। 'ਹੰਗਾਮਾ 2' ’ਚ ਰਾਜਪਾਲ ਯਾਦਵ ਤੋਂ ਇਲਾਵਾ ਸ਼ਿਲਪਾ ਸ਼ੈਟੀ ਅਤੇ ਪਰੇਸ਼ ਰਾਵਲ ਵੀ ਮੁਖ ਭੂਮਿਕਾ ’ਚ ਨਜ਼ਰ ਆਉਣਗੇ। ਸ਼ਿਲਪਾ ਸ਼ੈਟੀ ਇਸ ਫਿਲਮ ’ਚ ਲੰਬੇ ਸਮੇਂ ਬਾਅਦ ਕਮਬੈਕ ਕਰ ਰਹੀ ਹੈ।