SS ਰਾਜਾਮੌਲੀ ਨੇ ਲਾਂਚ ਕੀਤਾ ‘ਰਾਓ ਬਹਾਦੁਰ’ ਦਾ ਟੀਜ਼ਰ

Tuesday, Aug 19, 2025 - 09:27 AM (IST)

SS ਰਾਜਾਮੌਲੀ ਨੇ ਲਾਂਚ ਕੀਤਾ ‘ਰਾਓ ਬਹਾਦੁਰ’ ਦਾ ਟੀਜ਼ਰ

ਮੁੰਬਈ- ਮਹੇਸ਼ ਬਾਬੂ ਪ੍ਰੈਜੇਂਟਸ, ਵੈਂਂਕਟੇਸ਼ ਮਹਾ ਦੀ ਫਿਲਮ ‘ਰਾਓ ਬਹਾਦੁਰ’ ਦਾ ਲੰਬੇ ਸਮੇਂ ਤੋਂ ਉਡੀਕਿਆ ਜਾ ਰਿਹਾ ਟੀਜ਼ਰ ਹੁਣ ਰਿਲੀਜ਼ ਹੋ ਗਿਆ ਹੈ। ਇਸ ਵਿਚ ਸੱਤਿਅਦੇਵ ਨਜ਼ਰ ਆ ਰਹੇ ਹਨ ਅਤੇ ਇਹ ਟੀਜ਼ਰ ਪੈਨ-ਇੰਡੀਆ ਫਿਲਮਾਂ ਲਈ ਇਕ ਨਵਾਂ ਰਿਕਾਰਡ ਬਣਾ ਰਿਹਾ ਹੈ। ਪਹਿਲੇ ਲੁੱਕ ਵਿਚ ਜਿੱਥੇ ਸੱਤਿਅਦੇਵ ਦਾ ਸ਼ਾਨਦਾਰ ਬਦਲਾ ਹੋਇਆ ਅੰਦਾਜ਼ ਦਿਸਿਆ ਸੀ, ਉੱਥੇ ਹੀ, ਟੀਜ਼ਰ ਸਾਨੂੰ ਇਕ ਵੱਡੀ ਅਤੇ ਵੱਖਰੀ ਦੁਨੀਆ ਵਿਚ ਲੈ ਜਾਂਦਾ ਹੈ।

ਇਹ ਟੀਜ਼ਰ ਅਨੋਖੇ ਸਟਾਈਲ ਅਤੇ ਸ਼ਾਨਦਾਰ ਵਿਜ਼ੂਅਲਸ ਨਾਲ ਸਭ ਨੂੰ ਆਕਰਸ਼ਿਤ ਕਰ ਰਿਹਾ ਹੈ। ਹੁਣ ਦਰਸ਼ਕਾਂ ਦਾ ਜੋਸ਼ ਹੋਰ ਵੀ ਵੱਧ ਗਿਆ ਹੈ ਕਿਉਂਕਿ ‘ਰਾਓ ਬਹਾਦੁਰ’ ਸਹੀ ਵਿਚ ਇਕ ਵੱਖਰੀ ਅਤੇ ਜ਼ਬਰਦਸਤ ਪੈਨ-ਇੰਡੀਆ ਫਿਲਮ ਬਣਨ ਵਾਲੀ ਹੈ। ‘ਰਾਓ ਬਹਾਦੁਰ’ ਦਾ ਟੀਜ਼ਰ ਸਾਨੂੰ ਇਕ ਰਹੱਸਮਈ ਦੁਨੀਆ ਵਿਚ ਲੈ ਜਾਂਦਾ ਹੈ, ਜਿੱਥੇ ਸਸਪੈਂਸ ਅਤੇ ਰੋਮਾਂਚ ਨਾਲ ਭਰੀ ਕਹਾਣੀਆਂ ਲੁਕੀਆਂ ਹੋਈਆਂ ਹਨ। ਇਸ ਵਿਚ ਇਕ ਵੱਖ ਹੀ ਯੂਨੀਵਰਸ ਦਿਖਾਇਆ ਗਿਆ ਹੈ, ਜਿਸ ਵਿਚ ਢੇਰਾਂ ਕਹਾਣੀਆਂ ਅੱਗੇ ਖੁੱਲ੍ਹਣ ਦੀ ਉਡੀਕ ਕਰ ਰਹੀਆਂ ਹਨ। ‘ਰਾਓ ਬਹਾਦੁਰ’ ਦੀ ਰਿਲੀਜ਼ 2026, ਗਰਮੀਆਂ ਵਿਚ ਹੋਵੇਗੀ।


author

cherry

Content Editor

Related News