‘ਬ੍ਰਹਮਾਸਤਰ’ ’ਚ ਸ਼ਾਹਰੁਖ ਖ਼ਾਨ ਦੇ ਦੀਵਾਨੇ ਹੋਏ ਪ੍ਰਸ਼ੰਸਕ, ਕੀਤੀ ਵੱਖਰੀ ਫ਼ਿਲਮ ਬਣਾਉਣ ਦੀ ਮੰਗ

Tuesday, Sep 13, 2022 - 01:53 PM (IST)

‘ਬ੍ਰਹਮਾਸਤਰ’ ’ਚ ਸ਼ਾਹਰੁਖ ਖ਼ਾਨ ਦੇ ਦੀਵਾਨੇ ਹੋਏ ਪ੍ਰਸ਼ੰਸਕ, ਕੀਤੀ ਵੱਖਰੀ ਫ਼ਿਲਮ ਬਣਾਉਣ ਦੀ ਮੰਗ

ਮੁੰਬਈ (ਬਿਊਰੋ)– ‘ਬ੍ਰਹਮਾਸਤਰ’ 2022 ਦੀ ਸਭ ਤੋਂ ਵੱਡੀ ਫ਼ਿਲਮ ਬਣ ਗਈ ਹੈ। ਰਣਬੀਰ ਕਪੂਰ ਤੇ ਆਲੀਆ ਭੱਟ ਦੀ ਫ਼ਿਲਮ ਨੇ ਰਿਲੀਜ਼ ਦੇ ਨਾਲ ਹੀ ਬਾਕਸ ਆਫਿਸ ’ਤੇ ਤਹਿਲਕਾ ਮਚਾ ਦਿੱਤਾ ਹੈ। ‘ਬ੍ਰਹਮਾਸਤਰ’ ਮੋਟੀ ਕਮਾਈ ਕਰਦਿਆਂ ਤੂਫ਼ਾਨੀ ਰਫ਼ਤਾਰ ਨਾਲ ਅੱਗੇ ਵੱਧ ਰਹੀ ਹੈ। ਬਾਈਕਾਟ ਟਰੈਂਡ ਤੋਂ ਬਾਅਦ ਵੀ ਰਣਬੀਰ-ਆਲੀਆ ਦੀ ਫ਼ਿਲਮ ਨੇ ਝੰਡੇ ਗੱਡ ਦਿੱਤੇ ਹਨ।

ਅਯਾਨ ਮੁਖਰਜੀ ਨੇ ਬਾਲੀਵੁੱਡ ਨੂੰ ‘ਬ੍ਰਹਮਾਸਤਰ’ ਦਾ ਤੋਹਫ਼ਾ ਦੇ ਕੇ ਬਾਕਸ ਆਫਿਸ ਦੇ ਸੋਕੇ ਨੂੰ ਖ਼ਤਮ ਕਰ ਦਿੱਤਾ ਹੈ। ‘ਬ੍ਰਹਮਾਸਤਰ’ ’ਚ ਹਰ ਇਕ ਕਿਰਦਾਰ ਨੂੰ ਦਰਸ਼ਕ ਬੇਸ਼ੁਮਾਰ ਪਿਆਰ ਦੇ ਰਹੇ ਹਨ। ਸਾਰਿਆਂ ਨੇ ਫ਼ਿਲਮ ’ਚ ਆਪਣੀ ਸ਼ਾਨਦਾਰ ਅਦਾਕਾਰੀ ਨਾਲ ਦਰਸ਼ਕਾਂ ਨੂੰ ਇੰਪ੍ਰੈੱਸ ਕਰ ਦਿੱਤਾ ਹੈ। ਰਣਬੀਰ ਤੇ ਆਲੀਆ ਸਮੇਤ ਫ਼ਿਲਮ ਦੇ ਹਰ ਕਿਰਦਾਰ ਨੇ ਪ੍ਰਸ਼ੰਸਕਾਂ ਦੇ ਦਿਲਾਂ ’ਤੇ ਅਜਿਹੀ ਛਾਪ ਛੱਡੀ ਹੈ ਕਿ ਫ਼ਿਲਮ ਦਾ ਖੁਮਾਰ ਲੋਕਾਂ ਦੇ ਸਿਰ ਚੜ੍ਹ ਕੇ ਬੋਲ ਰਿਹਾ ਹੈ।

‘ਬ੍ਰਹਮਾਸਤਰ’ ਦੇ ਲੀਡ ਸਟਾਰ ਭਾਵੇਂ ਹੀ ਰਣਬੀਰ ਤੇ ਆਲੀਆ ਹਨ ਪਰ ਫ਼ਿਲਮ ’ਚ ਸ਼ਾਹਰੁਖ ਖ਼ਾਨ ਦਾ ਕੈਮੀਓ ਪ੍ਰਸ਼ੰਸਕਾਂ ਨੂੰ ਦੀਵਾਨਾ ਬਣਾ ਰਿਹਾ ਹੈ। ਫ਼ਿਲਮ ’ਚ ਸ਼ਾਹਰੁਖ ਦਾ ਕਿਰਦਾਰ ਭਾਵੇਂ ਛੋਟਾ ਹੈ ਪਰ ਉਨ੍ਹਾਂ ਨੇ ਇਸ ਕਿਰਦਾਰ ’ਚ ਆਪਣੀ ਦਮਦਾਰ ਅਦਾਕਾਰੀ ਨਾਲ ਜਾਨ ਪਾ ਦਿੱਤੀ ਹੈ। ਇਸ ’ਚ ਉਹ ਇਕ ਸਾਇੰਸਦਾਨ ਬਣੇ ਹਨ ਤੇ ਉਨ੍ਹਾਂ ਕੋਲ ਵਾਨਰ ਅਸਤਰ ਦੀ ਸ਼ਕਤੀ ਹੈ।

ਇਹ ਖ਼ਬਰ ਵੀ ਪੜ੍ਹੋ : ‘ਬ੍ਰਹਮਾਸਤਰ’ ਦੀ ਖੁੱਲ੍ਹੀ ਪੋਲ, ਖਾਲੀ ਪਏ ਸਿਨੇਮਾਘਰ, ਫਿਰ ਕਿਥੋਂ ਹੋ ਰਹੀ ਕਰੋੜਾਂ ਦੀ ਕਮਾਈ?

ਲੰਮੇ ਸਮੇਂ ਬਾਅਦ ਸ਼ਾਹਰੁਖ ਨੂੰ ਸਕ੍ਰੀਨ ’ਤੇ ਦੇਖ ਕੇ ਪ੍ਰਸ਼ੰਸਕ ਪਾਗਲ ਹੋ ਰਹੇ ਹਨ। ਪ੍ਰਸ਼ੰਸਕਾਂ ਦੀ ਦੀਵਾਨਗੀ ਦਾ ਅੰਦਾਜ਼ਾ ਇਸ ਗੱਲ ਤੋਂ ਲਗਾਇਆ ਜਾ ਸਕਦਾ ਹੈ ਕਿ ਉਨ੍ਹਾਂ ਨੇ ਸੋਸ਼ਲ ਮੀਡੀਆ ’ਤੇ ਇਕ ਮੁਹਿੰਮ ਸ਼ੁਰੂ ਕਰ ਦਿੱਤੀ ਹੈ। ਪ੍ਰਸ਼ੰਸਕ ‘ਬ੍ਰਹਮਾਸਤਰ’ ’ਚ ਸਿਰਫ ਸ਼ਾਹਰੁਖ ਦੇ ਕਿਰਦਾਰ ’ਤੇ ਬਣੀ ਇਕ ਸਪਿਨ-ਆਫ ਫ਼ਿਲਮ ਦੀ ਮੰਗ ਕਰ ਰਹੇ ਹਨ। ਯਾਨੀ ਉਹ ਚਾਹੁੰਦੇ ਹਨ ਕਿ ‘ਬ੍ਰਹਮਾਸਤਰ’ ਦੇ ਕਿਰਦਾਰ ’ਤੇ ਹੀ ਇਕ ਪੂਰੀ ਫ਼ਿਲਮ ਬਣੇ।

ਗਿਰੀਸ਼ ਚੌਹਾਨ ਨੇ ਆਪਣੇ ਇਕ ਟਵੀਟ ਰਾਹੀਂ ਦੱਸਿਆ ਕਿ ਸ਼ਾਹਰੁਖ ਖ਼ਾਨ ਦੇ ਪ੍ਰਸ਼ੰਸਕਾਂ ਨੇ change.org ’ਤੇ ਫੁਲ ਅਸਤਰਵਰਸ ਫ਼ਿਲਮ ਦੀ ਮੰਗ ਕਰਦਿਆਂ ਇਕ ਆਨਲਾਈਨ ਪਟੀਸ਼ਨ ਸ਼ੁਰੂ ਕੀਤੀ ਹੈ। ਉਨ੍ਹਾਂ ਲਿਖਿਆ, ‘‘ਹੈਰਾਨੀਜਨਕ, ਪ੍ਰਸ਼ੰਸਕਾਂ ਨੇ ਫੁਲ ਅਸਤਰਵਰਸ ਫ਼ਿਲਮ ਲਈ ਪਟੀਸ਼ਨ ਸ਼ੁਰੂ ਕੀਤੀ ਹੈ। ਇਕ ਫੈਨ ਦੇ ਤੌਰ ’ਤੇ ਮੈਂ ਵੀ ਸਾਈਨ ਕੀਤੀ ਹੈ ਤੇ ਸਾਰੇ ਸ਼ਾਹਰੁਖ ਖ਼ਾਨ ਦੇ ਪ੍ਰਸ਼ੰਸਕਾਂ ਨੂੰ ਅਪੀਲ ਹੈ ਕਿ ਉਹ ਵੀ ਅਪੀਲ ਕਰਨ।’’

ਸ਼ਾਹਰੁਖ ਖ਼ਾਨ ਦੇ ਪ੍ਰਸ਼ੰਸਕ ਪਟੀਸ਼ਨ ’ਚ ਮੰਗ ਕਰ ਰਹੇ ਹਨ ਕਿ ‘ਬ੍ਰਹਮਾਸਤਰ’ ’ਚ ਸ਼ਾਹਰੁਖ ਖ਼ਾਨ ਦੇ ਕਿਰਦਾਰ ਮੋਹਨ ਭਾਰਗਵ ਦਾ ਇਕ ਸਪਿਨ ਆਫ ਬਣਨਾ ਚਾਹੀਦਾ ਹੈ, ਜਿਸ ’ਚ ਸਿਰਫ ਸ਼ਾਹਰੁਖ ਨੂੰ ਹੀ ਕਾਸਟ ਕੀਤਾ ਜਾਵੇ। ‘ਬ੍ਰਹਮਾਸਤਰ’ ’ਚ ਸ਼ਾਹਰੁਖ ਦੇ ਕਿਰਦਾਰ ਦਾ ਨਾਂ ਮੋਹਨ ਭਾਰਗਵ ਹੈ। 20 ਮਿੰਟ ਦੇ ਕੈਮੀਓ ’ਚ ਸ਼ਾਹਰੁਖ ਨੇ ਲੋਕਾਂ ਦੇ ਦਿਲਾਂ ਨੂੰ ਛੂਹ ਲਿਆ ਹੈ। ਪ੍ਰਸ਼ੰਸਕਾਂ ਦੀ ਮੰਗ ਹੈ ਕਿ ਉਨ੍ਹਾਂ ਨੂੰ ਸਿਰਫ ਸ਼ਾਹਰੁਖ ਖ਼ਾਨ ’ਤੇ ਆਧਾਰਿਤ ਸਪਿਨ ਆਫ ਚਾਹੀਦੀ ਹੈ।

ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।


author

Rahul Singh

Content Editor

Related News