ਰੈੱਡ ਕਾਰਪਟ ''ਤੇ ਛਾਈ ਸ਼੍ਰੀਦੇਵੀ ਦੀ ਲਾਡਲੀ ਜਾਹਨਵੀ ਕਪੂਰ, ਦੇਖੋ ਖੂਬਸੂਰਤ ਤਸਵੀਰਾਂ

Friday, Apr 01, 2022 - 11:15 AM (IST)

ਰੈੱਡ ਕਾਰਪਟ ''ਤੇ ਛਾਈ ਸ਼੍ਰੀਦੇਵੀ ਦੀ ਲਾਡਲੀ ਜਾਹਨਵੀ ਕਪੂਰ, ਦੇਖੋ ਖੂਬਸੂਰਤ ਤਸਵੀਰਾਂ

ਮੁੰਬਈ- ਸਵ. ਅਦਾਕਾਰਾ ਸ਼੍ਰੀਦੇਵੀ ਦੀ ਵੱਡੀ ਧੀ ਜਾਹਨਵੀ ਕਪੂਰ ਨੇ ਫਿਲਮ 'ਧੜਕ' ਨਾਲ ਬਾਲੀਵੁੱਡ 'ਚ ਕਦਮ ਰੱਖਿਆ ਹੈ। ਕੁਝ ਸਾਲਾਂ 'ਚ ਜਾਹਨਵੀ ਬੀ-ਟਾਊਨ ਦੀਆਂ ਸਭ ਤੋਂ ਮਸ਼ਹੂਰ ਅਭਿਨੇਤਰੀਆਂ 'ਚੋਂ ਇਕ ਬਣ ਗਈ। ਐਕਟਿੰਗ ਹੀ ਨਹੀਂ ਜਾਹਨਵੀ ਨੇ ਲੁੱਕ ਦੇ ਚੱਲਦੇ ਵੀ ਲੋਕਾਂ ਦਾ ਦਿਲ ਜਿੱਤਿਆ।

PunjabKesari
ਸੋਸ਼ਲ ਮੀਡੀਆ 'ਤੇ ਆਪਣੀਆਂ ਤਸਵੀਰਾਂ ਅਤੇ ਵੀਡੀਓਜ਼ ਨਾਲ ਧਮਾਲ ਮਚਾਏ ਰੱਖਦੀ ਹੈ। ਹਾਲ ਹੀ 'ਚ ਜਾਹਨਵੀ Grazia Millenial Awards 2022 ਦੇ ਰੈੱਡ ਕਾਰਪੇਟ 'ਤੇ ਪਹੁੰਚੀ ਜਿਥੇ ਉਨ੍ਹਾਂ ਦੀ ਗਲੈਮ-ਅਪ ਲੁੱਕ ਦੇਖ ਲੋਕਾਂ ਦੇ ਹੋਸ਼ ਉੱਡ ਗਏ।

PunjabKesari
ਲੁੱਕ ਦੀ ਗੱਲ ਕਰੀਏ ਤਾਂ ਜਾਹਨਵੀ ਸਿਲਵਰ ਅਤੇ ਗੋਲਡਨ ਸ਼ਿਮੀ ਬਾਡੀਕਾਨ 'ਚ ਕਹਿਰ ਢਾਹ ਰਹੀ ਹੈ। ਇਸ ਗਾਊਨ 'ਚ ਉਹ ਆਪਣੀ ਪਰਫੈਕਟ ਫਿਗਰ ਫਲਾਂਟ ਕਰ ਰਹੀ ਹੈ। 'ਗੁੰਜਨ ਸਕਸੈਨਾ' ਅਦਾਕਾਰਾ ਨੇ ਆਪਣਾ ਵਾਲਾਂ ਨੂੰ ਇਕ ਸਲੀਕ ਹਾਈ ਪੋਨੀਟੇਲ 'ਚ ਸਟਾਈਲ ਕੀਤਾ।  

PunjabKesari
ਉਨ੍ਹਾਂ ਨੇ ਆਪਣੀ ਲੁੱਕ ਦੇ ਨਾਲ ਕੋਈ ਅਕਸੈੱਸਰੀਜ਼ ਨਹੀਂ ਪਾਈ ਸੀ। ਇਸ ਤੋਂ ਇਲਾਵਾ ਸਮੋਕੀ ਅੱਖਾਂ ਦੇ ਨਾਲ ਉਨ੍ਹਾਂ ਦੇ ਗਲੈਮਰਸ ਨਿਊਡ ਮੇਕਅਪ ਲੁੱਕ ਉਨ੍ਹਾਂ ਦੀ ਪੂਰੀ ਲੁੱਕ ਨੂੰ ਚਾਰ-ਚੰਦ ਲਗਾ ਰਿਹਾ ਸੀ। ਜਾਹਨਵੀ ਨੇ ਮੀਡੀਆ ਦੇ ਸਾਹਮਣੇ ਕੁਝ ਪੋਜ਼ ਦਿੱਤੇ। ਪ੍ਰਸ਼ੰਸਕ ਉਨ੍ਹਾਂ ਦੀਆਂ ਇਨ੍ਹਾਂ ਤਸਵੀਰਾਂ ਨੂੰ ਕਾਫੀ ਪਸੰਦ ਕਰ ਰਹੇ ਹਨ।

PunjabKesari
ਕੰਮ ਦੀ ਗੱਲ ਕਰੀਏ ਤਾਂ ਜਾਹਨਵੀ 'ਗੁੱਡ ਲਕ ਜੈਰੀ', ਮਿਸਟਰ ਐਂਡ ਮਿਸੇਜ ਮਾਹੀ', 'ਦੋਸਤਾਨਾ 2' ਅਤੇ 'ਬਵਾਲ' ਵਰਗੀਆਂ ਫਿਲਮਾਂ 'ਚ ਕੰਮ ਕਰ ਰਹੀ ਹੈ।

PunjabKesari


author

Aarti dhillon

Content Editor

Related News