''ਸਪਾਈਡਰ ਮੈਨ : ਨੋ ਵੇ ਹੋਮ'' ਦੇ ਲੀਕ ਹੋਣ ਕਾਰਨ ਮੇਕਰਸ ਨੇ ਲਿਆ ਵੱਡਾ ਫ਼ੈਸਲਾ

03/14/2022 1:26:14 PM

ਮੁੰਬਈ (ਬਿਊਰੋ) : ਲੱਖਾਂ ਲੋਕ ਹਾਲੀਵੁੱਡ ਦੇ ਸੁਪਰਹੀਰੋ ਸਪਾਈਡਰਮੈਨ ਨੂੰ ਪਸੰਦ ਕਰਦੇ ਹਨ। 'ਸਪਾਈਡਰ ਮੈਨ' ਦੇ ਫੈਨ ਬੱਚਿਆਂ ਤੋਂ ਲੈ ਕੇ ਵੱਡਿਆਂ ਤੱਕ ਹਨ। ਕੁਝ ਸਮਾਂ ਪਹਿਲਾਂ ਰਿਲੀਜ਼ ਹੋਈ 'ਸਪਾਈਡਰ ਮੈਨ: ਨੋ ਵੇ ਹੋਮ' 'ਚ ਟੌਮ ਹੌਲੈਂਡ ਅਤੇ ਜ਼ੇਂਦਿਆ ਨੇ ਆਪਣੀ ਪਛਾਣ ਬਣਾਈ ਹੈ। ਇਹ ਫ਼ਿਲਮ ਕੁਝ ਸਮਾਂ ਪਹਿਲਾਂ ਹੀ ਸਿਨੇਮਾਘਰਾਂ 'ਚ ਰਿਲੀਜ਼ ਹੋਈ ਸੀ ਅਤੇ ਭਾਰਤ 'ਚ ਵੀ ਇਹ ਫ਼ਿਲਮ ਕਾਫ਼ੀ ਕਮਾਈ ਕੀਤੀ ਸੀ। ਸਿਨੇਮਾਘਰਾਂ ਤੋਂ ਬਾਅਦ ਪ੍ਰਸ਼ੰਸਕ ਫ਼ਿਲਮ ਦੀ ਓਟੀਟੀ ਰਿਲੀਜ਼ਿੰਗ ਦੀ ਬੇਸਬਰੀ ਨਾਲ ਉਡੀਕ ਕਰ ਰਹੇ ਸਨ, ਜੋ ਕਈ ਮਹੀਨਿਆਂ ਤੋਂ ਪੂਰੀ ਨਹੀਂ ਹੋ ਸਕੀ। ਇਸ ਦੇ ਨਾਲ ਹੀ ਜਦੋਂ OTT ਦੀ ਰਿਲੀਜ਼ਿੰਗ ਡੇਟ ਸਾਹਮਣੇ ਆਈ ਤਾਂ ਇਸ ਤੋਂ ਪਹਿਲਾਂ ਹੀ ਫ਼ਿਲਮ HD 'ਚ ਲੀਕ ਹੋ ਗਈ ਸੀ। ਅਜਿਹੇ 'ਚ ਹੁਣ ਮੇਕਰਸ ਨੇ ਵੱਡਾ ਫ਼ੈਸਲਾ ਲਿਆ ਹੈ। 

ਇਹ ਖ਼ਬਰ ਵੀ ਪੜ੍ਹੋ : ਸਿੱਧੂ ਮੂਸੇ ਵਾਲਾ ਦੀ ਹਾਰ ’ਤੇ ਗੈਰੀ ਸੰਧੂ ਨੇ ਕੀਤੀ ਟਿੱਪਣੀ, ਕਿਹਾ– ‘ਮੌਤ ਮਾਰਦੀ ਨਾ ਬੰਦੇ ਨੂੰ...’

ਦਰਅਸਲ 'ਸਪਾਈਡਰ-ਮੈਨ : ਨੋ ਵੇ ਹੋਮ' 16 ਦਸੰਬਰ ਨੂੰ ਭਾਰਤੀ ਸਿਨੇਮਾਘਰਾਂ 'ਚ ਰਿਲੀਜ਼ ਹੋਈ ਸੀ। ਫ਼ਿਲਮ ਦੇ ਐਕਸ਼ਨ ਸੀਨ ਨੂੰ ਦਰਸ਼ਕਾਂ ਨੇ ਖ਼ੂਬ ਪਸੰਦ ਕੀਤਾ ਸੀ। ਕੋਰੋਨਾ ਦੌਰ ਤੋਂ ਬਾਅਦ ਰਿਲੀਜ਼ ਹੋਈਆਂ ਫ਼ਿਲਮਾਂ ਦੀ ਸੂਚੀ 'ਚ ਸ਼ਾਮਲ ਇਸ ਫ਼ਿਲਮ ਨੇ ਕਾਫ਼ੀ ਕਮਾਈ ਕੀਤੀ ਹੈ। ਪ੍ਰਸ਼ੰਸਕਾਂ ਨੂੰ ਫ਼ਿਲਮ 'ਚ ਤਿੰਨ 'ਸਪਾਈਡਰ ਮੈਨ' ਦਾ ਸਰਪ੍ਰਾਈਜ਼ ਵੀ ਮਿਲਿਆ। ਥੀਏਟਰ 'ਚ ਰਿਲੀਜ਼ ਹੋਣ ਤੋਂ ਬਾਅਦ ਫ਼ਿਲਮ OTT ਰਿਲੀਜ਼ ਤੋਂ ਪਹਿਲਾਂ ਹੀ HD 'ਚ ਆਨਲਾਈਨ ਲੀਕ ਹੋ ਗਈ ਸੀ।

ਦੱਸ ਦੇਈਏ ਕਿ ਫ਼ਿਲਮ ਲੀਕ ਹੋਣ ਤੋਂ ਬਾਅਦ ਸੋਨੀ ਪਿਕਚਰਜ਼ ਨੇ ਵੱਡਾ ਫ਼ੈਸਲਾ ਲਿਆ ਹੈ। ਪਹਿਲਾਂ ਜਿੱਥੇ ਇਹ ਫ਼ਿਲਮ ਓਟੀਟੀ 'ਤੇ 22 ਮਾਰਚ ਨੂੰ ਰਿਲੀਜ਼ ਹੋਣੀ ਸੀ, ਹੁਣ ਇਹ ਫ਼ਿਲਮ ਇਕ ਹਫ਼ਤਾ ਪਹਿਲਾਂ ਯਾਨੀਕਿ 15 ਮਾਰਚ ਨੂੰ ਰਿਲੀਜ਼ ਹੋਵੇਗੀ। ਯਾਨੀਕਿ ਹੋਲੀ ਦੇ ਮੌਕੇ ਤੋਂ ਪਹਿਲਾਂ ਹੀ 'ਸਪਾਈਡਰ ਮੈਨ' ਨੂੰ ਆਪਣਾ ਤੋਹਫਾ ਮਿਲ ਜਾਵੇਗਾ। ਖ਼ਾਸ ਗੱਲ ਇਹ ਹੈ ਕਿ 'ਸਪਾਈਡਰ ਮੈਨ ਨੋ ਵੇ ਹੋਮ' 15 ਮਾਰਚ ਨੂੰ ਵੁਡੂ 'ਤੇ ਰਿਲੀਜ਼ ਹੋਵੇਗੀ। ਇਸ ਦੇ ਨਾਲ ਹੀ ਫ਼ਿਲਮ ਦੀ ਅਸਲੀ ਡੀ. ਵੀ. ਡੀ. 12 ਅਪ੍ਰੈਲ ਨੂੰ ਰਿਲੀਜ਼ ਹੋਵੇਗੀ।


ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।


Rahul Singh

Content Editor

Related News