ਸੋਨੀ TV ਲਿਆਇਆ ਹੈ ਇਕ ਹੋਰ ਸ਼ੋਅ ‘ਚਲੋ ਬੁਲਾਵਾ ਆਇਆ ਹੈ’
Thursday, Sep 18, 2025 - 01:16 PM (IST)

ਐਂਟਰਟੇਨਮੈਂਟ ਡੈਸਕ- ਸੋਨੀ ਟੀ.ਵੀ. ਇਕ ਹੋਰ ਨਵਾਂ ਸ਼ੋਅ ‘ਚਲੋ ਬੁਲਾਵਾ ਆਇਆ ਹੈ’ ਲੈ ਕੇ ਆ ਰਿਹਾ ਹੈ। ਵਨ ਲਾਈਫ ਸਟੂਡੀਓ ਦੁਆਰਾ ਨਿਰਮਿਤ ਅਤੇ ਸਿਧਾਰਥ ਕੁਮਾਰ ਤਿਵਾੜੀ ਦੁਆਰਾ ਰਚਿਤ ਇਹ ਸ਼ੋਅ ਇਕ ਪ੍ਰਾਚੀਨ ਅਤੇ ਭਗਤੀਭਾਵ ਸੀਰੀਅਲ ਹੈ। ਇਹ ਸੀਰੀਅਲ ਛੋਟੀ ਬੱਚੀ ਦੀ ਕਹਾਣੀ ਕਹਿੰਦਾ ਹੈ ਜਿਸ ਦਾ ਦਿਲ ਰੱਬ ਪ੍ਰਤੀ ਪ੍ਰੇਮ ਅਤੇ ਅਟੁੱਟ ਸ਼ਰਧਾ ਨਾਲ ਭਰਿਆ ਹੈ।
ਪ੍ਰਾਓਜਾ ਸ਼੍ਰੀਵਾਸਤਵ, ਮਾਨਿਕੀ ਦੀ ਭੂਮਿਕਾ ਵਿਚ ਹਨ, ਜਿਨ੍ਹਾਂ ਦੀ ਮਾਤਾ ਰਾਣੀ ਪ੍ਰਤੀ ਅਟੁੱਟ ਭਗਤੀ ਤੁਹਾਨੂੰ ਦੇਵੀ ਦੇ ਪ੍ਰੇਮ ਵਿਚ ਪੈਣ ਲਈ ਪ੍ਰੇਰਿਤ ਕਰੇਗੀ। ਇਹ ਕਹਾਣੀ ਉਨ੍ਹਾਂ ਦੀ ਸ਼ਰਧਾ ਦੇ ਸਫਰ ’ਤੇ ਆਧਾਰਿਤ ਹੈ।
ਆਪਣਾ ਉਤਸ਼ਾਹ ਸਾਂਝਾ ਕਰਦੇ ਹੋਏ ਅਵਿਨੇਸ਼ ਨੇ ਕਿਹਾ, “ਸਾਗਰ ਸਿੰਘ ਲੋਧੀ ਦਾ ਕਿਰਦਾਰ ਨਿਭਾ ਕੇ ਮੈਂ ਸੱਚਮੁਚ ਧੰਨ ਮਹਿਸੂਸ ਕਰ ਰਿਹਾ ਹਾਂ। ਸ਼ੋਅ ਵਿਚ ਅਭਿਨੈ ਕਰਨਾ ਸਿਰਫ ਅਭਿਨੈ ਕਰਨ ਬਾਰੇ ਨਹੀਂ ਹੈ, ਸਗੋਂ ਸ਼ਰਧਾ ਅਤੇ ਵਿਸ਼ਵਾਸ ਦੇ ਮੁੱਲਾਂ ਨੂੰ ਜਿਊਣ ਅਤੇ ਰੱਬ ਪ੍ਰਤੀ ਆਪਣੇ ਪ੍ਰੇਮ ਨੂੰ ਦਿਖਾਉਣ ਬਾਰੇ ਹੈ। ਇਹ ਸ਼ੋਅ 22 ਸਤੰਬਰ ਤੋਂ ਸ਼ੁਰੂ ਹੋ ਰਿਹਾ ਹੈ।