‘ਫ਼ਤਿਹ’ ਲਈ ਸੋਨੂੰ ਸੂਦ ਲਿਆਏ ‘ਜੁਰਾਸਿਕ ਪਾਰਕ’, ‘ਫਾਸਟ ਐਂਡ ਫਿਊਰੀਅਸ’ ਤੇ ‘ਬਾਹੂਬਲੀ’ ਦੀ ਸਟੰਟ ਟੀਮ
Thursday, May 11, 2023 - 03:36 PM (IST)

ਮੁੰਬਈ (ਬਿਊਰੋ) - ਬਾਲੀਵੁੱਡ ਅਦਾਕਾਰ ਸੋਨੂੰ ਸੂਦ ਆਪਣੀ ਆਉਣ ਵਾਲੀ ਐਕਸ਼ਨ ਨਾਲ ਭਰਪੂਰ ਫ਼ਿਲਮ ‘ਫ਼ਤਿਹ’ ਲਈ ਤਿਆਰ ਹੈ, ਜਿਸ ’ਚ ਪਹਿਲਾਂ ਕਦੀ ਨਾ ਦੇਖੇ ਗਏ ਐਕਸ਼ਨ ਸੀਨ ਹੋਣਗੇ। ਇਹ ਯਕੀਨੀ ਬਣਾਉਣ ਲਈ ਕਿ ਫ਼ਿਲਮ ਦਾ ਨਿਰਮਾਣ ਉੱਚ ਪੱਧਰੀ ਹੋਵੇ, ਲੀ ਵ੍ਹਿਟੇਕਰ, ਜਿਸ ਕੋਲ ਪੂਰੀ ਦੁਨੀਆ ’ਚ ਕੈਮਰੇ ਦੇ ਦੋਵੇਂ ਪਾਸੇ ਕੰਮ ਕਰਨ ਦਾ ਵਿਆਪਕ ਤਜਰਬਾ ਹੈ, ਨੂੰ ਲਾਸ ਏਂਜਲਸ ਤੋਂ ਉਕਤ ਐਕਸ਼ਨ ਸੀਨਸ ’ਤੇ ਕੰਮ ਕਰਨ ਲਈ ਇਕ ਵਿਸ਼ੇਸ਼ ਟੀਮ ਨਾਲ ਕੰਮ ਕਰਨ ਲਈ ਲਿਆਂਦਾ ਗਿਆ ਹੈ।
ਇਹ ਖ਼ਬਰ ਵੀ ਪੜ੍ਹੋ : 'ਖਤਰੋਂ ਕੇ ਖਿਲਾੜੀ 13' 'ਚ ਨਜ਼ਰ ਆਉਣ ਵਾਲੀ ਇਸ ਅਦਾਕਾਰਾ ਨੂੰ ਆਇਆ ਪੈਨਿਕ ਅਟੈਕ
ਲੀ ਵ੍ਹਿਟੇਕਰ ਕੋਲ ‘ਜੁਰਾਸਿਕ ਪਾਰਕ 3’, ‘ਫਾਸਟ ਐਂਡ ਫਿਊਰੀਅਸ 5’, ‘ਐਕਸ-ਮੈਨ ਐਪੋਕਲਿਪਸ’, ‘ਪਰਲ ਹਾਰਬਰ’, ‘ਬਾਹੂਬਲੀ 2’ ਸਣੇ ਹੋਰ ਕਈ ਫ਼ਿਲਮਾਂ ਦੇ ਕੰਮ ਦਾ ਪ੍ਰਭਾਵਸ਼ਾਲੀ ਤਜਰਬਾ ਹੈ।
ਇਹ ਖ਼ਬਰ ਵੀ ਪੜ੍ਹੋ : ‘ਗੋਡੇ ਗੋਡੇ ਚਾਅ’ ਫ਼ਿਲਮ ਦਾ ਗੀਤ ‘ਅੱਲ੍ਹੜਾਂ ਦੇ’ ਰਿਲੀਜ਼, ਸੋਨਮ ਬਾਜਵਾ ਨੇ ਪਾਈਆਂ ਧਮਾਲਾਂ (ਵੀਡੀਓ)
ਨੋਟ - ਇਸ ਖ਼ਬਰ ਸਬੰਧੀ ਤੁਹਾਡੀ ਕੀ ਹੈ ਰਾਏ, ਕੁਮੈਂਟ ਕਰਕੇ ਜ਼ਰੂਰ ਦੱਸੋ।