ਸਿੰਗਾ ਦੀ ਨਵੀਂ ਫ਼ਿਲਮ ‘ਬੇਫ਼ਿਕਰੇ’ ਦੀ ਸ਼ੂਟਿੰਗ ਸ਼ੁਰੂ

05/11/2022 11:23:42 AM

ਚੰਡੀਗੜ੍ਹ (ਬਿਊਰੋ)– ਨਿਰਮਾਤਾ ਰਿੱਕੀ ਤੇਜੀ ਦੀ ਪੰਜਾਬੀ ਫ਼ਿਲਮ ‘ਬੇਫ਼ਿਕਰੇ’ ਦੀ ਸ਼ੂਟਿੰਗ ਸ਼ੁਰੂ ਹੋ ਗਈ ਹੈ। ਚਰਚਿਤ ਪੰਜਾਬੀ ਗਾਇਕ ਸਿੰਗਾ ਦੀ ਮੁੱਖ ਭੂਮਿਕਾ ਵਾਲੀ ਇਸ ਫ਼ਿਲਮ ’ਚ ਵਿਸ਼ਾਖਾ ਰਾਘਵ ਬਤੌਰ ਮੁੱਖ ਅਦਾਕਾਰਾ ਨਜ਼ਰ ਆਵੇਗੀ। ਇਸ ਫ਼ਿਲਮ ’ਚ ਬਾਲੀਵੁੱਡ ਦੇ ਨਾਮਵਰ ਅਦਾਕਾਰ ਰਾਹੁਲ ਦੇਵ, ਰਣਜੀਤ, ਗੈਵੀ ਚਾਹਲ, ਸੁੱਖੀ ਚਾਹਲ, ਧੀਰਜ ਕੁਮਾਰ, ਦੀਦਾਰ ਗਿੱਲ ਤੇ ਸਤਵੰਤ ਕੌਰ ਸਮੇਤ ਕਈ ਹੋਰ ਚਰਚਿਤ ਚਿਹਰੇ ਨਜ਼ਰ ਆਉਣਗੇ।

ਚੰਨਦੀਪ ਧਾਲੀਵਾਲ ਦੀ ਲਿਖੀ ਤੇ ਉਨ੍ਹਾਂ ਵਲੋਂ ਹੀ ਡਾਇਰੈਕਟ ਕੀਤੀ ਜਾ ਰਹੀ ਇਸ ਫ਼ਿਲਮ ਦਾ ਸਕ੍ਰੀਨਪਲੇਅ ਤੇ ਡਾਇਲਾਗਸ ਕਰਨ ਸੰਧੂ ਤੇ ਧੀਰਜ ਕੁਮਾਰ ਨੇ ਲਿਖੇ ਹਨ। ਤੇਜੀ ਪ੍ਰੋਡਕਸ਼ਨ ਦੀ ਪੇਸ਼ਕਸ਼ ਇਸ ਫ਼ਿਲਮ ਦੀ ਸ਼ੂਟਿੰਗ ਚੰਡੀਗੜ੍ਹ ਤੇ ਆਲੇ-ਦੁਆਲੇ ਦੇ ਇਲਾਕੇ ’ਚ ਕੀਤੀ ਜਾ ਰਹੀ ਹੈ।

ਇਹ ਖ਼ਬਰ ਵੀ ਪੜ੍ਹੋ : ਅਕਸ਼ੇ ਕੁਮਾਰ ਨੂੰ ਰਿਪੋਰਟਰ ਨੇ ਪੁੱਛਿਆ ‘ਪ੍ਰਿਥਵੀਰਾਜ’ ਦਾ ਜਨਮ ਸਥਾਨ, ਅੱਗੋਂ ਮਿਲਿਆ ਇਹ ਜਵਾਬ

ਨਿਰਮਾਤਾ ਰਿੱਕੀ ਤੇਜੀ ਨੇ ਦੱਸਿਆ ਕਿ ਇਸ ਫ਼ਿਲਮ ਦਾ ਜ਼ਿਆਦਾ ਹਿੱਸਾ ਕੈਨੇਡਾ ’ਚ ਫ਼ਿਲਮਾਇਆ ਜਾਵੇਗਾ। ਇਹ ਫ਼ਿਲਮ ਐਕਸ਼ਨ, ਰੋਮਾਂਸ ਤੇ ਡਰਾਮੇ ਦਾ ਸੁਮੇਲ ਹੈ, ਜਿਸ ’ਚ ਹਰ ਤਰ੍ਹਾਂ ਦਾ ਰੰਗ ਨਜ਼ਰ ਆਵੇਗਾ।

PunjabKesari

ਸਿੰਗਾ ਦੀ ਇਹ ਚੌਥੀ ਪੰਜਾਬੀ ਫ਼ਿਲਮ ਹੈ। ਉਸ ਦੀ ਪਹਿਲੀ ਫ਼ਿਲਮ ‘ਜੋਰਾ : ਦਿ ਸੈਕਿੰਡ ਚੈਪਟਰ’ ਸੀ। ਬਤੌਰ ਹੀਰੋ ‘ਕਦੇ ਹਾਂ ਕਦੇ ਨਾਂਹ’ ’ਚ ਕੰਮ ਕਰਨ ਤੋਂ ਬਾਅਦ ਉਨ੍ਹਾਂ ਨੇ ‘ਜ਼ਿੱਦੀ ਜੱਟ’ ਫ਼ਿਲਮ ਦੀ ਸ਼ੂਟਿੰਗ ਕੀਤੀ ਤੇ ਹੁਣ ਉਹ ਇਸ ਫ਼ਿਲਮ ’ਚ ਨਜ਼ਰ ਆਵੇਗਾ।

PunjabKesari

ਇਸ ਫ਼ਿਲਮ ’ਚ ਦਰਸ਼ਕ ਉਸ ਨੂੰ ਇਕ ਵੱਖਰੇ ਰੂਪ ’ਚ ਦੇਖਣਗੇ। ਇਸ ਫ਼ਿਲਮ ਦੀ ਕਹਾਣੀ ਦਰਸ਼ਕਾਂ ਨੂੰ ਪਸੰਦ ਆਵੇਗੀ। ਨਾਮਵਰ ਮਾਡਲ ਵਿਸ਼ਾਖਾ ਰਾਘਵ ਨੇ ਦੱਸਿਆ ਕਿ ਬਤੌਰ ਅਦਾਕਾਰਾ ਉਸ ਦੀ ਇਹ ਪਹਿਲੀ ਫ਼ਿਲਮ ਹੈ। ਇਹ ਫ਼ਿਲਮ ਉਸ ਨੂੰ ਪੰਜਾਬੀ ਇੰਡਸਟਰੀ ’ਚ ਪਛਾਣ ਦਿਵਾਏਗੀ।

PunjabKesari

ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।


Rahul Singh

Content Editor

Related News